ਸਤੰਬਰ 1522 ਵਿੱਚ ਜਹਾਜ਼ ਵਿਕਟੋਰੀਆ 18 ਆਦਮੀਆਂ ਨਾਲ ਸਪੇਨ ਵਾਪਸ ਆਇਆ — ਉਨ੍ਹਾਂ ਪੰਜ ਜਹਾਜ਼ਾਂ ਵਿੱਚੋਂ ਆਖ਼ਰੀ, ਜੋ ਤਿੰਨ ਸਾਲ ਪਹਿਲਾਂ ਫ਼ਰਡੀਨੈਂਡ ਮੈਗੇਲਨ ਦੀ ਅਗਵਾਈ ਹੇਠ ਨਿੱਕਲੇ ਸਨ। ਮੈਗੇਲਨ ਫ਼ਿਲੀਪੀਨਜ਼ ਵਿੱਚ ਮਾਰਿਆ ਗਿਆ ਸੀ; ਹੁਆਨ ਸੇਬਾਸਤਿਆਨ ਐਲਕਾਨੋ ਜਹਾਜ਼ ਨੂੰ ਘਰ ਲਿਆਇਆ।
ਵਿਸ਼ਵਕੋਸ਼ › ਇਸੇ ਦੌਰਾਨ ਦੁਨੀਆਂ ਵਿੱਚ
1522 ਅਤੇ 1534 ਈ. · ਵਾਰਟਬਰਗ ਅਤੇ ਵਿਟਨਬਰਗ, ਜਰਮਨੀ
ਲੂਥਰ ਦੀ ਜਰਮਨ ਬਾਈਬਲ
ਵਾਰਟਬਰਗ ਕਿਲ੍ਹੇ ਵਿੱਚ ਲੁਕੇ ਹੋਏ ਮਾਰਟਿਨ ਲੂਥਰ ਨੇ ਲਗਭਗ ਗਿਆਰਾਂ ਹਫ਼ਤਿਆਂ ਵਿੱਚ ਨਵੇਂ ਨੇਮ ਦਾ ਯੂਨਾਨੀ ਤੋਂ ਜਰਮਨ ਵਿੱਚ ਅਨੁਵਾਦ ਕੀਤਾ; ਇਹ ਸਤੰਬਰ 1522 ਵਿੱਚ ਵਿਟਨਬਰਗ ਵਿੱਚ ਛਪਿਆ। ਸਾਥੀਆਂ ਦੀ ਇੱਕ ਟੋਲੀ ਨਾਲ ਉਸ ਨੇ 1534 ਵਿੱਚ ਇਬਰਾਨੀ ਅਤੇ ਯੂਨਾਨੀ ਤੋਂ ਪੂਰੀ ਬਾਈਬਲ ਪੂਰੀ ਕੀਤੀ। ਇਸ ਦੀ ਭਾਸ਼ਾ ਨੇ ਆਧੁਨਿਕ ਜਰਮਨ ਨੂੰ ਘੜਨ ਵਿੱਚ ਵੱਡਾ ਯੋਗਦਾਨ ਪਾਇਆ।
ਉਨ੍ਹਾਂ ਦਿਨਾਂ ਵਿੱਚ ਇਹ ਹੋਇਆ ਕਿ ਕੈਸਰ ਔਗੁਸਤੁਸ ਨੇ ਹੁਕਮ ਦਿੱਤਾ, ਜੋ ਸਾਰੀ ਦੁਨੀਆਂ ਦੇ ਲੋਕਾਂ ਦੇ ਨਾਮ ਲਿਖੇ ਜਾਣ। ਇਹ ਪਹਿਲੀ ਨਾਮ ਲਿਖਾਈ ਸੀ ਜੋ ਸੀਰੀਯਾ ਦੇ ਹਾਕਮ ਕੁਰੇਨਿਯੁਸ ਦੇ ਸਮੇਂ ਵਿੱਚ ਕੀਤੀ ਗਈ। ਅਤੇ ਸਭ ਲੋਕ ਆਪਣੇ ਨਾਮ ਲਿਖਾਉਣ ਲਈ ਆਪੋ ਆਪਣੇ ਨਗਰ ਨੂੰ ਗਏ। ਅਤੇ ਯੂਸੁਫ਼ ਵੀ ਇਸ ਲਈ ਜੋ ਉਹ ਦਾਊਦ ਦੇ ਘਰਾਣੇ ਅਤੇ ਵੰਸ਼ ਵਿੱਚੋਂ ਸੀ, ਗਲੀਲ ਦੇ ਨਾਸਰਤ ਸ਼ਹਿਰ ਤੋਂ ਯਹੂਦਿਯਾ ਵਿੱਚ ਦਾਊਦ ਦੇ ਸ਼ਹਿਰ ਨੂੰ ਗਿਆ, ਜੋ ਬੈਤਲਹਮ ਅਖਵਾਉਂਦਾ ਹੈ। ਕਿ ਆਪਣੀ ਮੰਗੇਤਰ ਮਰਿਯਮ ਨਾਲ ਜੋ ਗਰਭਵਤੀ ਸੀ ਆਪਣਾ ਨਾਮ ਲਿਖਾਵੇ। ਅਤੇ ਇਸ ਤਰ੍ਹਾਂ ਹੋਇਆ ਕਿ ਉਨ੍ਹਾਂ ਦੇ ਉੱਥੇ ਹੁੰਦਿਆਂ ਮਰਿਯਮ ਦੇ ਜਨਮ ਦੇਣ ਦੇ ਦਿਨ ਪੂਰੇ ਹੋ ਗਏ। ਅਤੇ ਉਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੂੰ ਕੱਪੜੇ ਵਿੱਚ ਲਪੇਟ ਕੇ ਖੁਰਲੀ ਵਿੱਚ ਰੱਖਿਆ, ਕਿਉਂ ਜੋ ਉਨ੍ਹਾਂ ਨੂੰ ਸਰਾਂ ਵਿੱਚ ਸਥਾਨ ਨਾ ਮਿਲਿਆ। ਉਸ ਦੇਸ ਵਿੱਚ ਕੁਝ ਚਰਵਾਹੇ ਸਨ, ਜੋ ਰਾਤ ਨੂੰ ਖੇਤਾਂ ਵਿੱਚ ਰਹਿ ਕੇ ਆਪਣੇ ਇੱਜੜ ਦੀ ਰਖਵਾਲੀ ਕਰ ਰਹੇ ਸਨ। ਪ੍ਰਭੂ ਦਾ ਦੂਤ ਉਨ੍ਹਾਂ ਦੇ ਸਾਹਮਣੇ ਅਤੇ ਪ੍ਰਭੂ ਦਾ ਤੇਜ ਉਨ੍ਹਾਂ ਦੇ ਚਾਰੋਂ ਪਾਸੇ ਚਮਕਿਆ ਅਤੇ ਉਹ ਬਹੁਤ ਡਰ ਗਏ। ਤਦ ਦੂਤ ਨੇ ਉਨ੍ਹਾਂ ਨੂੰ ਆਖਿਆ, ਨਾ ਡਰੋ, ਕਿਉਂਕਿ ਵੇਖੋ, ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖ਼ਬਰ ਸੁਣਾਉਂਦਾ ਹਾਂ ਜੋ ਸਾਰੀ ਦੁਨੀਆਂ ਦੇ ਲਈ ਹੋਵੇਗੀ ਕਿ ਦਾਊਦ ਦੇ ਸ਼ਹਿਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ ਹੈ, ਜਿਹੜਾ ਮਸੀਹ ਪ੍ਰਭੂ ਹੈ। ਅਤੇ ਤੁਹਾਡੇ ਲਈ ਇਹ ਚਿੰਨ੍ਹ ਹੋਵੇਗਾ ਕਿ ਤੁਸੀਂ ਇੱਕ ਬਾਲਕ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਵੇਖੋਗੇ। ਤਦ ਇੱਕ ਦਮ ਸਵਰਗ ਦੀ ਫ਼ੌਜ ਦਾ ਇੱਕ ਦਲ ਉਸ ਦੂਤ ਦੇ ਨਾਲ ਹੋ ਕੇ ਪਰਮੇਸ਼ੁਰ ਦੀ ਵਡਿਆਈ ਕਰਦਾ ਅਤੇ ਇਹ ਕਹਿੰਦਾ ਸੀ। ਸਵਰਗ ਵਿੱਚ ਪਰਮੇਸ਼ੁਰ ਦੀ ਵਡਿਆਈ, ਅਤੇ ਧਰਤੀ ਤੇ ਉਨ੍ਹਾਂ ਲੋਕਾਂ ਵਿੱਚ ਸ਼ਾਂਤੀ ਜਿਨ੍ਹਾਂ ਨਾਲ ਉਹ ਖੁਸ਼ ਹੈ।ਉਸੇ ਸਮੇਂ ਸੰਸਾਰ ਵਿੱਚ
ਜਰਮਨ ਬਾਈਬਲਾਂ 1466 ਤੋਂ ਛਪ ਰਹੀਆਂ ਸਨ, ਪਰ ਉਹ ਲਾਤੀਨੀ ਤੋਂ ਅਨੁਵਾਦ ਕੀਤੀਆਂ ਗਈਆਂ ਸਨ। ਲੂਥਰ ਨੇ ਮੂਲ ਭਾਸ਼ਾਵਾਂ ਤੋਂ ਆਪਣੇ ਸਮੇਂ ਦੀ ਰੋਜ਼ਮੱਰਾ ਜਰਮਨ ਵਿੱਚ ਅਨੁਵਾਦ ਕੀਤਾ, ਅਤੇ ਛਪਾਈ ਨੇ ਉਸ ਦੇ ਕੰਮ ਨੂੰ ਕਈ ਸੰਸਕਰਣਾਂ ਵਿੱਚ ਸਾਰੀਆਂ ਜਰਮਨ ਧਰਤੀਆਂ ਤੱਕ ਪਹੁੰਚਾਇਆ। ਇਹ ਦੁਨੀਆਂ ਦੀ ਪਹਿਲੀ ਪਰਿਕਰਮਾ ਦਾ ਯੁੱਗ ਵੀ ਸੀ। ਇਹ ਰਹੀ 1520ਵਿਆਂ ਅਤੇ 1530ਵਿਆਂ ਦੀ ਦੁਨੀਆਂ।
ਏਰਨਾਨ ਕੋਰਤੇਸ ਦੀ ਅਗਵਾਈ ਹੇਠ ਸਪੇਨੀ ਸਿਪਾਹੀਆਂ ਅਤੇ ਉਨ੍ਹਾਂ ਦੇ ਬਹੁਤ ਸਾਰੇ ਮੂਲ-ਨਿਵਾਸੀ ਸਹਿਯੋਗੀਆਂ ਨੇ ਲੰਮੀ ਘੇਰਾਬੰਦੀ ਤੋਂ ਬਾਅਦ ਤੇਨੋਚਤਿਤਲਾਨ ਨੂੰ ਲੈ ਲਿਆ, ਜੋ ਇੱਕ ਝੀਲ ਦੇ ਟਾਪੂਆਂ ਉੱਤੇ ਬਣੀ ਐਜ਼ਟੈਕ ਰਾਜਧਾਨੀ ਸੀ। ਮੈਕਸੀਕੋ ਸਿਟੀ ਉਸੇ ਥਾਂ ਉੱਤੇ ਖੜ੍ਹਾ ਹੈ।
ਮੱਧ ਏਸ਼ੀਆ ਦੇ ਇੱਕ ਰਾਜਕੁਮਾਰ ਬਾਬਰ ਨੇ, ਜੋ ਤੈਮੂਰ ਦੀ ਵੰਸ਼ ਵਿੱਚੋਂ ਸੀ, ਪਾਣੀਪਤ ਵਿੱਚ ਤੋਪਾਂ ਅਤੇ ਘੋੜਸਵਾਰ ਫ਼ੌਜ ਨਾਲ ਦਿੱਲੀ ਦੇ ਸੁਲਤਾਨ ਨੂੰ ਹਰਾਇਆ ਅਤੇ ਮੁਗ਼ਲ ਸਾਮਰਾਜ ਦੀ ਨੀਂਹ ਰੱਖੀ, ਜਿਸ ਨੇ ਲਗਭਗ ਦੋ ਸਦੀਆਂ ਤੱਕ ਭਾਰਤ ਦੇ ਵੱਡੇ ਹਿੱਸੇ ਉੱਤੇ ਰਾਜ ਕੀਤਾ।
ਸੁਲੇਮਾਨ ਪਹਿਲਾ 1520 ਵਿੱਚ ਉਸਮਾਨੀ ਸੁਲਤਾਨ ਬਣਿਆ। ਉਸ ਦਾ ਸਾਮਰਾਜ ਹੰਗਰੀ ਤੋਂ ਮਿਸਰ ਅਤੇ ਇਰਾਕ ਤੱਕ ਫੈਲਿਆ ਸੀ; 1529 ਵਿੱਚ ਉਸ ਦੀ ਫ਼ੌਜ ਨੇ ਵਿਆਨਾ ਨੂੰ ਘੇਰਿਆ ਪਰ ਵਾਪਸ ਮੁੜ ਗਈ। ਤੁਰਕੀ ਵਿੱਚ ਉਸ ਨੂੰ “ਕਾਨੂੰਨ-ਦਾਤਾ” ਵਜੋਂ ਯਾਦ ਕੀਤਾ ਜਾਂਦਾ ਹੈ।
ਬਾਲਟਿਕ ਤਟ ਉੱਤੇ ਫ਼੍ਰੋਂਬੋਰਕ ਵਿੱਚ ਖਗੋਲ-ਵਿਗਿਆਨੀ ਨਿਕੋਲਸ ਕੋਪਰਨਿਕਸ ਨੇ ਇੱਕ ਅਜਿਹੀ ਪ੍ਰਣਾਲੀ ਤਿਆਰ ਕੀਤੀ ਜਿਸ ਦੇ ਕੇਂਦਰ ਵਿੱਚ ਧਰਤੀ ਨਹੀਂ, ਸੂਰਜ ਸੀ। ਉਸ ਨੇ ਇਸ ਨੂੰ ਸਿਰਫ਼ 1543 ਵਿੱਚ ਛਪਵਾਇਆ, ਆਪਣੀ ਮੌਤ ਦੇ ਸਾਲ।
ਮਿੰਗ ਰਾਜਵੰਸ਼ ਨੇ ਬੀਜਿੰਗ ਦੇ ਉੱਤਰ ਵਿੱਚ ਮਹਾਨ ਕੰਧ ਦੇ ਲੰਮੇ ਹਿੱਸਿਆਂ ਨੂੰ ਇੱਟਾਂ ਅਤੇ ਪੱਥਰ ਨਾਲ ਦੁਬਾਰਾ ਬਣਾਇਆ, ਹਰ ਕੁਝ ਸੌ ਮੀਟਰ ਉੱਤੇ ਬੁਰਜਾਂ ਸਮੇਤ — ਉਹੀ ਕੰਧ ਜੋ ਅੱਜ ਬਹੁਤੇ ਸੈਲਾਨੀ ਵੇਖਦੇ ਹਨ।
ਸਰੋਤ: Theographic Bible Metadata, CC BY-SA 4.0 · OpenBible.info, CC BY 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ