Bible Explorer ਐਪ ਲਓ

ਵਿਸ਼ਵਕੋਸ਼ › ਇਸੇ ਦੌਰਾਨ ਦੁਨੀਆਂ ਵਿੱਚ

ਬਾਈਬਲ ਵਿੱਚ · ਲਗਭਗ 860 ਈ.ਪੂ. · ਕਰਮਲ ਪਰਬਤ

ਕਰਮਲ ਪਰਬਤ ਉੱਤੇ ਏਲੀਯਾਹ

ਰਾਜਾ ਅਹਾਬ ਦੇ ਦਿਨਾਂ ਵਿੱਚ ਏਲੀਯਾਹ ਭੂ-ਮੱਧ ਸਾਗਰ ਦੇ ਕੰਢੇ ਦੇ ਉੱਪਰ ਕਰਮਲ ਪਰਬਤ ਉੱਤੇ ਬਆਲ ਦੇ ਨਬੀਆਂ ਨੂੰ ਚੁਣੌਤੀ ਦਿੰਦਾ ਹੈ।

1 ਰਾਜਾ 18:20–40ਇਸ ਤੋਂ ਬਾਅਦ ਅਹਾਬ ਨੇ ਸਾਰੇ ਇਸਰਾਏਲੀਆਂ ਨੂੰ ਸੱਦਿਆ ਅਤੇ ਉਹਨਾਂ ਨਬੀਆਂ ਨੂੰ ਕਰਮਲ ਪਰਬਤ ਉੱਤੇ ਇਕੱਠਾ ਕੀਤਾ। ਤਾਂ ਏਲੀਯਾਹ ਸਾਰੇ ਲੋਕਾਂ ਕੋਲ ਆਇਆ ਅਤੇ ਉਨ੍ਹਾਂ ਨੂੰ ਆਖਿਆ, ਭਲਾ, ਤੁਸੀਂ ਕਦ ਤੱਕ ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲੋਗੇ? ਜੇ ਯਹੋਵਾਹ ਪਰਮੇਸ਼ੁਰ ਹੈ ਤਾਂ ਉਹ ਦੇ ਮਗਰ ਲੱਗੋ ਪਰ ਜੇ ਬਆਲ ਹੈ ਤਾਂ ਉਹ ਦੇ ਮਗਰ ਲੱਗੋ ਤਾਂ ਲੋਕਾਂ ਨੇ ਉਸ ਦੇ ਉੱਤਰ ਵਿੱਚ ਇੱਕ ਗੱਲ ਵੀ ਨਾ ਆਖੀ। ਤਾਂ ਏਲੀਯਾਹ ਨੇ ਲੋਕਾਂ ਨੂੰ ਆਖਿਆ, ਮੈਂ ਇਕੱਲਾ ਹੀ ਯਹੋਵਾਹ ਦਾ ਨਬੀ ਰਹਿ ਗਿਆ ਹਾਂ ਪਰ ਬਆਲ ਦੇ ਸਾਢੇ ਚਾਰ ਸੌ ਮਨੁੱਖ ਹਨ। ਉਹ ਸਾਨੂੰ ਦੋ ਬਲ਼ਦ ਦੇਣ ਅਤੇ ਉਹ ਆਪਣੇ ਲਈ ਇੱਕ ਬਲ਼ਦ ਚੁਣ ਲੈਣ ਅਤੇ ਉਹ ਨੂੰ ਟੋਟੇ-ਟੋਟੇ ਕਰ ਕੇ ਬਾਲਣ ਦੇ ਉੱਤੇ ਰੱਖਣ ਪਰ ਅੱਗ ਨਾ ਲਾਉਣ ਅਤੇ ਮੈਂ ਦੂਜਾ ਬਲ਼ਦ ਤਿਆਰ ਕਰਾਂਗਾ ਅਤੇ ਉਹ ਨੂੰ ਬਾਲਣ ਉੱਤੇ ਰੱਖਾਂਗਾ ਪਰ ਅੱਗ ਨਾ ਲਾਵਾਂਗਾ। ਤਾਂ ਤੁਸੀਂ ਆਪਣੇ ਦੇਵਤੇ ਦਾ ਨਾਮ ਲੈ ਕੇ ਪੁਕਾਰੋ ਅਤੇ ਮੈਂ ਯਹੋਵਾਹ ਦਾ ਨਾਮ ਲੈ ਕੇ ਪੁਕਾਰਾਂਗਾ। ਫੇਰ ਜਿਹੜਾ ਪਰਮੇਸ਼ੁਰ ਅੱਗ ਨਾਲ ਉੱਤਰ ਦੇਵੇ ਉਹੋ ਹੀ ਪਰਮੇਸ਼ੁਰ ਹੋਵੇ। ਤਾਂ ਸਭਨਾਂ ਲੋਕਾਂ ਨੇ ਉੱਤਰ ਦੇ ਕੇ ਆਖਿਆ, ਇਹ ਗੱਲ ਚੰਗੀ ਹੈ। ਤਦ ਏਲੀਯਾਹ ਨੇ ਬਆਲ ਦੇ ਨਬੀਆਂ ਨੂੰ ਆਖਿਆ, ਤੁਸੀਂ ਇੱਕ ਬਲ਼ਦ ਆਪਣੇ ਲਈ ਚੁਣ ਲਓ ਅਤੇ ਤੁਸੀਂ ਪਹਿਲਾਂ ਉਸ ਨੂੰ ਤਿਆਰ ਕਰੋ ਕਿਉਂ ਜੋ ਤੁਸੀਂ ਬਹੁਤੇ ਹੋ ਅਤੇ ਆਪਣੇ ਦੇਵਤੇ ਦਾ ਨਾਮ ਲੈ ਕੇ ਪੁਕਾਰੋ ਪਰ ਅੱਗ ਨਾ ਲਾਓ। ਸੋ ਉਨ੍ਹਾਂ ਨੇ ਉਹ ਬਲ਼ਦ ਜੋ ਉਨ੍ਹਾਂ ਨੂੰ ਮਿਲਿਆ ਸੀ ਲੈ ਕੇ ਤਿਆਰ ਕੀਤਾ ਅਤੇ ਸਵੇਰ ਤੋਂ ਦੁਪਹਿਰ ਤੱਕ ਬਆਲ ਦੇ ਨਾਮ ਉੱਤੇ ਪੁਕਾਰਦੇ ਰਹੇ, ਹੇ ਬਆਲ ਸਾਡੀ ਸੁਣ। ਪਰ ਕੁਝ ਅਵਾਜ਼ ਨਾ ਆਈ ਨਾ ਕੋਈ ਉੱਤਰ ਦੇਣ ਵਾਲਾ ਸੀ ਅਤੇ ਉਹ ਉਸ ਜਗਵੇਦੀ ਦੇ ਦੁਆਲੇ ਜੋ ਬਣੀ ਹੋਈ ਸੀ ਭੁੜਕਦੇ ਫਿਰਦੇ ਸਨ। ਦੁਪਹਿਰ ਨੂੰ ਇਸ ਤਰ੍ਹਾਂ ਹੋਇਆ ਕਿ ਏਲੀਯਾਹ ਨੇ ਉਨ੍ਹਾਂ ਦਾ ਮਖ਼ੌਲ ਉਡਾ ਕੇ ਆਖਿਆ, ਉੱਚੀ ਦੇ ਕੇ ਬੁਲਾਓ ਕਿਉਂ ਜੋ ਉਹ ਤਾਂ ਦੇਵਤਾ ਹੈ! ਕੀ ਜਾਣੀਏ ਜੋ ਉਹ ਸੋਚ ਵਿੱਚ ਹੋਵੇ ਜਾਂ ਲਾਂਭੇ ਗਿਆ ਹੋਵੇ ਜਾਂ ਉਹ ਸਫ਼ਰ ਵਿੱਚ ਹੋਵੇ ਜਾਂ ਸ਼ਾਇਦ ਸੁੱਤਾ ਪਿਆ ਹੋਵੇ ਅਤੇ ਉਹ ਨੂੰ ਜਗਾਉਣਾ ਪਵੇ? ਤਦ ਉਨ੍ਹਾਂ ਨੇ ਉੱਚੀ ਦੇ ਕੇ ਪੁਕਾਰਿਆ ਅਤੇ ਆਪਣੇ ਆਪ ਨੂੰ ਆਪਣੀ ਰੀਤ ਦੇ ਅਨੁਸਾਰ ਤਲਵਾਰਾਂ ਅਤੇ ਛੁਰੀਆਂ ਨਾਲ ਅਜਿਹਾ ਵੱਢਿਆ ਕਿ ਉਹ ਲਹੂ ਲੁਹਾਣ ਹੋ ਗਏ। ਤਾਂ ਇਸ ਤਰ੍ਹਾਂ ਹੋਇਆ ਜਦ ਦੁਪਹਿਰ ਲੰਘ ਗਈ ਤਾਂ ਉਹ ਸ਼ਾਮ ਦੀ ਭੇਟ ਚੜ੍ਹਾਉਣ ਦੇ ਵੇਲੇ ਤੱਕ ਵਾਚਦੇ ਰਹੇ ਪਰ ਨਾ ਕੋਈ ਅਵਾਜ਼, ਨਾ ਕੋਈ ਉੱਤਰ ਦੇਣ ਵਾਲਾ ਅਤੇ ਨਾ ਕੋਈ ਧਿਆਨ ਕਰਨ ਵਾਲਾ ਸੀ। ਤਾਂ ਏਲੀਯਾਹ ਨੇ ਸਭਨਾਂ ਲੋਕਾਂ ਨੂੰ ਆਖਿਆ, ਮੇਰੇ ਨੇੜੇ ਆਓ ਅਤੇ ਸਭ ਲੋਕ ਉਹ ਦੇ ਨੇੜੇ ਗਏ ਤਾਂ ਉਸ ਨੇ ਯਹੋਵਾਹ ਦੀ ਟੁੱਟੀ ਹੋਈ ਜਗਵੇਦੀ ਦੀ ਮੁਰੰਮਤ ਕੀਤੀ। ਫੇਰ ਏਲੀਯਾਹ ਨੇ ਯਾਕੂਬ ਦੇ ਪੁੱਤਰਾਂ ਦੇ ਗੋਤਾਂ ਦੇ ਲੇਖੇ ਅਨੁਸਾਰ ਜਿਨ੍ਹਾਂ ਨੂੰ ਯਹੋਵਾਹ ਦਾ ਬਚਨ ਇਸ ਤਰ੍ਹਾਂ ਆਇਆ ਕਿ ਤੇਰਾ ਨਾਮ ਇਸਰਾਏਲ ਹੋਵੇਗਾ ਬਾਰਾਂ ਪੱਥਰ ਲਏ। ਅਤੇ ਇਨ੍ਹਾਂ ਪੱਥਰਾਂ ਨਾਲ ਯਹੋਵਾਹ ਦੇ ਨਾਮ ਉੱਤੇ ਇੱਕ ਜਗਵੇਦੀ ਬਣਾਈ ਅਤੇ ਜਗਵੇਦੀ ਦੇ ਚੁਫ਼ੇਰੇ ਉਸ ਨੇ ਅਜਿਹੀ ਵੱਡੀ ਖਾਈ ਪੁੱਟੀ ਜਿਹ ਦੇ ਵਿੱਚ ਵੀਹ ਕੁ ਸੇਰ ਬੀਜ ਸਮਾ ਜਾਣ। ਅਤੇ ਲੱਕੜੀਆਂ ਨੂੰ ਚਿਣਿਆ ਅਤੇ ਬਲ਼ਦ ਨੂੰ ਟੋਟੇ-ਟੋਟੇ ਕਰ ਕੇ ਲੱਕੜੀਆਂ ਉੱਤੇ ਰੱਖਿਆ ਅਤੇ ਆਖਿਆ ਚਾਰ ਘੜੇ ਪਾਣੀ ਦੇ ਭਰ ਕੇ ਹੋਮ ਦੀ ਬਲੀ ਅਤੇ ਬਾਲਣ ਉੱਤੇ ਡੋਹਲ ਦਿਓ। ਤਾਂ ਉਸ ਨੇ ਆਖਿਆ, ਦੂਜੀ ਵਾਰ ਕਰੋ। ਸੋ ਉਨ੍ਹਾਂ ਨੇ ਦੂਜੀ ਵਾਰ ਕੀਤਾ। ਫੇਰ ਉਸ ਨੇ ਆਖਿਆ, ਤੀਜੀ ਵਾਰ ਕਰੋ। ਸੋ ਉਨ੍ਹਾਂ ਨੇ ਤੀਜੀ ਵਾਰ ਨਹੀਂ ਕੀਤਾ। ਉਹ ਪਾਣੀ ਜਗਵੇਦੀ ਦੇ ਚੁਫ਼ੇਰੇ ਵੱਗਿਆ ਅਤੇ ਉਸ ਨੇ ਖਾਈ ਪਾਣੀ ਨਾਲ ਭਰ ਦਿੱਤੀ। ਤਾਂ ਤਕਾਲਾਂ ਦੀ ਭੇਟ ਚੜ੍ਹਾਉਣ ਦੇ ਵੇਲੇ ਇਸ ਤਰ੍ਹਾਂ ਹੋਇਆ ਕਿ ਏਲੀਯਾਹ ਨਬੀ ਨੇ ਨੇੜੇ ਆ ਕੇ ਆਖਿਆ, ਹੇ ਯਹੋਵਾਹ ਅਬਰਾਹਾਮ, ਇਸਹਾਕ ਤੇ ਇਸਰਾਏਲ ਦੇ ਪਰਮੇਸ਼ੁਰ, ਅੱਜ ਪਤਾ ਲੱਗ ਜਾਵੇ ਕਿ ਤੂੰ ਇਸਰਾਏਲ ਵਿੱਚ ਪਰਮੇਸ਼ੁਰ ਹੈਂ ਅਤੇ ਮੈਂ ਤੇਰਾ ਦਾਸ ਹਾਂ ਅਤੇ ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਤੇਰੇ ਬਚਨ ਨਾਲ ਕੀਤਾ ਹੈ। ਮੇਰੀ ਸੁਣ, ਹੇ ਯਹੋਵਾਹ, ਮੇਰੀ ਸੁਣ, ਜੋ ਇਹ ਲੋਕ ਜਾਣਨ ਕਿ ਤੂੰ ਹੀ ਯਹੋਵਾਹ ਪਰਮੇਸ਼ੁਰ ਹੈਂ ਅਤੇ ਤੂੰ ਉਨ੍ਹਾਂ ਦਾ ਮਨ ਮੋੜ ਲਿਆ ਹੈ। ਤਦ ਯਹੋਵਾਹ ਦੀ ਅੱਗ ਆਣ ਪਈ ਅਤੇ ਉਸ ਨੂੰ ਹੋਮ ਦੀ ਬਲੀ ਅਤੇ ਬਾਲਣ ਅਤੇ ਪੱਥਰਾਂ ਅਤੇ ਮਿੱਟੀ ਨੂੰ ਸਾੜ ਸੁੱਟਿਆ ਅਤੇ ਜੋ ਪਾਣੀ ਖਾਈ ਵਿੱਚ ਸੀ ਉਹ ਨੂੰ ਚੱਟ ਲਿਆ। ਜਦ ਲੋਕਾਂ ਨੇ ਇਹ ਵੇਖਿਆ ਤਦ ਉਹ ਮੂੰਹਾਂ ਭਰ ਡਿੱਗੇ ਅਤੇ ਆਖਿਆ, ਯਹੋਵਾਹ ਉਹੋ ਪਰਮੇਸ਼ੁਰ ਹੈ! ਯਹੋਵਾਹ ਉਹੋ ਪਰਮੇਸ਼ੁਰ ਹੈ! ਤਾਂ ਏਲੀਯਾਹ ਨੇ ਉਨ੍ਹਾਂ ਨੂੰ ਆਖਿਆ, ਬਆਲ ਦੇ ਨਬੀਆਂ ਨੂੰ ਫੜ ਲਓ। ਉਹਨਾਂ ਵਿੱਚੋਂ ਇੱਕ ਵੀ ਨਾ ਬਚ ਨਿੱਕਲੇ। ਸੋ ਉਨ੍ਹਾਂ ਨੇ ਉਹਨਾਂ ਨੂੰ ਫੜ ਲਿਆ ਅਤੇ ਏਲੀਯਾਹ ਨੇ ਉਹਨਾਂ ਨੂੰ ਕੀਸ਼ੋਨ ਦੇ ਨਾਲੇ ਹੇਠਾਂ ਲੈ ਜਾ ਕੇ ਉੱਥੇ ਉਹਨਾਂ ਨੂੰ ਵੱਢ ਸੁੱਟਿਆ।

ਉਸੇ ਸਮੇਂ ਸੰਸਾਰ ਵਿੱਚ

ਕਰਮਲ ਪਰਬਤ ਉੱਤੇ ਏਲੀਯਾਹ ਦਾ ਮੁਕਾਬਲਾ ਇਸਰਾਏਲ ਦੇ ਰਾਜਾ ਅਹਾਬ ਦੇ ਰਾਜ ਵਿੱਚ ਹੋਇਆ (ਲਗਭਗ 874–853 ਈ.ਪੂ.)। ਅਹਾਬ ਇਸਰਾਏਲ ਦਾ ਪਹਿਲਾ ਰਾਜਾ ਹੈ ਜਿਸ ਦਾ ਨਾਮ ਬਾਈਬਲ ਤੋਂ ਬਾਹਰ ਦੀ ਕਿਸੇ ਲਿਖਤ ਵਿੱਚ ਆਉਂਦਾ ਹੈ: ਇੱਕ ਅੱਸ਼ੂਰੀ ਸ਼ਿਲਾਲੇਖ ਕਰਕਰ ਦੀ ਲੜਾਈ ਵਿੱਚ ਉਸ ਦੇ ਰਥਾਂ ਦੀ ਗਿਣਤੀ ਦੱਸਦਾ ਹੈ। ਇਹ ਰਹੀ 9ਵੀਂ ਸਦੀ ਈ.ਪੂ. ਦੇ ਅੱਧ ਦੀ ਦੁਨੀਆਂ।

ਮੈਸੋਪੋਟੇਮੀਆ ਅਤੇ ਨੇੜਲਾ ਪੂਰਬਕਰਕਰ ਵਿੱਚ ਅਹਾਬ853 ਈ.ਪੂ.

ਅੱਸ਼ੂਰ ਦੇ ਸ਼ਲਮਨਸਰ ਤੀਜੇ ਨੇ ਸੀਰੀਆ ਵਿੱਚ ਓਰੋਂਤੇਸ ਦਰਿਆ ਦੇ ਕੰਢੇ ਕਰਕਰ ਵਿਖੇ ਰਾਜਿਆਂ ਦੇ ਇੱਕ ਗੱਠਜੋੜ ਨਾਲ ਲੜਾਈ ਕੀਤੀ। ਕੁਰਖ ਮੋਨੋਲਿਥ ਉੱਤੇ ਉਸ ਦਾ ਸ਼ਿਲਾਲੇਖ, ਜੋ ਹੁਣ ਬ੍ਰਿਟਿਸ਼ ਮਿਊਜ਼ੀਅਮ ਵਿੱਚ ਹੈ, “ਇਸਰਾਏਲੀ ਅਹਾਬ” ਨੂੰ 2,000 ਰਥਾਂ ਅਤੇ 10,000 ਸਿਪਾਹੀਆਂ ਸਮੇਤ ਗਿਣਦਾ ਹੈ। ਸ਼ਲਮਨਸਰ ਨੇ ਜਿੱਤ ਦਾ ਦਾਅਵਾ ਕੀਤਾ, ਪਰ ਸਾਲਾਂ ਤੱਕ ਉਹ ਅੱਗੇ ਨਹੀਂ ਵਧਿਆ।

ਮੈਸੋਪੋਟੇਮੀਆ ਅਤੇ ਨੇੜਲਾ ਪੂਰਬਮੋਆਬੀ ਰਾਜੇ ਦਾ ਪੱਥਰਲਗਭਗ 840 ਈ.ਪੂ.

ਮੋਆਬ ਦੇ ਰਾਜਾ ਮੇਸ਼ਾ ਨੇ ਦੀਬੋਨ ਵਿੱਚ ਇੱਕ ਪੱਥਰ ਖੜ੍ਹਾ ਕੀਤਾ, ਜੋ ਦੱਸਦਾ ਹੈ ਕਿ ਇਸਰਾਏਲ ਦੇ ਰਾਜਾ ਆਮਰੀ ਅਤੇ ਉਸ ਦੇ ਪੁੱਤਰ ਨੇ ਮੋਆਬ ਨੂੰ ਕਿਵੇਂ ਦਬਾਇਆ, ਅਤੇ ਉਸ ਨੇ ਉਸ ਨੂੰ ਕਿਵੇਂ ਅਜ਼ਾਦ ਕਰਵਾਇਆ। 2 ਰਾਜਿਆਂ 3 ਮੇਸ਼ਾ ਨਾਲ ਹੋਈ ਇੱਕ ਜੰਗ ਨੂੰ ਇਸਰਾਏਲ ਦੇ ਪੱਖ ਤੋਂ ਦੱਸਦਾ ਹੈ। ਇਹ ਪੱਥਰ ਲੂਵਰ ਵਿੱਚ ਹੈ।

ਹੋਰ ਥਾਵਾਂਕਾਰਥਿਜ814 ਈ.ਪੂ. (ਪਰੰਪਰਾਗਤ ਤਾਰੀਖ਼)

ਪਰੰਪਰਾ ਅਨੁਸਾਰ ਸੂਰ ਤੋਂ ਆਏ ਵੱਸਣ ਵਾਲਿਆਂ ਨੇ, ਜਿਨ੍ਹਾਂ ਦੀ ਅਗਵਾਈ ਰਾਜਕੁਮਾਰੀ ਏਲਿੱਸਾ — ਜਿਸ ਨੂੰ ਡਾਇਡੋ ਦੇ ਨਾਮ ਨਾਲ ਵਧੇਰੇ ਜਾਣਿਆ ਜਾਂਦਾ ਹੈ — ਕਰ ਰਹੀ ਸੀ, 814 ਈ.ਪੂ. ਵਿੱਚ ਅੱਜ ਦੇ ਟਿਊਨੀਸ਼ੀਆ ਵਿੱਚ ਕਾਰਥਿਜ ਵਸਾਇਆ। ਅਹਾਬ ਦੀ ਰਾਣੀ ਈਜ਼ਬਲ ਵੀ ਇਸੇ ਫ਼ੀਨੀਕੀ ਤਟ ਤੋਂ ਆਈ ਸੀ: ਉਹ ਸੀਦੋਨੀਆਂ ਦੇ ਰਾਜਾ ਅਥਬਆਲ ਦੀ ਧੀ ਸੀ (1 ਰਾਜਿਆਂ 16:31)।

ਯੂਨਾਨ ਅਤੇ ਰੋਮਜਿਓਮੈਟ੍ਰਿਕ ਸ਼ੈਲੀ ਦੇ ਭਾਂਡੇਲਗਭਗ 900–700 ਈ.ਪੂ.

ਅਥੇਨੈ ਵਿੱਚ ਘੁਮਿਆਰ ਘੜਿਆਂ ਉੱਤੇ ਵਲ-ਵਲੇਵਿਆਂ, ਟੇਢੀਆਂ-ਮੇਢੀਆਂ ਲਕੀਰਾਂ ਅਤੇ ਚੱਕਰਾਂ ਦੀਆਂ ਪੱਟੀਆਂ ਚਿੱਤਰਦੇ ਸਨ, ਅਤੇ ਬਾਅਦ ਵਿੱਚ ਸੋਗ ਕਰਨ ਵਾਲਿਆਂ, ਘੋੜਿਆਂ ਅਤੇ ਰਥਾਂ ਦੀਆਂ ਛੋਟੀਆਂ ਸ਼ਕਲਾਂ ਵੀ। ਇਸ ਸ਼ੈਲੀ ਦੇ ਵੱਡੇ ਘੜੇ ਕਬਰਾਂ ਉੱਤੇ ਨਿਸ਼ਾਨੀਆਂ ਵਜੋਂ ਖੜ੍ਹੇ ਕੀਤੇ ਜਾਂਦੇ ਸਨ।

ਮਿਸਰਸਾਮਰਿਯਾ ਵਿੱਚ ਇੱਕ ਫ਼ਿਰਊਨ ਦਾ ਮਰਤਬਾਨਰਾਜਕਾਲ ਲਗਭਗ 872–837 ਈ.ਪੂ.

ਮਿਸਰ ਉੱਤੇ ਲਿਬੀਆਈ ਮੂਲ ਦੇ ਰਾਜੇ ਤਾਨਿਸ ਅਤੇ ਬੂਬਾਸਤਿਸ ਤੋਂ ਰਾਜ ਕਰਦੇ ਸਨ। ਓਸੋਰਕੋਨ ਦੂਜੇ ਨੇ ਬੂਬਾਸਤਿਸ ਦੇ ਮੰਦਰ ਵਿੱਚ ਇੱਕ ਤਿਉਹਾਰ-ਹਾਲ ਬਣਵਾਇਆ; ਉਸ ਦੇ ਨਾਮ ਵਾਲੇ ਸੰਗਮਰਮਰੀ ਮਰਤਬਾਨ ਦਾ ਇੱਕ ਟੁਕੜਾ ਸਾਮਰਿਯਾ ਦੇ ਸ਼ਾਹੀ ਮਹਿਲ ਵਿੱਚ ਮਿਲਿਆ, ਜਿੱਥੇ ਅਹਾਬ ਰਾਜ ਕਰਦਾ ਸੀ।

ਚੀਨਚੀਨ ਵਿੱਚ ਪਹਿਲੀ ਸਹੀ ਤਾਰੀਖ਼841 ਈ.ਪੂ.

ਝੋਊ ਦੀ ਰਾਜਧਾਨੀ ਦੇ ਲੋਕ ਕਠੋਰ ਰਾਜਾ ਲੀ ਦੇ ਵਿਰੁੱਧ ਉੱਠ ਖੜ੍ਹੇ ਹੋਏ ਅਤੇ ਉਸ ਨੂੰ ਕੱਢ ਦਿੱਤਾ। ਇਸੇ ਸਾਲ ਤੋਂ ਇਤਿਹਾਸਕਾਰ ਸਿਮਾ ਚਿਏਨ ਚੀਨੀ ਇਤਿਹਾਸ ਦੀਆਂ ਆਪਣੀਆਂ ਸਾਲ-ਦਰ-ਸਾਲ ਸਾਰਣੀਆਂ ਸ਼ੁਰੂ ਕਰਦਾ ਹੈ; ਇਹ ਚੀਨੀ ਰਿਕਾਰਡਾਂ ਵਿੱਚ ਪਹਿਲੀ ਸਹੀ ਤਾਰੀਖ਼ ਹੈ।

ਅਮਰੀਕਾ ਮਹਾਂਦੀਪਚਾਵਿਨ ਦਾ ਮੰਦਰਲਗਭਗ 900–200 ਈ.ਪੂ.

ਪੇਰੂ ਦੇ ਉੱਚੇ ਐਂਡੀਜ਼ ਪਹਾੜਾਂ ਵਿੱਚ ਚਾਵਿਨ ਦੇ ਉਆਂਤਾਰ ਦੇ ਲੋਕਾਂ ਨੇ ਪੱਥਰ ਦਾ ਇੱਕ ਮੰਦਰ ਬਣਾਇਆ, ਜਿਸ ਦੇ ਅੰਦਰ ਹਨੇਰੀਆਂ ਗੈਲਰੀਆਂ ਸਨ ਅਤੇ ਬਾਹਰਲੀਆਂ ਕੰਧਾਂ ਉੱਤੇ ਡਰਾਉਣੇ ਜੀਵਾਂ ਦੇ ਘੜੇ ਹੋਏ ਸਿਰ ਸਨ; ਦੂਰ-ਦੂਰ ਤੋਂ ਯਾਤਰੀ ਉੱਥੇ ਆਉਂਦੇ ਸਨ।

ਸਰੋਤ: Theographic Bible Metadata, CC BY-SA 4.0 · OpenBible.info, CC BY 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ

ਇਸੇ ਦੌਰਾਨ ਦੁਨੀਆਂ ਵਿੱਚ

ਇਸ ਵਿਸ਼ੇ ਵਿੱਚ ਹੋਰ

ਇਸੇ ਦੌਰਾਨ ਦੁਨੀਆਂ ਵਿੱਚ