ਬਿਬਲੋਸ ਅਤੇ ਸੂਰ ਵਰਗੇ ਸ਼ਹਿਰਾਂ ਦੇ ਫ਼ੀਨੀਕੀ ਲਿਖਾਰੀ ਸਿਰਫ਼ 22 ਅੱਖਰਾਂ ਨਾਲ ਲਿਖਦੇ ਸਨ। ਯੂਨਾਨੀਆਂ ਨੇ ਬਾਅਦ ਵਿੱਚ ਇਹ ਵਰਨਮਾਲਾ ਅਪਣਾ ਲਈ, ਅਤੇ ਲਾਤੀਨੀ ਅਤੇ ਸਿਰਿਲਿਕ ਵਰਨਮਾਲਾਵਾਂ ਇਸੇ ਤੋਂ ਨਿੱਕਲੀਆਂ ਹਨ। ਮੁੱਢਲੀ ਇਬਰਾਨੀ ਲਿਪੀ ਇਸ ਦੇ ਬਹੁਤ ਨੇੜੇ ਸੀ।
ਵਿਸ਼ਵਕੋਸ਼ › ਇਸੇ ਦੌਰਾਨ ਦੁਨੀਆਂ ਵਿੱਚ
ਬਾਈਬਲ ਵਿੱਚ · ਲਗਭਗ 1000 ਈ.ਪੂ. · ਯਰੂਸ਼ਲਮ
ਦਾਊਦ ਯਰੂਸ਼ਲਮ ਨੂੰ ਜਿੱਤਦਾ ਹੈ
ਸਾਰੇ ਇਸਰਾਏਲ ਉੱਤੇ ਰਾਜਾ ਮਸਹ ਕੀਤਾ ਗਿਆ ਦਾਊਦ ਯਬੂਸੀਆਂ ਦੇ ਸ਼ਹਿਰ ਯਰੂਸ਼ਲਮ ਨੂੰ ਜਿੱਤ ਲੈਂਦਾ ਹੈ ਅਤੇ ਉਸ ਨੂੰ ਆਪਣੀ ਰਾਜਧਾਨੀ, ਦਾਊਦ ਦਾ ਸ਼ਹਿਰ, ਬਣਾਉਂਦਾ ਹੈ।
ਇਹ ਦੇ ਬਾਅਦ ਇਸਰਾਏਲ ਦੇ ਸਾਰੇ ਗੋਤ ਹਬਰੋਨ ਵਿੱਚ ਦਾਊਦ ਦੇ ਕੋਲ ਇਕੱਠੇ ਹੋਏ ਅਤੇ ਉਸ ਨੂੰ ਆਖਿਆ, ਵੇਖੋ, ਅਸੀਂ ਤੁਹਾਡੀ ਹੀ ਹੱਡੀ ਅਤੇ ਮਾਸ ਹਾਂ। ਪਿਛਲੇ ਸਮੇਂ ਵਿੱਚ ਜਦੋਂ ਸ਼ਾਊਲ ਸਾਡਾ ਰਾਜਾ ਸੀ, ਤਦ ਤੁਸੀਂ ਹੀ ਇਸਰਾਏਲ ਦੀ ਅਗਵਾਈ ਕੀਤੀ ਅਤੇ ਯਹੋਵਾਹ ਨੇ ਤੁਹਾਨੂੰ ਆਖਿਆ ਸੀ ਜੋ ਤੂੰ ਮੇਰੀ ਪਰਜਾ ਇਸਰਾਏਲ ਦਾ ਚਰਵਾਹਾ ਹੋਵੇਂਗਾ ਅਤੇ ਤੂੰ ਹੀ ਇਸਰਾਏਲ ਉੱਤੇ ਪ੍ਰਧਾਨ ਹੋਵੇਂਗਾ। ਇਸ ਲਈ ਇਸਰਾਏਲ ਦੇ ਸਾਰੇ ਬਜ਼ੁਰਗ ਹਬਰੋਨ ਵਿੱਚ ਰਾਜਾ ਕੋਲ ਆਏ, ਦਾਊਦ ਰਾਜਾ ਨੇ ਹਬਰੋਨ ਵਿੱਚ ਉਨ੍ਹਾਂ ਦੇ ਨਾਲ ਯਹੋਵਾਹ ਦੇ ਅੱਗੇ ਵਾਇਦਾ ਕੀਤਾ ਅਤੇ ਉਨ੍ਹਾਂ ਨੇ ਦਾਊਦ ਨੂੰ ਮਸਹ ਕਰ ਕੇ ਇਸਰਾਏਲ ਦਾ ਰਾਜਾ ਬਣਾ ਦਿੱਤਾ। ਜਿਸ ਵੇਲੇ ਦਾਊਦ ਰਾਜ ਕਰਨ ਲੱਗਾ ਤਦ ਉਸ ਦੀ ਉਮਰ ਤੀਹ ਸਾਲ ਸੀ ਅਤੇ ਉਸ ਨੇ ਚਾਲ੍ਹੀ ਸਾਲ ਰਾਜ ਕੀਤਾ। ਉਸ ਨੇ ਸੱਤ ਸਾਲ ਛੇ ਮਹੀਨੇ ਯਹੂਦਾਹ ਉੱਤੇ ਹਬਰੋਨ ਵਿੱਚ, ਅਤੇ ਸਾਰੇ ਇਸਰਾਏਲ ਅਤੇ ਯਹੂਦਾਹ ਉੱਤੇ ਯਰੂਸ਼ਲਮ ਵਿੱਚ ਤੇਤੀ ਸਾਲ ਰਾਜ ਕੀਤਾ। ਫਿਰ ਰਾਜਾ ਆਪਣਿਆਂ ਸੈਨਿਕਾਂ ਨਾਲ ਯਰੂਸ਼ਲਮ ਨੂੰ ਯਬੂਸੀਆਂ ਦੇ ਕੋਲ ਗਿਆ ਜੋ ਉਸ ਦੇਸ਼ ਦੇ ਵਾਸੀ ਸਨ। ਉਨ੍ਹਾਂ ਨੇ ਦਾਊਦ ਨੂੰ ਆਖਿਆ, ਤੂੰ ਇੱਥੇ ਨਾ ਵੜੇਂਗਾ ਪਰੰਤੂ ਅੰਨ੍ਹੇ ਅਤੇ ਲੰਗੜੇ ਤੈਨੂੰ ਰੋਕਣਗੇ ਕਿਉਂ ਜੋ ਉਨ੍ਹਾਂ ਨੇ ਸਮਝਿਆ ਕਿ ਦਾਊਦ ਐਥੇ ਨਹੀਂ ਵੜ ਸਕੇਗਾ, ਪਰ ਦਾਊਦ ਨੇ ਸੀਯੋਨ ਦਾ ਗੜ੍ਹ ਆਪਣੇ ਵੱਸ ਕਰ ਲਿਆ ਅਤੇ ਉਹ ਹੀ ਦਾਊਦ ਦਾ ਸ਼ਹਿਰ ਬਣਿਆ। ਉਸ ਦਿਨ ਦਾਊਦ ਨੇ ਆਖਿਆ, ਜਿਹੜਾ ਕੋਈ ਯਬੂਸੀਆਂ ਨੂੰ ਮਾਰਨਾ ਚਾਹੇ ਉਹ ਪਰਨਾਲੇ ਵਿੱਚੋਂ ਦੀ ਲੰਘੇ ਅਤੇ ਅੰਨ੍ਹੇ ਅਤੇ ਲੰਗੜੇ ਜਿਹਨਾਂ ਨੂੰ ਦਾਊਦ ਨਫ਼ਰਤ ਕਰਦਾ ਹੈ ਉਹਨਾਂ ਨੂੰ ਮਾਰਨ। ਇਸੇ ਲਈ ਇਹ ਕਹਾਉਤ ਚੱਲ ਪਈ ਕਿ ਅੰਨ੍ਹੇ ਅਤੇ ਲੰਗੜੇ ਰਾਜ ਮਹਿਲ ਵਿੱਚ ਨਹੀਂ ਵੜ ਸਕਦੇ। ਦਾਊਦ ਉਸ ਗੜ੍ਹ ਵਿੱਚ ਰਹਿਣ ਲੱਗਾ ਅਤੇ ਉਸ ਨੇ ਉਹ ਦਾ ਨਾਮ ਦਾਊਦ ਦਾ ਸ਼ਹਿਰ ਰੱਖਿਆ ਅਤੇ ਦਾਊਦ ਨੇ ਆਲੇ-ਦੁਆਲੇ ਅਤੇ ਮਿੱਲੋ ਤੋਂ ਲੈ ਕੇ ਉਸ ਦੇ ਅੰਦਰ ਸ਼ਹਿਰਪਨਾਹ ਬਣਾਈ। ਦਾਊਦ ਬਹੁਤ ਵੱਧਦਾ ਗਿਆ ਕਿਉਂ ਜੋ ਸੈਨਾਂ ਦਾ ਪਰਮੇਸ਼ੁਰ ਯਹੋਵਾਹ ਉਸ ਦੇ ਅੰਗ-ਸੰਗ ਸੀ। ਸੂਰ ਦੇ ਰਾਜਾ ਹੀਰਾਮ ਨੇ ਦਾਊਦ ਕੋਲ ਸੰਦੇਸ਼ਵਾਹਕ ਭੇਜੇ ਅਤੇ ਦਿਆਰ ਦੀ ਲੱਕੜ ਅਤੇ ਤਰਖਾਣ ਅਤੇ ਰਾਜ ਮਿਸਤਰੀ ਵੀ ਭੇਜੇ ਅਤੇ ਉਨ੍ਹਾਂ ਨੇ ਦਾਊਦ ਦੇ ਲਈ ਮਹਿਲ ਬਣਾਇਆ। ਦਾਊਦ ਜਾਣ ਗਿਆ ਕਿ ਯਹੋਵਾਹ ਨੇ ਉਸ ਨੂੰ ਇਸਰਾਏਲ ਦਾ ਰਾਜਾ ਠਹਿਰਾਇਆ ਹੈ, ਅਤੇ ਉਸ ਨੇ ਮੇਰੇ ਰਾਜ ਨੂੰ ਆਪਣੀ ਪਰਜਾ ਇਸਰਾਏਲ ਦੇ ਲਈ ਹੀ ਵਧਾਇਆ ਹੈ।ਉਸੇ ਸਮੇਂ ਸੰਸਾਰ ਵਿੱਚ
ਦਾਊਦ ਨੇ ਲਗਭਗ 1000 ਈ.ਪੂ. ਵਿੱਚ ਯਰੂਸ਼ਲਮ ਨੂੰ ਲੈ ਲਿਆ ਅਤੇ ਉਸ ਨੂੰ ਆਪਣੀ ਰਾਜਧਾਨੀ ਬਣਾਇਆ। ਬਾਈਬਲ ਤੋਂ ਬਾਹਰ ਉਸ ਦਾ ਨਾਮ ਪਹਿਲੀ ਵਾਰ ਲਗਭਗ ਡੇਢ ਸਦੀ ਬਾਅਦ ਤੇਲ ਦਾਨ ਦੇ ਇੱਕ ਪੱਥਰ ਉੱਤੇ ਮਿਲਦਾ ਹੈ, ਜੋ “ਦਾਊਦ ਦੇ ਘਰਾਣੇ” ਦੀ ਗੱਲ ਕਰਦਾ ਹੈ। ਇਹ ਰਹੀ ਲਗਭਗ 1000 ਈ.ਪੂ. ਦੀ ਦੁਨੀਆਂ।
ਮਿਸਰ ਡੈਲਟਾ ਦੇ ਤਾਨਿਸ ਤੋਂ ਰਾਜ ਕਰਨ ਵਾਲੇ ਰਾਜਿਆਂ ਅਤੇ ਥੀਬਜ਼ ਵਿੱਚ ਆਮੂਨ ਦੇ ਪ੍ਰਧਾਨ ਪੁਜਾਰੀਆਂ ਵਿਚਕਾਰ ਵੰਡਿਆ ਹੋਇਆ ਸੀ। 1 ਰਾਜਿਆਂ 3:1 ਦੱਸਦਾ ਹੈ ਕਿ ਸੁਲੇਮਾਨ ਨੇ ਫ਼ਿਰਊਨ ਦੀ ਧੀ ਨਾਲ ਵਿਆਹ ਕੀਤਾ; ਇਹ ਕਿਹੜਾ ਫ਼ਿਰਊਨ ਸੀ, ਇਸ ਬਾਰੇ ਮਤਭੇਦ ਹੈ।
ਚੀਨ ਵਿੱਚ ਝੋਊ ਨੇ ਸ਼ਾਂਗ ਨੂੰ ਉਖਾੜ ਸੁੱਟਿਆ। ਆਪਣੀ ਜਿੱਤ ਨੂੰ ਸਮਝਾਉਣ ਲਈ ਉਨ੍ਹਾਂ ਨੇ ਸਿਖਾਇਆ ਕਿ ਸਵਰਗ ਰਾਜ ਕਰਨ ਦਾ ਹੱਕ ਨਿਆਂਕਾਰੀ ਰਾਜੇ ਨੂੰ ਦਿੰਦਾ ਹੈ ਅਤੇ ਅਨਿਆਈ ਰਾਜੇ ਤੋਂ ਖੋਹ ਲੈਂਦਾ ਹੈ — “ਸਵਰਗ ਦਾ ਹੁਕਮ”, ਇੱਕ ਅਜਿਹਾ ਵਿਚਾਰ ਜੋ ਲਗਭਗ ਤਿੰਨ ਹਜ਼ਾਰ ਸਾਲ ਤੱਕ ਟਿਕਿਆ ਰਿਹਾ।
ਮਾਈਸੀਨੀ ਦੇ ਮਹਿਲਾਂ ਦੇ ਡਿੱਗਣ ਤੋਂ ਬਾਅਦ ਯੂਨਾਨ ਵਿੱਚ ਥੋੜ੍ਹੇ ਹੀ ਨਗਰ ਸਨ ਅਤੇ ਲੋਕ ਲਿਖਣਾ ਭੁੱਲ ਚੁੱਕੇ ਸਨ। ਲੋਹੇ ਦੇ ਔਜ਼ਾਰ ਅਤੇ ਹਥਿਆਰ ਵਰਤੋਂ ਵਿੱਚ ਆ ਰਹੇ ਸਨ।
ਉੱਤਰੀ ਭਾਰਤ ਵਿੱਚ ਖੇਤੀਹਰ ਪਿੰਡ ਪੂਰਬ ਵੱਲ ਗੰਗਾ ਦੇ ਮੈਦਾਨ ਵਿੱਚ ਫੈਲ ਗਏ, ਅਤੇ ਲੋਹਾ ਵਰਤੋਂ ਵਿੱਚ ਆਇਆ। ਪੁਰਾਤੱਤਵ-ਵਿਗਿਆਨੀ ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਬਾਰੀਕ ਚਿੱਤਰਿਤ ਸਲੇਟੀ ਭਾਂਡਿਆਂ ਤੋਂ ਪਛਾਣਦੇ ਹਨ ਅਤੇ ਉਨ੍ਹਾਂ ਨੂੰ ਬਾਅਦ ਦੇ ਵੈਦਿਕ ਯੁੱਗ ਨਾਲ ਜੋੜਦੇ ਹਨ।
ਅੱਜ ਦੇ ਕੇਂਦਰੀ ਯੂਕਰੇਨ ਦੇ ਜੰਗਲ-ਸਟੈੱਪੀ ਇਲਾਕੇ ਵਿੱਚ ਚੇਰਨੋਲੇਸ ਸੱਭਿਆਚਾਰ ਦੇ ਕਿਸਾਨ ਅਨਾਜ ਉਗਾਉਂਦੇ ਸਨ ਅਤੇ ਸਟੈੱਪੀ ਤੋਂ ਹੋਣ ਵਾਲੇ ਹਮਲਿਆਂ ਤੋਂ ਬਚਣ ਲਈ ਪਹਾੜੀ ਕਿਲ੍ਹੇ ਬਣਾਉਂਦੇ ਸਨ। ਇੱਕ ਵਿਚਾਰ ਅਨੁਸਾਰ ਉਹ ਸਲਾਵ ਲੋਕਾਂ ਦੇ ਪੁਰਖਿਆਂ ਵਿੱਚੋਂ ਸਨ; ਦੂਜੇ ਵਿਚਾਰ ਅਨੁਸਾਰ ਅਜਿਹਾ ਕੋਈ ਸੰਬੰਧ ਨਹੀਂ ਹੈ।
ਸਰੋਤ: Theographic Bible Metadata, CC BY-SA 4.0 · OpenBible.info, CC BY 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ