ਇੱਕ ਅੱਗ ਕਈ ਦਿਨਾਂ ਤੱਕ ਬਲਦੀ ਰਹੀ ਅਤੇ ਸ਼ਹਿਰ ਦਾ ਵੱਡਾ ਹਿੱਸਾ ਤਬਾਹ ਕਰ ਦਿੱਤਾ। ਇਤਿਹਾਸਕਾਰ ਟੈਸੀਟਸ ਲਿਖਦਾ ਹੈ ਕਿ ਨੀਰੋ ਨੇ ਦੋਸ਼ ਮਸੀਹੀਆਂ ਉੱਤੇ ਲਾਇਆ ਅਤੇ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਮਰਵਾ ਦਿੱਤਾ — ਰੋਮ ਵੱਲੋਂ ਮਸੀਹੀਆਂ ਉੱਤੇ ਸਭ ਤੋਂ ਪਹਿਲਾ ਜਾਣਿਆ-ਪਛਾਣਿਆ ਅੱਤਿਆਚਾਰ।
ਵਿਸ਼ਵਕੋਸ਼ › ਇਸੇ ਦੌਰਾਨ ਦੁਨੀਆਂ ਵਿੱਚ
ਬਾਈਬਲ ਵਿੱਚ · ਲਗਭਗ 60–62 ਈ. · ਰੋਮ
ਰੋਮ ਵਿੱਚ ਪੌਲੁਸ
ਮਾਲਟਾ ਉੱਤੇ ਜਹਾਜ਼ ਟੁੱਟਣ ਤੋਂ ਬਾਅਦ ਪੌਲੁਸ ਰੋਮ ਪਹੁੰਚਦਾ ਹੈ, ਜਿੱਥੇ ਉਹ ਦੋ ਸਾਲ ਪਹਿਰੇ ਹੇਠ ਰਹਿੰਦਾ ਹੈ ਅਤੇ ਮਿਲਣ ਆਉਣ ਵਾਲਿਆਂ ਦਾ ਸੁਆਗਤ ਕਰਦਾ ਹੈ।
ਤਿੰਨਾਂ ਮਹੀਨਿਆਂ ਤੋਂ ਬਾਅਦ ਅਸੀਂ ਸਿਕੰਦਰਿਯਾ ਦੇ ਇੱਕ ਜਹਾਜ਼ ਤੇ ਚੜ੍ਹ ਕੇ ਤੁਰ ਪਏ ਜਿਹ ਦਾ ਨਾਮ ਦੇਉਸਕੂਰੀ ਸੀ ਅਤੇ ਉਹ ਨੇ ਸਾਰਾ ਸਿਆਲ ਇਸ ਟਾਪੂ ਵਿੱਚ ਕੱਟਿਆ ਸੀ! ਅਤੇ ਸੈਰਾਕੁਸ ਵਿੱਚ ਉਤਰ ਕੇ ਤਿੰਨ ਦਿਨ ਰਹੇ! ਫੇਰ ਉੱਥੋਂ ਘੁੰਮ ਕੇ ਰੇਗਿਯੁਨ ਵਿੱਚ ਆਏ ਅਤੇ ਇੱਕ ਦਿਨ ਤੋਂ ਬਾਅਦ ਜਦੋਂ ਦੱਖਣ ਦੀ ਪੌਣ ਵਗੀ ਤਾਂ ਅਸੀਂ ਦੂਜੇ ਦਿਨ ਪਤਿਯੁਲੇ ਵਿੱਚ ਪਹੁੰਚੇ। ਉੱਥੇ ਸਾਨੂੰ ਭਾਈ ਮਿਲੇ ਜਿੰਨਾਂ ਸਾਡੀ ਮਿੰਨਤ ਕੀਤੀ ਕਿ ਇੱਕ ਹਫ਼ਤਾ ਸਾਡੇ ਕੋਲ ਰਹੋ, ਅਤੇ ਇਸੇ ਤਰ੍ਹਾਂ ਅਸੀਂ ਰੋਮ ਨੂੰ ਆਏ! ਉੱਥੋਂ ਭਾਈ ਲੋਕ ਸਾਡੀ ਖ਼ਬਰ ਸੁਣ ਕੇ ਅੱਪੀਫੋਰੁਮ ਅਤੇ ਤ੍ਰੈ ਸਰਾਵਾਂ ਤੱਕ ਸਾਨੂੰ ਮਿਲਣ ਲਈ ਆਏ! ਤਾਂ ਪੌਲੁਸ ਨੇ ਉਨ੍ਹਾਂ ਨੂੰ ਵੇਖ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਤਸੱਲੀ ਪਾਈ। ਜਦੋਂ ਅਸੀਂ ਰੋਮ ਵਿੱਚ ਪਹੁੰਚੇ ਤਾਂ ਪੌਲੁਸ ਨੂੰ ਉਸ ਸਿਪਾਹੀ ਨਾਲ ਜਿਹੜਾ ਉਸ ਦੀ ਰਾਖੀ ਕਰਦਾ ਸੀ ਅਲੱਗ ਰਹਿਣ ਦੀ ਆਗਿਆ ਹੋਈ। ਤਾਂ ਇਸ ਤਰ੍ਹਾਂ ਹੋਇਆ ਜੋ ਤਿੰਨਾਂ ਦਿਨਾਂ ਤੋਂ ਬਾਅਦ ਉਹ ਨੇ ਯਹੂਦੀਆਂ ਦੇ ਆਗੂਆਂ ਨੂੰ ਇਕੱਠੇ ਬੁਲਾ ਲਿਆ ਅਤੇ ਜਦੋਂ ਉਹ ਇਕੱਠੇ ਹੋਏ ਤਾਂ ਉਨ੍ਹਾਂ ਨੂੰ ਆਖਿਆ, ਹੇ ਭਰਾਵੋ, ਭਾਵੇਂ ਮੈਂ ਆਪਣੀ ਕੌਮ ਦੇ ਅਤੇ ਵੱਡਿਆਂ ਦੀਆਂ ਰੀਤਾਂ ਦੇ ਉਲਟ ਕੁਝ ਨਹੀਂ ਕੀਤਾ ਪਰ ਤਾਂ ਵੀ ਕੈਦੀ ਹੋ ਕੇ ਯਰੂਸ਼ਲਮ ਤੋਂ ਰੋਮੀਆਂ ਦੇ ਹਵਾਲੇ ਕੀਤਾ ਗਿਆ ਹਾਂ! ਅਤੇ ਉਨ੍ਹਾਂ ਮੇਰੀ ਜਾਂਚ ਕਰ ਕੇ, ਮੈਨੂੰ ਛੱਡ ਦੇਣ ਚਾਹਿਆ ਕਿਉਂਕਿ ਮੇਰੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਾ ਸੀ! ਪਰ ਜਦੋਂ ਯਹੂਦੀ ਇਹ ਦੇ ਵਿਰੁੱਧ ਬੋਲਣ ਲੱਗੇ ਤਾਂ ਮੈਂ ਮਜ਼ਬੂਰ ਹੋ ਕੇ ਕੈਸਰ ਦੀ ਦੁਹਾਈ ਦਿੱਤੀ, ਪਰ ਇਸ ਲਈ ਨਹੀਂ ਜੋ ਮੈਂ ਆਪਣੀ ਕੌਮ ਉੱਤੇ ਕਿਸੇ ਗੱਲ ਵਿੱਚ ਦੋਸ਼ ਲਾਉਣਾ ਸੀ! ਸੋ ਇਸੇ ਕਰਕੇ ਮੈਂ ਤੁਹਾਡੀ ਮਿੰਨਤ ਕੀਤੀ ਜੋ ਮੈਨੂੰ ਮਿਲੋ ਅਤੇ ਗੱਲਬਾਤ ਕਰੋ, ਕਿਉਂ ਜੋ ਮੈਂ ਇਸਰਾਏਲ ਦੀ ਆਸ ਦੇ ਬਦਲੇ ਇਸ ਸੰਗਲ ਨਾਲ ਜਕੜਿਆ ਹੋਇਆ ਹਾਂ! ਉਨ੍ਹਾਂ ਉਸ ਨੂੰ ਆਖਿਆ, ਕਿ ਨਾ ਸਾਨੂੰ ਯਹੂਦਿਯਾ ਤੋਂ ਤੇਰੇ ਬਾਰੇ ਕੋਈ ਚਿੱਠੀ ਆਈ, ਨਾ ਭਰਾਵਾਂ ਵਿੱਚੋਂ ਕਿਸੇ ਨੇ ਆ ਕੇ ਤੇਰੀ ਖ਼ਬਰ ਦਿੱਤੀ ਅਤੇ ਨਾ ਤੇਰੀ ਕੁਝ ਬੁਰਾਈ ਦੱਸੀਂ! ਪਰ ਅਸੀਂ ਇਹੋ ਚੰਗਾ ਸਮਝਦੇ ਹਾਂ ਕਿ ਤੇਰੇ ਕੋਲੋਂ ਹੀ ਸੁਣੀਏ ਜੋ ਤੂੰ ਕੀ ਮੰਨਦਾ ਹੈਂ, ਕਿਉਂ ਜੋ ਸਾਨੂੰ ਪਤਾ ਹੈ ਕਿ ਹਰ ਸਥਾਨ ਤੇ ਇਸ ਪੰਥ ਨੂੰ ਬੁਰਾ ਆਖਦੇ ਹਨ। ਜਦੋਂ ਉਨ੍ਹਾਂ ਨੇ ਉਹ ਦੇ ਲਈ ਇੱਕ ਦਿਨ ਠਹਿਰਾਇਆ, ਤਦ ਬਹੁਤ ਸਾਰੇ ਉਹ ਦੇ ਡੇਰੇ ਉੱਤੇ ਉਸ ਕੋਲ ਆਏ ਅਤੇ ਉਹ ਪਰਮੇਸ਼ੁਰ ਦੇ ਰਾਜ ਉੱਤੇ ਗਵਾਹੀ ਦੇ ਕੇ ਮੂਸਾ ਦੀ ਬਿਵਸਥਾ ਅਤੇ ਨਬੀਆਂ ਵਿੱਚੋਂ ਯਿਸੂ ਦੇ ਹੱਕ ਵਿੱਚ ਸਬੂਤ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਨ੍ਹਾਂ ਨੂੰ ਉਪਦੇਸ਼ ਕਰਦਾ ਰਿਹਾ! ਤਾਂ ਕਈਆਂ ਨੇ ਉਹ ਗੱਲਾਂ ਮੰਨ ਲਈਆਂ ਜਿਹੜੀਆਂ ਸੁਣਾਈਆਂ ਗਈਆਂ ਸਨ ਅਤੇ ਕਈਆਂ ਨੇ ਵਿਸ਼ਵਾਸ ਨਾ ਕੀਤਾ! ਜਦੋਂ ਉਹ ਆਪਸ ਵਿੱਚ ਇੱਕ ਜ਼ਬਾਨ ਨਾ ਹੋਏ ਤਾਂ ਪੌਲੁਸ ਦੇ ਇਹ ਇੱਕ ਗੱਲ ਕਹਿੰਦੇ ਹੀ ਉਹ ਚੱਲੇ ਗਏ ਕਿ ਪਵਿੱਤਰ ਆਤਮਾ ਨੇ ਤੁਹਾਡੇ ਵੱਡਿਆਂ ਨੂੰ ਯਸਾਯਾਹ ਨਬੀ ਦੀ ਜ਼ਬਾਨੀ ਠੀਕ ਆਖਿਆ ਸੀ, ਇਸ ਪਰਜਾ ਦੇ ਕੋਲ ਜਾ ਅਤੇ ਆਖ, ਤੁਸੀਂ ਕੰਨਾਂ ਨਾਲ ਸੁਣੋਗੇ ਪਰ ਨਾ ਸਮਝੋਂਗੇ; ਅਤੇ ਵੇਖਦੇ ਹੋਏ ਵੇਖੋਗੇ ਪਰ ਬੁਝੋਗੇ ਨਾ, ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ, ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ, ਇਹਨਾਂ ਨੇ ਆਪਣੀਆਂ ਅੱਖਾਂ ਬੰਦ ਲਈਆਂ ਹਨ, ਕਿਤੇ ਉਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ, ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ, ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ। ਸੋ ਇਹ ਜਾਣੋ ਕਿ ਪਰਮੇਸ਼ੁਰ ਦੀ ਇਹ ਮੁਕਤੀ ਪਰਾਈਆਂ ਕੌਮਾਂ ਦੇ ਕੋਲ ਭੇਜੀ ਗਈ ਹੈ ਅਤੇ ਉਹ ਸੁਣ ਵੀ ਲੈਣਗੀਆਂ। ਜਦੋਂ ਉਹ ਇਹ ਗੱਲਾਂ ਕਹਿ ਚੁੱਕਿਆ ਤਾਂ ਯਹੂਦੀ ਝਗੜਾ ਕਰਦੇ ਹੋਏ ਉੱਥੋਂ ਚਲੇ ਗਏ ਤਾਂ ਉਹ ਪੂਰੇ ਦੋ ਸਾਲ ਆਪਣੇ ਕਿਰਾਏ ਦੇ ਘਰ ਵਿੱਚ ਰਿਹਾ ਅਤੇ ਉਨ੍ਹਾਂ ਸਭਨਾਂ ਦੀ ਸੇਵਾ ਟਹਿਲ ਕਰਦਾ ਰਿਹਾ, ਜੋ ਉਹ ਦੇ ਕੋਲ ਆਉਂਦੇ ਸਨ! ਅਤੇ ਬਿਨ੍ਹਾਂ ਰੋਕ-ਟੋਕ ਅੱਤ ਦਲੇਰੀ ਨਾਲ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਦਾ ਅਤੇ ਪ੍ਰਭੂ ਯਿਸੂ ਮਸੀਹ ਦੇ ਵਿਖੇ ਉਪਦੇਸ਼ ਦਿੰਦਾ ਰਿਹਾ!ਉਸੇ ਸਮੇਂ ਸੰਸਾਰ ਵਿੱਚ
ਰਸੂਲਾਂ ਦੇ ਕਰਤੱਬ ਪੌਲੁਸ ਨਾਲ ਖ਼ਤਮ ਹੁੰਦੀ ਹੈ, ਜੋ ਲਗਭਗ 60–62 ਈ. ਵਿੱਚ ਦੋ ਸਾਲ ਰੋਮ ਵਿੱਚ ਪਹਿਰੇ ਹੇਠ ਸੀ ਅਤੇ ਕਿਰਾਏ ਦੇ ਘਰ ਵਿੱਚ ਖੁੱਲ੍ਹੇਆਮ ਸਿੱਖਿਆ ਦਿੰਦਾ ਸੀ (ਰਸੂਲਾਂ ਦੇ ਕਰਤੱਬ 28:30–31)। ਸਮਰਾਟ ਨੀਰੋ ਸੀ। ਇਹ ਰਹੀ ਈਸਵੀ ਸਦੀ ਦੇ 60 ਦੇ ਦਹਾਕੇ ਦੀ ਦੁਨੀਆਂ।
ਬਰਤਾਨੀਆ ਵਿੱਚ ਆਈਸੀਨੀ ਲੋਕਾਂ ਦੀ ਰਾਣੀ ਬੂਡਿਕਾ ਨੇ ਇੱਕ ਵੱਡੀ ਬਗ਼ਾਵਤ ਦੀ ਅਗਵਾਈ ਕੀਤੀ ਅਤੇ ਲੋਂਡੀਨੀਅਮ ਨੂੰ — ਉਹ ਨਵਾਂ ਰੋਮੀ ਨਗਰ ਜੋ ਬਾਅਦ ਵਿੱਚ ਲੰਡਨ ਬਣਿਆ — ਸਾੜ ਦਿੱਤਾ, ਇਸ ਤੋਂ ਪਹਿਲਾਂ ਕਿ ਰੋਮੀਆਂ ਨੇ ਉਸ ਨੂੰ ਹਰਾ ਦਿੱਤਾ।
ਸਿਕੰਦਰਿਯਾ ਵਿੱਚ ਇੰਜੀਨੀਅਰ ਹੀਰੋ ਨੇ ਭਾਫ਼ ਨਾਲ ਘੁੰਮਣ ਵਾਲੇ ਇੱਕ ਗੋਲੇ ਦਾ ਅਤੇ ਹਵਾ ਅਤੇ ਪਾਣੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਦਾ ਵਰਣਨ ਕੀਤਾ। ਉਸ ਦਾ ਸਮਾਂ ਆਮ ਤੌਰ ਤੇ ਉਸ ਦੇ ਜ਼ਿਕਰ ਕੀਤੇ ਇੱਕ ਚੰਦ-ਗ੍ਰਹਿਣ ਤੋਂ ਮਿੱਥਿਆ ਜਾਂਦਾ ਹੈ, ਜੋ 62 ਈ. ਦੇ ਇੱਕ ਗ੍ਰਹਿਣ ਨਾਲ ਮੇਲ ਖਾਂਦਾ ਹੈ।
ਚੀਨੀ ਪਰੰਪਰਾ ਅਨੁਸਾਰ ਹਾਨ ਸਮਰਾਟ ਮਿੰਗ ਨੇ ਸੁਫ਼ਨੇ ਵਿੱਚ ਇੱਕ ਸੁਨਹਿਰੀ ਸ਼ਕਲ ਵੇਖੀ ਅਤੇ ਪੱਛਮ ਵੱਲ ਦੂਤ ਭੇਜੇ। ਉਹ ਬੋਧੀ ਭਿੱਖੂਆਂ ਅਤੇ ਗ੍ਰੰਥਾਂ ਨਾਲ ਵਾਪਸ ਆਏ, ਅਤੇ ਉਨ੍ਹਾਂ ਲਈ ਲੁਓਯਾਂਗ ਵਿੱਚ ਚਿੱਟੇ ਘੋੜੇ ਦਾ ਮੰਦਰ ਬਣਾਇਆ ਗਿਆ — ਚੀਨ ਦਾ ਪਹਿਲਾ ਬੋਧੀ ਮੰਦਰ।
ਮੱਧ ਏਸ਼ੀਆ ਤੋਂ ਆਏ ਕੁਸ਼ਾਣ ਰਾਜਿਆਂ ਨੇ ਅੱਜ ਦੇ ਅਫ਼ਗ਼ਾਨਿਸਤਾਨ, ਪਾਕਿਸਤਾਨ ਅਤੇ ਉੱਤਰੀ ਭਾਰਤ ਵਿੱਚ ਫੈਲਿਆ ਇੱਕ ਸਾਮਰਾਜ ਬਣਾਇਆ। ਉਨ੍ਹਾਂ ਦੀਆਂ ਧਰਤੀਆਂ ਉਨ੍ਹਾਂ ਰਾਹਾਂ ਉੱਤੇ ਸਨ ਜੋ ਰੋਮ, ਭਾਰਤ ਅਤੇ ਚੀਨ ਨੂੰ ਜੋੜਦੇ ਸਨ।
ਲਗਭਗ 1110 ਵਿੱਚ ਸੰਕਲਿਤ ਕੀਵ ਦਾ ਮੁੱਢਲਾ ਇਤਿਹਾਸ-ਗ੍ਰੰਥ ਦੱਸਦਾ ਹੈ ਕਿ ਰਸੂਲ ਅੰਦ੍ਰਿਯਾਸ ਬੇੜੀ ਰਾਹੀਂ ਨੀਪਰ ਦੇ ਉੱਪਰ ਵੱਲ ਗਿਆ, ਉਨ੍ਹਾਂ ਪਹਾੜੀਆਂ ਉੱਤੇ ਇੱਕ ਸਲੀਬ ਖੜ੍ਹੀ ਕੀਤੀ ਜਿੱਥੇ ਅੱਗੇ ਚੱਲ ਕੇ ਕੀਵ ਵੱਸਿਆ, ਅਤੇ ਉੱਥੇ ਇੱਕ ਵੱਡੇ ਸ਼ਹਿਰ ਦੀ ਭਵਿੱਖਬਾਣੀ ਕੀਤੀ। ਇਤਿਹਾਸਕਾਰ ਇਸ ਨੂੰ ਇੱਕ ਦੰਤਕਥਾ ਮੰਨਦੇ ਹਨ; ਇੱਕ ਪੁਰਾਣੀ ਪਰੰਪਰਾ ਅੰਦ੍ਰਿਯਾਸ ਦੇ ਪ੍ਰਚਾਰ-ਖੇਤਰ ਵਜੋਂ ਸਕੂਥੀਆ ਦਾ ਨਾਮ ਲੈਂਦੀ ਹੈ।
ਸਰੋਤ: Theographic Bible Metadata, CC BY-SA 4.0 · OpenBible.info, CC BY 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ