ਹੈਰਾਨ ਕਰਨ ਵਾਲੇ ਵੇਰਵੇ
ਬਾਈਬਲ ਵਿੱਚ ਲੰਮੀਆਂ ਉਮਰਾਂ
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ ਦੇ 37 ਹਿੱਸੇ, ਸਤਰ-ਦਰ-ਸਤਰ।
- ਜਲ ਪਰਲੋ ਤੋਂ ਪਹਿਲਾਂ ਯਹੋਵਾਹ ਮਨੁੱਖ ਦੇ ਦਿਨਾਂ ਦੀ ਹੱਦ ਠਹਿਰਾਉਂਦਾ ਹੈਉਤ 6:3
ਆਇਤਾਂ
ਉਤ 6:3ਯਹੋਵਾਹ ਨੇ ਆਖਿਆ, ਮੇਰਾ ਆਤਮਾ ਮਨੁੱਖ ਦੇ ਵਿਰੁੱਧ ਸਦਾ ਤੱਕ ਵਾਦ-ਵਿਵਾਦ ਨਹੀਂ ਕਰਦਾ ਰਹੇਗਾ ਕਿਉਂਕਿ ਉਹ ਸਰੀਰ ਹੀ ਹੈ, ਉਸ ਦੀ ਉਮਰ ਇੱਕ ਸੌ ਵੀਹ ਸਾਲਾਂ ਦੀ ਹੋਵੇਗੀ।
- ਇੱਕ ਭਜਨ: ਸਾਡੀ ਉਮਰ ਸੱਤਰ ਸਾਲ, ਜਾਂ ਬਲ ਹੋਵੇ ਤਾਂ ਅੱਸੀ ਸਾਲਜ਼ਬੂ 90:10
ਆਇਤਾਂ
ਜ਼ਬੂ 90:10ਸਾਡੀ ਉਮਰ ਦੇ ਦਿਨ ਸੱਤਰ ਵਰ੍ਹੇ ਹਨ, ਪਰ ਜੇ ਸਾਹ ਸੱਚ ਹੋਵੇ ਤਾਂ ਅੱਸੀ ਵਰ੍ਹੇ, ਪਰ ਉਨ੍ਹਾਂ ਦਾ ਬਲ ਕਸ਼ਟ ਅਤੇ ਸੋਗ ਹੀ ਹੈ, ਉਹ ਛੇਤੀ ਬੀਤ ਜਾਂਦੇ ਹਨ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ।
ਜਲ ਪਰਲੋ ਤੋਂ ਪਹਿਲਾਂ
- ਆਦਮ 930 ਸਾਲ ਜੀਉਂਦਾ ਰਿਹਾਉਤ 5:5
ਆਇਤਾਂ
ਉਤ 5:5ਆਦਮ ਦੀ ਸਾਰੀ ਉਮਰ ਨੌ ਸੌ ਤੀਹ ਸਾਲਾਂ ਦੀ ਹੋਈ ਤਦ ਉਹ ਮਰ ਗਿਆ।
- ਸੇਥ 912 ਸਾਲ ਜੀਉਂਦਾ ਰਿਹਾਉਤ 5:8
ਆਇਤਾਂ
ਉਤ 5:8ਸੇਥ ਦੀ ਸਾਰੀ ਉਮਰ ਨੌ ਸੌ ਬਾਰਾਂ ਸਾਲਾਂ ਦੀ ਹੋਈ ਤਦ ਉਹ ਮਰ ਗਿਆ।
- ਅਨੋਸ਼ 905 ਸਾਲ ਜੀਉਂਦਾ ਰਿਹਾਉਤ 5:11
ਆਇਤਾਂ
ਉਤ 5:11ਅਨੋਸ਼ ਦੀ ਸਾਰੀ ਉਮਰ ਨੌ ਸੌ ਪੰਜ ਸਾਲਾਂ ਦੀ ਹੋਈ ਤਦ ਉਹ ਮਰ ਗਿਆ।
- ਕੇਨਾਨ 910 ਸਾਲ ਜੀਉਂਦਾ ਰਿਹਾਉਤ 5:14
ਆਇਤਾਂ
ਉਤ 5:14ਕੇਨਾਨ ਦੀ ਸਾਰੀ ਉਮਰ ਨੌ ਸੌ ਦਸਾਂ ਸਾਲਾਂ ਦੀ ਹੋਈ ਤਦ ਉਹ ਮਰ ਗਿਆ।
- ਮਹਲਲੇਲ 895 ਸਾਲ ਜੀਉਂਦਾ ਰਿਹਾਉਤ 5:17
ਆਇਤਾਂ
ਉਤ 5:17ਮਹਲਲੇਲ ਦੀ ਸਾਰੀ ਉਮਰ ਅੱਠ ਸੌ ਪਚਾਨਵੇਂ ਸਾਲਾਂ ਦੀ ਹੋਈ, ਤਦ ਉਹ ਮਰ ਗਿਆ।
- ਯਰਦ 962 ਸਾਲ ਜੀਉਂਦਾ ਰਿਹਾਉਤ 5:20
ਆਇਤਾਂ
ਉਤ 5:20ਯਰਦ ਦੀ ਸਾਰੀ ਉਮਰ ਨੌ ਸੌ ਬਾਹਠ ਸਾਲਾਂ ਦੀ ਹੋਈ, ਤਦ ਉਹ ਮਰ ਗਿਆ।
- ਹਨੋਕ: 365 ਸਾਲ, ਅਤੇ ਫਿਰ ਉਹ ਅਲੋਪ ਹੋ ਗਿਆਉਤ 5:23–24
ਆਇਤਾਂ
ਉਤ 5:23–24ਹਨੋਕ ਦੀ ਸਾਰੀ ਉਮਰ ਤਿੰਨ ਸੌ ਪੈਂਹਠ ਸਾਲਾਂ ਦੀ ਸੀ। ਹਨੋਕ ਪਰਮੇਸ਼ੁਰ ਦੇ ਸੰਗ-ਸੰਗ ਚਲਦਾ ਹੋਇਆ ਅਲੋਪ ਹੋ ਗਿਆ ਕਿਉਂ ਜੋ ਪਰਮੇਸ਼ੁਰ ਨੇ ਉਸ ਨੂੰ ਉਠਾ ਲਿਆ।
- ਮਥੂਸਲਹ 969 ਸਾਲ ਜੀਉਂਦਾ ਰਿਹਾਉਤ 5:27
ਆਇਤਾਂ
ਉਤ 5:27ਮਥੂਸਲਹ ਦੀ ਸਾਰੀ ਉਮਰ ਨੌ ਸੌ ਉਨਹੱਤਰ ਸਾਲਾਂ ਦੀ ਹੋਈ, ਤਦ ਉਹ ਮਰ ਗਿਆ।
- ਲਾਮਕ 777 ਸਾਲ ਜੀਉਂਦਾ ਰਿਹਾਉਤ 5:31
ਆਇਤਾਂ
ਉਤ 5:31ਲਾਮਕ ਦੀ ਸਾਰੀ ਉਮਰ ਸੱਤ ਸੌ ਸਤੱਤਰ ਸਾਲਾਂ ਦੀ ਹੋਈ, ਤਦ ਉਹ ਮਰ ਗਿਆ।
- ਨੂਹ ਜਲ ਪਰਲੋ ਤੋਂ ਬਾਅਦ 350 ਸਾਲ ਜੀਉਂਦਾ ਰਿਹਾ, ਕੁੱਲ 950 ਸਾਲਉਤ 9:28–29
ਆਇਤਾਂ
ਉਤ 9:28–29ਪਰਲੋ ਤੋਂ ਬਾਅਦ ਨੂਹ ਤਿੰਨ ਸੌ ਪੰਜਾਹ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਨੂਹ ਦੀ ਸਾਰੀ ਉਮਰ ਨੌ ਸੌ ਪੰਜਾਹ ਸਾਲ ਹੋਈ, ਤਦ ਉਹ ਮਰ ਗਿਆ।
ਜਲ ਪਰਲੋ ਤੋਂ ਬਾਅਦ
- ਸ਼ੇਮ: 100 ਸਾਲ ਦੀ ਉਮਰ ਵਿੱਚ ਪੁੱਤਰ, ਫਿਰ ਹੋਰ 500 ਸਾਲਉਤ 11:10–11
ਆਇਤਾਂ
ਉਤ 11:10–11ਇਹ ਸ਼ੇਮ ਦੀ ਵੰਸ਼ਾਵਲੀ ਹੈ। ਸ਼ੇਮ ਸੌ ਸਾਲ ਦਾ ਸੀ ਅਤੇ ਜਲ ਪਰਲੋ ਤੋਂ ਦੋ ਸਾਲ ਬਾਅਦ ਉਸ ਤੋਂ ਅਰਪਕਸਦ ਜੰਮਿਆ। ਅਰਪਕਸਦ ਦੇ ਜਨਮ ਤੋਂ ਬਾਅਦ, ਸ਼ੇਮ ਪੰਜ ਸੌ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
- ਅਰਪਕਸਦ: 35 ਸਾਲ ਦੀ ਉਮਰ ਵਿੱਚ ਪੁੱਤਰ, ਫਿਰ ਹੋਰ 403 ਸਾਲਉਤ 11:12–13
ਆਇਤਾਂ
ਉਤ 11:12–13ਜਦ ਅਰਪਕਸਦ ਪੈਂਤੀਆਂ ਸਾਲਾਂ ਦਾ ਹੋਇਆ ਤਾਂ ਉਸ ਤੋਂ ਸ਼ਾਲਹ ਜੰਮਿਆ। ਅਤੇ ਅਰਪਕਸਦ ਸ਼ਾਲਹ ਦੇ ਜਨਮ ਤੋਂ ਬਾਅਦ ਚਾਰ ਸੌ ਤਿੰਨ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
- ਸ਼ਾਲਹ: 30 ਸਾਲ ਦੀ ਉਮਰ ਵਿੱਚ ਪੁੱਤਰ, ਫਿਰ ਹੋਰ 403 ਸਾਲਉਤ 11:14–15
ਆਇਤਾਂ
ਉਤ 11:14–15ਜਦ ਸ਼ਾਲਹ ਤੀਹ ਸਾਲ ਦਾ ਹੋਇਆ ਤਾਂ ਉਸ ਤੋਂ ਏਬਰ ਜੰਮਿਆ। ਸ਼ਾਲਹ ਏਬਰ ਦੇ ਜਨਮ ਤੋਂ ਬਾਅਦ ਚਾਰ ਸੌ ਤਿੰਨ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
- ਏਬਰ: 34 ਸਾਲ ਦੀ ਉਮਰ ਵਿੱਚ ਪੁੱਤਰ, ਫਿਰ ਹੋਰ 430 ਸਾਲਉਤ 11:16–17
ਆਇਤਾਂ
ਉਤ 11:16–17ਅਤੇ ਏਬਰ ਚੌਂਤੀ ਸਾਲ ਦਾ ਹੋਇਆ ਤਾਂ ਉਸ ਤੋਂ ਪੇਲੇਗ ਜੰਮਿਆ। ਏਬਰ ਪੇਲੇਗ ਦੇ ਜਨਮ ਤੋਂ ਬਾਅਦ ਚਾਰ ਸੌ ਤੀਹ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
- ਪੇਲੇਗ: 30 ਸਾਲ ਦੀ ਉਮਰ ਵਿੱਚ ਪੁੱਤਰ, ਫਿਰ ਹੋਰ 209 ਸਾਲਉਤ 11:18–19
ਆਇਤਾਂ
ਉਤ 11:18–19ਜਦ ਪੇਲੇਗ ਤੀਹ ਸਾਲ ਦਾ ਹੋਇਆ ਤਾਂ ਉਸ ਤੋਂ ਰਊ ਜੰਮਿਆ। ਪੇਲੇਗ ਰਊ ਦੇ ਜਨਮ ਤੋਂ ਬਾਅਦ ਦੋ ਸੌ ਨੌ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
- ਨਾਹੋਰ: 29 ਸਾਲ ਦੀ ਉਮਰ ਵਿੱਚ ਪੁੱਤਰ, ਫਿਰ ਹੋਰ 119 ਸਾਲਉਤ 11:24–25
ਆਇਤਾਂ
ਉਤ 11:24–25ਜਦ ਨਾਹੋਰ ਉਨੱਤੀ ਸਾਲ ਦਾ ਹੋਇਆ ਤਾਂ ਉਸ ਤੋਂ ਤਾਰਹ ਜੰਮਿਆ। ਨਾਹੋਰ ਤਾਰਹ ਦੇ ਜਨਮ ਤੋਂ ਬਾਅਦ ਇੱਕ ਸੌ ਉੱਨੀ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
- ਤਾਰਹ 205 ਸਾਲ ਜੀਉਂਦਾ ਰਿਹਾ ਅਤੇ ਹਾਰਾਨ ਵਿੱਚ ਮਰ ਗਿਆਉਤ 11:32
ਆਇਤਾਂ
ਉਤ 11:32ਜਦ ਤਾਰਹ ਦੀ ਉਮਰ ਦੋ ਸੌ ਪੰਜ ਸਾਲ ਦੀ ਸੀ ਤਦ ਉਹ ਹਾਰਾਨ ਦੇਸ਼ ਵਿੱਚ ਮਰ ਗਿਆ।
ਬਾਅਦ ਦੀਆਂ ਉਮਰਾਂ
- ਸਾਰਾਹ 127 ਸਾਲ ਜੀਉਂਦੀ ਰਹੀਉਤ 23:1
ਆਇਤਾਂ
ਉਤ 23:1ਸਾਰਾਹ ਦੀ ਉਮਰ ਇੱਕ ਸੌ ਸਤਾਈ ਸਾਲਾਂ ਦੀ ਹੋਈ,
- ਅਬਰਾਹਾਮ 175 ਸਾਲ ਜੀਉਂਦਾ ਰਿਹਾਉਤ 25:7
ਆਇਤਾਂ
ਉਤ 25:7ਅਬਰਾਹਾਮ ਦੀ ਕੁੱਲ ਉਮਰ ਇੱਕ ਸੌ ਪੰਝੱਤਰ ਸਾਲ ਦੀ ਹੋਈ।
- ਇਸਮਾਏਲ ਵੀ ਲੰਮੀ ਉਮਰ ਜੀਉਂਦਾ ਰਿਹਾਉਤ 25:17
ਆਇਤਾਂ
ਉਤ 25:17ਇਸਮਾਏਲ ਦੀ ਕੁੱਲ ਉਮਰ ਇੱਕ ਸੌ ਸੈਂਤੀ ਸਾਲ ਹੋਈ ਤਦ ਉਹ ਪ੍ਰਾਣ ਤਿਆਗ ਕੇ ਮਰ ਗਿਆ ਅਤੇ ਆਪਣੇ ਲੋਕਾਂ ਵਿੱਚ ਜਾ ਮਿਲਿਆ।
- ਇਸਹਾਕ 180 ਸਾਲ ਜੀਉਂਦਾ ਰਿਹਾਉਤ 35:28
ਆਇਤਾਂ
ਉਤ 35:28ਇਸਹਾਕ ਦੀ ਕੁੱਲ ਉਮਰ ਇੱਕ ਸੌ ਅੱਸੀ ਸਾਲ ਹੋਈ।
- ਯਾਕੂਬ 147 ਸਾਲ ਜੀਉਂਦਾ ਰਿਹਾ, ਆਖ਼ਰੀ ਸਤਾਰਾਂ ਸਾਲ ਮਿਸਰ ਵਿੱਚਉਤ 47:28
ਆਇਤਾਂ
ਉਤ 47:28ਅਤੇ ਯਾਕੂਬ ਮਿਸਰ ਦੇਸ਼ ਵਿੱਚ ਸਤਾਰਾਂ ਸਾਲ ਜਿਉਂਦਾ ਰਿਹਾ, ਸੋ ਯਾਕੂਬ ਦੀ ਸਾਰੀ ਉਮਰ ਇੱਕ ਸੌ ਸੰਤਾਲੀ ਸਾਲ ਦੀ ਹੋਈ।
- ਯੂਸੁਫ਼ 110 ਸਾਲ ਦੀ ਉਮਰ ਵਿੱਚ ਮਰਿਆ ਅਤੇ ਮਿਸਰ ਵਿੱਚ ਉਸ ਦੀ ਲੋਥ ਵਿੱਚ ਸੁਗੰਧੀਆਂ ਭਰੀਆਂ ਗਈਆਂਉਤ 50:26
ਆਇਤਾਂ
ਉਤ 50:26ਯੂਸੁਫ਼ ਇੱਕ ਸੌ ਦਸ ਸਾਲਾਂ ਦਾ ਹੋ ਕੇ ਮਰ ਗਿਆ ਅਤੇ ਉਨ੍ਹਾਂ ਨੇ ਉਸ ਵਿੱਚ ਸੁਗੰਧੀਆਂ ਭਰੀਆਂ ਅਤੇ ਉਹ ਮਿਸਰ ਵਿੱਚ ਇੱਕ ਤਾਬੂਤ ਵਿੱਚ ਰੱਖਿਆ ਗਿਆ।
- ਲੇਵੀ 137 ਸਾਲ, ਕਹਾਥ 133, ਅਮਰਾਮ 137 ਸਾਲ ਜੀਉਂਦੇ ਰਹੇਕੂਚ 6:16, ਕੂਚ 6:18, ਕੂਚ 6:20
ਆਇਤਾਂ
ਕੂਚ 6:16ਲੇਵੀ ਦੇ ਪੁੱਤਰਾਂ ਦੇ ਨਾਮ ਉਨ੍ਹਾਂ ਦੀ ਕੁਲਪੱਤ੍ਰੀ ਅਨੁਸਾਰ ਇਹ ਹਨ - ਗੇਰਸ਼ੋਨ, ਕਹਾਥ, ਮਰਾਰੀ ਅਤੇ ਲੇਵੀ ਦੇ ਜੀਵਨ ਦੇ ਸਾਲ, ਇੱਕ ਸੌ ਸੈਂਤੀ ਸਨ।
ਕੂਚ 6:18ਕਹਾਥ ਦੇ ਪੁੱਤਰ ਅਮਰਾਮ, ਯਿਸਹਾਰ, ਹਬਰੋਨ ਅਤੇ ਉੱਜ਼ੀਏਲ ਹਨ ਅਤੇ ਕਹਾਥ ਦੇ ਜੀਵਨ ਦੇ ਸਾਲ ਇੱਕ ਸੌ ਤੇਂਤੀ ਸਨ।
ਕੂਚ 6:20ਅਮਰਾਮ ਨੇ ਆਪਣੀ ਫੁੱਫੀ ਯੋਕਬਦ ਨੂੰ ਵਿਆਹ ਲਿਆ ਅਤੇ ਉਹ ਉਸ ਦੇ ਲਈ ਹਾਰੂਨ ਅਤੇ ਮੂਸਾ ਨੂੰ ਜਨਮ ਦਿੱਤਾ ਅਤੇ ਅਮਰਾਮ ਦੇ ਜੀਵਨ ਦੇ ਸਾਲ ਇੱਕ ਸੌ ਸੈਂਤੀ ਸਨ।
- ਹਾਰੂਨ 123 ਸਾਲ ਦੀ ਉਮਰ ਵਿੱਚ ਹੋਰ ਪਰਬਤ ਉੱਤੇ ਮਰਿਆਗਿਣ 33:39
ਆਇਤਾਂ
ਗਿਣ 33:39ਅਤੇ ਹਾਰੂਨ ਇੱਕ ਸੌ ਤੇਈ ਸਾਲ ਦਾ ਸੀ ਜਦ ਉਹ ਹੋਰ ਪਰਬਤ ਉੱਤੇ ਮਰ ਗਿਆ।
- ਮੂਸਾ 120 ਸਾਲ ਦੀ ਉਮਰ ਵਿੱਚ ਮਰਿਆ, ਉਸ ਦੀਆਂ ਅੱਖਾਂ ਧੁੰਦਲੀਆਂ ਨਹੀਂ ਸਨਬਿਵ 34:7
ਆਇਤਾਂ
ਬਿਵ 34:7ਮੂਸਾ ਇੱਕ ਸੌ ਵੀਹ ਸਾਲਾਂ ਦਾ ਸੀ ਜਦ ਉਸ ਦੀ ਮੌਤ ਹੋਈ ਪਰ ਨਾ ਉਸ ਦੀਆਂ ਅੱਖਾਂ ਧੁੰਦਲੀਆਂ ਹੋਈਆਂ ਅਤੇ ਨਾ ਹੀ ਉਸ ਦਾ ਬਲ ਘਟਿਆ ਸੀ।
- 85 ਸਾਲਾਂ ਦਾ ਕਾਲੇਬ: ਅਜੇ ਵੀ ਉੱਨਾ ਹੀ ਬਲਵੰਤ ਜਿੰਨਾ ਉਸ ਦਿਨ ਜਦ ਮੂਸਾ ਨੇ ਉਸ ਨੂੰ ਭੇਜਿਆ ਸੀਯਹੋਸ਼ੁ 14:10–11
ਆਇਤਾਂ
ਯਹੋਸ਼ੁ 14:10–11ਹੁਣ ਵੇਖੋ ਯਹੋਵਾਹ ਨੇ ਮੈਨੂੰ ਇਹ ਪੰਤਾਲੀ ਸਾਲ ਜੀਉਂਦਾ ਰੱਖਿਆ ਹੈ, ਜਿਵੇਂ ਉਹ ਬੋਲਿਆ ਸੀ ਅਰਥਾਤ ਉਸ ਵੇਲੇ ਤੋਂ ਜਦ ਯਹੋਵਾਹ ਨੇ ਮੂਸਾ ਨਾਲ ਇਹ ਗੱਲ ਕੀਤੀ ਅਤੇ ਇਸਰਾਏਲ ਉਜਾੜ ਦੇ ਵਿੱਚ ਦੀ ਤੁਰਿਆ ਜਾ ਰਿਹਾ ਸੀ। ਹੁਣ ਵੇਖੋ ਮੈਂ ਅੱਜ ਪਚਾਸੀਆਂ ਸਾਲਾਂ ਦਾ ਹਾਂ। ਮੈਂ ਅਜੇ ਤੱਕ ਇੰਨ੍ਹਾਂ ਬਲਵੰਤ ਹਾਂ ਜਿੰਨਾਂ ਉਸ ਦਿਨ ਸੀ ਜਦ ਮੂਸਾ ਨੇ ਮੈਨੂੰ ਭੇਜਿਆ ਸੀ। ਜਿਵੇਂ ਮੇਰਾ ਬਲ ਉਸ ਵੇਲੇ ਸੀ ਉਸੇ ਤਰ੍ਹਾਂ ਮੇਰਾ ਬਲ ਲੜਾਈ ਕਰਨ ਲਈ ਅਤੇ ਆਉਣ ਜਾਣ ਲਈ ਹੁਣ ਵੀ ਹੈ।
- ਯਹੋਸ਼ੁਆ 110 ਸਾਲ ਦੀ ਉਮਰ ਵਿੱਚ ਮਰਿਆਯਹੋਸ਼ੁ 24:29
ਆਇਤਾਂ
ਯਹੋਸ਼ੁ 24:29ਤਦ ਇਸ ਤਰ੍ਹਾਂ ਹੋਇਆ ਕਿ ਇਨ੍ਹਾਂ ਗੱਲਾਂ ਦੇ ਪਿੱਛੋਂ ਨੂਨ ਦਾ ਪੁੱਤਰ ਯਹੋਸ਼ੁਆ ਯਹੋਵਾਹ ਦਾ ਦਾਸ ਮਰ ਗਿਆ। ਉਹ ਇੱਕ ਸੌ ਦਸਾਂ ਸਾਲਾਂ ਦਾ ਸੀ।
- ਏਲੀ 98 ਸਾਲਾਂ ਦਾ ਸੀ ਅਤੇ ਵੇਖ ਨਹੀਂ ਸਕਦਾ ਸੀ1 ਸਮੂ 4:15
ਆਇਤਾਂ
1 ਸਮੂ 4:15ਏਲੀ ਅਠਾਨਵਿਆਂ ਸਾਲਾਂ ਦਾ ਬੁੱਢਾ ਸੀ ਅਤੇ ਉਹ ਦੀਆਂ ਅੱਖੀਆਂ ਧੁੰਦਲੀਆਂ ਹੋ ਗਈਆਂ ਸਨ ਅਤੇ ਉਸ ਨੂੰ ਕੁਝ ਦਿਖਾਈ ਨਹੀਂ ਸੀ ਦਿੰਦਾ।
- ਅੱਸੀ ਸਾਲਾਂ ਦੇ ਬਰਜ਼ਿੱਲਈ ਨੇ ਰਾਜਾ ਦਾਊਦ ਲਈ ਰਸਦ ਦਿੱਤਾ ਸੀ2 ਸਮੂ 19:32
ਆਇਤਾਂ
2 ਸਮੂ 19:32ਇਹ ਬਰਜ਼ਿੱਲਈ ਬਹੁਤ ਬਜ਼ੁਰਗ ਸਗੋਂ ਅੱਸੀ ਸਾਲ ਦਾ ਸੀ ਅਤੇ ਉਸ ਨੇ ਰਾਜਾ ਨੂੰ ਜਦ ਉਹ ਮਹਨਇਮ ਵਿੱਚ ਪਿਆ ਸੀ ਤਾਂ ਰਸਤ ਪਹੁੰਚਾਈ ਸੀ ਕਿਉਂ ਜੋ ਉਹ ਬਹੁਤ ਧਨਵਾਨ ਮਨੁੱਖ ਸੀ।
- ਯਹੋਯਾਦਾ ਜਾਜਕ 130 ਸਾਲ ਦੀ ਉਮਰ ਵਿੱਚ ਮਰਿਆ2 ਇਤ 24:15
ਆਇਤਾਂ
2 ਇਤ 24:15ਯਹੋਯਾਦਾ ਬੁੱਢਾ ਤੇ ਸਮਾ ਪੂਰ ਹੋ ਕੇ ਚਲਾਣਾ ਕਰ ਗਿਆ ਅਤੇ ਜਿਸ ਵੇਲੇ ਉਹ ਦੀ ਮੌਤ ਹੋਈ ਤਾਂ ਉਹ ਇੱਕ ਸੌ ਤੀਹਾਂ ਸਾਲਾਂ ਦਾ ਸੀ
- ਅੱਯੂਬ ਹੋਰ 140 ਸਾਲ ਜੀਉਂਦਾ ਰਿਹਾ ਅਤੇ ਚਾਰ ਪੀੜ੍ਹੀਆਂ ਵੇਖੀਆਂਅੱਯੂਬ 42:16–17
ਆਇਤਾਂ
ਅੱਯੂਬ 42:16–17ਇਸ ਤੋਂ ਬਾਅਦ ਅੱਯੂਬ ਇੱਕ ਸੌ ਚਾਲ੍ਹੀ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਨੇ ਆਪਣੇ ਪੁੱਤਰ ਅਤੇ ਆਪਣੇ ਪੋਤਰੇ ਚੌਥੀ ਪੀੜ੍ਹੀ ਤੱਕ ਵੇਖੇ। ਤਦ ਅੱਯੂਬ ਬਜ਼ੁਰਗ ਅਤੇ ਪੂਰੀ ਉਮਰ ਦਾ ਹੋ ਕੇ ਮਰ ਗਿਆ।
- ਆੱਨਾ, ਚੁਰਾਸੀ ਸਾਲਾਂ ਦੀ ਵਿਧਵਾ, ਹੈਕਲ ਨੂੰ ਕਦੇ ਨਹੀਂ ਛੱਡਦੀ ਸੀਲੂਕਾ 2:36–37
ਆਇਤਾਂ
ਲੂਕਾ 2:36–37ਅਤੇ ਅਸ਼ੇਰ ਦੇ ਘਰਾਣੇ ਵਿੱਚੋਂ ਆੱਨਾ ਨਾਮ ਦੀ ਇੱਕ ਨਬੀਆ ਫ਼ਨੂਏਲ ਦੀ ਧੀ ਸੀ। ਉਹ ਬਜ਼ੁਰਗ ਸੀ ਅਤੇ ਆਪਣੇ ਵਿਆਹ ਹੋਣ ਤੋਂ ਬਾਅਦ ਸੱਤ ਸਾਲਾਂ ਤੱਕ ਹੀ ਆਪਣੇ ਪਤੀ ਨਾਲ ਰਹਿ ਸਕੀ ਸੀ। ਅਤੇ ਉਹ ਚੁਰਾਸੀਆਂ ਸਾਲਾਂ ਤੋਂ ਵਿਧਵਾ ਸੀ ਅਤੇ ਹੈਕਲ ਨੂੰ ਨਹੀਂ ਛੱਡਦੀ ਸੀ, ਪਰ ਵਰਤ ਰੱਖਣ ਅਤੇ ਬੇਨਤੀ ਕਰਨ ਨਾਲ ਰਾਤ-ਦਿਨ ਬੰਦਗੀ ਕਰਦੀ ਰਹਿੰਦੀ ਸੀ।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ