ਪੜਚੋਲ › ਵਿਸ਼ੇ › ਲੋਥ ਵਿੱਚ ਸੁਗੰਧੀਆਂ ਭਰਨਾ ਅਤੇ ਦਫ਼ਨਾਉਣ ਦੇ ਮਸਾਲੇ
ਹੈਰਾਨ ਕਰਨ ਵਾਲੇ ਵੇਰਵੇ
ਬਾਈਬਲ ਵਿੱਚ ਲੋਥ ਵਿੱਚ ਸੁਗੰਧੀਆਂ ਭਰਨਾ ਅਤੇ ਦਫ਼ਨਾਉਣ ਦੇ ਮਸਾਲੇ
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ ਦੇ 18 ਹਿੱਸੇ, ਸਤਰ-ਦਰ-ਸਤਰ।
- ਯੂਸੁਫ਼ ਨੇ ਆਪਣੇ ਵੈਦਾਂ ਤੋਂ ਆਪਣੇ ਪਿਤਾ ਯਾਕੂਬ ਦੀ ਲੋਥ ਵਿੱਚ ਸੁਗੰਧੀਆਂ ਭਰਵਾਈਆਂਉਤ 50:2
ਆਇਤਾਂ
ਉਤ 50:2ਫੇਰ ਯੂਸੁਫ਼ ਨੇ ਆਪਣੇ ਸੇਵਕਾਂ ਨੂੰ ਅਰਥਾਤ ਵੈਦਾਂ ਨੂੰ ਆਗਿਆ ਦਿੱਤੀ, ਕਿ ਉਹ ਉਸ ਦੇ ਪਿਤਾ ਵਿੱਚ ਸੁਗੰਧੀਆਂ ਭਰਨ ਇਸ ਲਈ ਉਨ੍ਹਾਂ ਵੈਦਾਂ ਨੇ ਇਸਰਾਏਲ ਵਿੱਚ ਸੁਗੰਧੀਆਂ ਭਰੀਆਂ।
- ਸੁਗੰਧੀਆਂ ਭਰਨ ਨੂੰ ਚਾਲ੍ਹੀ ਦਿਨ ਲੱਗੇ; ਮਿਸਰੀਆਂ ਨੇ ਸੱਤਰ ਦਿਨ ਸੋਗ ਕੀਤਾਉਤ 50:3
ਆਇਤਾਂ
ਉਤ 50:3ਅਤੇ ਜਦ ਉਸ ਦੇ ਚਾਲ੍ਹੀ ਦਿਨ ਪੂਰੇ ਹੋ ਗਏ, ਕਿਉਂ ਜੋ ਇਸੇ ਤਰ੍ਹਾਂ ਹੀ ਉਹ ਸੁਗੰਧੀਆਂ ਭਰਨ ਦੇ ਦਿਨ ਪੂਰੇ ਕਰਦੇ ਹੁੰਦੇ ਸਨ ਅਤੇ ਮਿਸਰੀ ਉਸ ਦੇ ਲਈ ਸੱਤਰ ਦਿਨ ਵਿਰਲਾਪ ਕਰਦੇ ਰਹੇ।
- ਯੂਸੁਫ਼ 110 ਸਾਲ ਦੀ ਉਮਰ ਵਿੱਚ ਮਰਿਆ, ਉਸ ਦੀ ਲੋਥ ਵਿੱਚ ਸੁਗੰਧੀਆਂ ਭਰ ਕੇ ਮਿਸਰ ਵਿੱਚ ਸੰਦੂਕ ਵਿੱਚ ਰੱਖਿਆ ਗਿਆਉਤ 50:26
ਆਇਤਾਂ
ਉਤ 50:26ਯੂਸੁਫ਼ ਇੱਕ ਸੌ ਦਸ ਸਾਲਾਂ ਦਾ ਹੋ ਕੇ ਮਰ ਗਿਆ ਅਤੇ ਉਨ੍ਹਾਂ ਨੇ ਉਸ ਵਿੱਚ ਸੁਗੰਧੀਆਂ ਭਰੀਆਂ ਅਤੇ ਉਹ ਮਿਸਰ ਵਿੱਚ ਇੱਕ ਤਾਬੂਤ ਵਿੱਚ ਰੱਖਿਆ ਗਿਆ।
- ਮੂਸਾ ਯੂਸੁਫ਼ ਦੀਆਂ ਹੱਡੀਆਂ ਮਿਸਰ ਤੋਂ ਲੈ ਗਿਆ, ਜਿਵੇਂ ਯੂਸੁਫ਼ ਨੇ ਮੰਗਿਆ ਸੀਕੂਚ 13:19
ਆਇਤਾਂ
ਕੂਚ 13:19ਮੂਸਾ ਨੇ ਯੂਸੁਫ਼ ਦੀਆਂ ਹੱਡੀਆਂ ਆਪਣੇ ਨਾਲ ਲੈ ਲਈਆਂ ਕਿਉਂ ਜੋ ਉਸ ਨੇ ਇਸਰਾਏਲੀਆਂ ਕੋਲੋਂ ਸਹੁੰ ਲੈ ਕੇ ਤਗੀਦ ਕੀਤੀ ਸੀ ਕਿ ਪਰਮੇਸ਼ੁਰ ਤੁਹਾਨੂੰ ਜ਼ਰੂਰ ਚੇਤੇ ਕਰੇਗਾ ਅਤੇ ਤੁਸੀਂ ਮੇਰੀਆਂ ਹੱਡੀਆਂ ਨੂੰ ਐਥੋਂ ਆਪਣੇ ਨਾਲ ਲੈ ਜਾਇਓ।
- ਉਸ ਦੀਆਂ ਹੱਡੀਆਂ ਸ਼ਕਮ ਵਿੱਚ, ਯਾਕੂਬ ਦੀ ਮੁੱਲ ਲਈ ਜ਼ਮੀਨ ਵਿੱਚ ਦੱਬੀਆਂ ਗਈਆਂਯਹੋਸ਼ੁ 24:32
ਆਇਤਾਂ
ਯਹੋਸ਼ੁ 24:32ਯੂਸੁਫ਼ ਦੀਆਂ ਹੱਡੀਆਂ ਜਿਹੜੀਆਂ ਇਸਰਾਏਲੀ ਮਿਸਰ ਤੋਂ ਲਿਆਏ ਸਨ ਸ਼ਕਮ ਵਿੱਚ ਉਸ ਪੈਲੀ ਦੇ ਹਿੱਸੇ ਵਿੱਚ ਜਿਹੜਾ ਯਾਕੂਬ ਨੇ ਸ਼ਕਮ ਦੇ ਪਿਤਾ ਹਮੋਰ ਦੇ ਪੁੱਤਰਾਂ ਤੋਂ ਇੱਕ ਸੌ ਰੁਪਏ ਨੂੰ ਮੁੱਲ ਲਿਆ ਸੀ ਦਫ਼ਨਾ ਦਿੱਤਾ, ਸੋ ਉਹ ਯੂਸੁਫ਼ ਦੀ ਅੰਸ ਦੀ ਮਿਲਖ਼ ਵਿੱਚ ਆ ਗਈਆਂ।
ਮਸਾਲੇ ਅਤੇ ਕਤਾਨ
- ਰਾਜਾ ਆਸਾ ਨੂੰ ਸੁਗੰਧੀਆਂ ਅਤੇ ਮਿਲਾਏ ਹੋਏ ਅਤਰਾਂ ਨਾਲ ਭਰੀ ਅਰਥੀ ਉੱਤੇ ਲਿਟਾਇਆ ਗਿਆ2 ਇਤ 16:14
ਆਇਤਾਂ
2 ਇਤ 16:14ਉਨ੍ਹਾਂ ਨੇ ਉਹ ਨੂੰ ਉਸ ਕਬਰ ਵਿੱਚ ਜਿਹੜੀ ਉਹ ਨੇ ਆਪਣੇ ਲਈ ਦਾਊਦ ਦੇ ਸ਼ਹਿਰ ਵਿੱਚ ਪੁਟਵਾਈ ਸੀ ਦੱਬਿਆ ਅਤੇ ਉਹ ਨੂੰ ਉਸ ਕਫ਼ਨ ਵਿੱਚ ਲਪੇਟ ਦਿੱਤਾ ਜਿਹੜਾ ਸੁਗੰਧਾਂ ਅਤੇ ਕਈ ਪਰਕਾਰ ਦੇ ਮਸਾਲਿਆਂ ਨਾਲ ਭਰਿਆ ਹੋਇਆ ਸੀ ਜਿਨ੍ਹਾਂ ਨੂੰ ਸੁਗੰਧਾਂ ਬਣਾਉਣ ਵਾਲਿਆਂ ਦੀ ਕਾਰੀਗਰੀ ਅਨੁਸਾਰ ਤਿਆਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਉਹ ਦੇ ਲਈ ਇੱਕ ਵੱਡੀ ਅੱਗ ਬਾਲੀ।
- ਆਸਾ ਦੇ ਆਦਰ ਵਿੱਚ ਵੱਡੀ ਅੱਗ ਬਾਲੀ ਗਈ; ਯਹੋਰਾਮ ਲਈ ਨਹੀਂ ਬਾਲੀ ਗਈ2 ਇਤ 16:14, 2 ਇਤ 21:19
ਆਇਤਾਂ
2 ਇਤ 16:14ਉਨ੍ਹਾਂ ਨੇ ਉਹ ਨੂੰ ਉਸ ਕਬਰ ਵਿੱਚ ਜਿਹੜੀ ਉਹ ਨੇ ਆਪਣੇ ਲਈ ਦਾਊਦ ਦੇ ਸ਼ਹਿਰ ਵਿੱਚ ਪੁਟਵਾਈ ਸੀ ਦੱਬਿਆ ਅਤੇ ਉਹ ਨੂੰ ਉਸ ਕਫ਼ਨ ਵਿੱਚ ਲਪੇਟ ਦਿੱਤਾ ਜਿਹੜਾ ਸੁਗੰਧਾਂ ਅਤੇ ਕਈ ਪਰਕਾਰ ਦੇ ਮਸਾਲਿਆਂ ਨਾਲ ਭਰਿਆ ਹੋਇਆ ਸੀ ਜਿਨ੍ਹਾਂ ਨੂੰ ਸੁਗੰਧਾਂ ਬਣਾਉਣ ਵਾਲਿਆਂ ਦੀ ਕਾਰੀਗਰੀ ਅਨੁਸਾਰ ਤਿਆਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਉਹ ਦੇ ਲਈ ਇੱਕ ਵੱਡੀ ਅੱਗ ਬਾਲੀ।
2 ਇਤ 21:19ਅਤੇ ਕੁਝ ਸਮੇਂ ਦੇ ਮਗਰੋਂ ਦੋ ਸਾਲਾਂ ਦੇ ਅੰਤ ਵਿੱਚ ਐਉਂ ਹੋਇਆ ਕਿ ਉਸ ਦੇ ਦੁੱਖ ਦੇ ਕਾਰਨ ਉਸ ਦੀਆਂ ਆਂਦਰਾਂ ਨਿੱਕਲ ਪਈਆਂ ਅਤੇ ਉਹ ਭੈੜੀਆਂ ਬਿਮਾਰੀਆਂ ਨਾਲ ਮੋਇਆ ਅਤੇ ਉਸ ਦੇ ਲੋਕਾਂ ਨੇ ਉਸ ਦੇ ਲਈ ਅੱਗ ਨਾ ਬਾਲੀ ਜਿਵੇਂ ਉਸ ਦੇ ਪੁਰਖਿਆਂ ਲਈ ਬਾਲਦੇ ਸਨ
- ਮਾਰਥਾ: “ਲਾਜ਼ਰ ਨੂੰ ਮਰਿਆਂ ਤਾਂ ਚਾਰ ਦਿਨ ਹੋ ਗਏ ਹਨ, ਉੱਥੋਂ ਤਾਂ ਹੁਣ ਬਦਬੂ ਆਉਂਦੀ ਹੋਵੇਗੀ”ਯੂਹ 11:39
ਆਇਤਾਂ
ਯੂਹ 11:39ਯਿਸੂ ਨੇ ਆਖਿਆ, “ਇਸ ਪੱਥਰ ਨੂੰ ਹਟਾ ਦੇਵੋ।” ਮਾਰਥਾ ਨੇ ਕਿਹਾ, “ਹੇ ਪ੍ਰਭੂ ਲਾਜ਼ਰ ਨੂੰ ਮਰਿਆਂ ਤਾਂ ਚਾਰ ਦਿਨ ਹੋ ਗਏ ਹਨ, ਉੱਥੋਂ ਤਾਂ ਹੁਣ ਬਦਬੂ ਆਉਂਦੀ ਹੋਵੇਗੀ।”
- ਲਾਜ਼ਰ ਕਤਾਨ ਦੀਆਂ ਪੱਟੀਆਂ ਵਿੱਚ ਬੱਝਾ ਬਾਹਰ ਆਇਆ, ਉਸ ਦਾ ਮੂੰਹ ਰੁਮਾਲ ਨਾਲ ਲਪੇਟਿਆ ਹੋਇਆਯੂਹ 11:44
ਆਇਤਾਂ
ਯੂਹ 11:44ਉਹ ਮਰਿਆ ਹੋਇਆ ਲਾਜ਼ਰ ਬਾਹਰ ਨਿੱਕਲ ਆਇਆ। ਉਸ ਦੇ ਹੱਥ-ਪੈਰ ਕੱਪੜੇ ਨਾਲ ਬੰਨੇ ਹੋਏ ਸਨ ਅਤੇ ਉਸਦਾ ਮੂੰਹ ਰੁਮਾਲ ਨਾਲ ਲਪੇਟਿਆ ਹੋਇਆ ਸੀ। ਯਿਸੂ ਨੇ ਲੋਕਾਂ ਨੂੰ ਆਖਿਆ, “ਇਸ ਦੇ ਉੱਪਰੋਂ ਕੱਪੜਾ ਖੋਲ੍ਹੋ ਅਤੇ ਇਸ ਨੂੰ ਜਾਣ ਦਿਓ।”
- ਯਿਸੂ: ਉਸ ਨੇ ਦਫ਼ਨਾਉਣ ਲਈ ਪਹਿਲਾਂ ਤੋਂ ਮੇਰੇ ਸਰੀਰ ਉੱਤੇ ਅਤਰ ਮਲਿਆ ਹੈਮਰਕੁ 14:8, ਯੂਹ 12:7
- ਨਿਕੋਦਿਮੁਸ ਬਹੁਤ ਸਾਰਾ ਗੰਧਰਸ ਅਤੇ ਅਗਰ ਲਿਆਇਆਯੂਹ 19:39
ਆਇਤਾਂ
ਯੂਹ 19:39ਨਿਕੋਦਿਮੁਸ ਯੂਸੁਫ਼ ਦੇ ਨਾਲ ਗਿਆ। ਨਿਕੋਦਿਮੁਸ ਉਹੀ ਸੀ ਜਿਹੜਾ ਇੱਕ ਵਾਰ ਰਾਤ ਨੂੰ ਯਿਸੂ ਕੋਲ ਗਿਆ ਸੀ। ਉਹ ਆਪਣੇ ਨਾਲ ਪੰਜਾਹ ਕੁ ਸੇਰ ਦੇ ਕਰੀਬ ਗੰਧਰਸ ਨਾਲ ਰਲੇ ਊਦ ਲਿਆਇਆ।
- ਯਿਸੂ ਦੀ ਲੋਥ ਨੂੰ ਸੁਗੰਧੀਆਂ ਸਮੇਤ ਕਤਾਨ ਵਿੱਚ ਲਪੇਟਿਆ ਗਿਆ, ਜਿਵੇਂ ਯਹੂਦੀਆਂ ਦੀ ਦਫ਼ਨਾਉਣ ਦੀ ਰੀਤ ਸੀਯੂਹ 19:40
ਆਇਤਾਂ
ਯੂਹ 19:40ਇਨ੍ਹਾਂ ਦੋਹਾਂ ਆਦਮੀਆਂ ਨੇ ਯਿਸੂ ਦੀ ਲਾਸ਼ ਚੁੱਕੀ ਅਤੇ ਯਹੂਦੀਆਂ ਦੇ ਦਫ਼ਨਾਉਣ ਦੇ ਰੀਤ ਮੁਤਾਬਕ ਸਮੱਗਰੀ ਪਾ ਕੇ ਇੱਕ ਪਤਲੇ ਕੱਪੜੇ ਨਾਲ ਉਸ ਦੇ ਸਰੀਰ ਨੂੰ ਲਪੇਟਿਆ।
- ਇਸਤਰੀਆਂ ਨੇ ਸੁਗੰਧੀਆਂ ਅਤੇ ਅਤਰ ਤਿਆਰ ਕੀਤੇ, ਫਿਰ ਸਬਤ ਦੇ ਦਿਨ ਅਰਾਮ ਕੀਤਾਲੂਕਾ 23:55–56
ਆਇਤਾਂ
ਲੂਕਾ 23:55–56ਅਤੇ ਉਹ ਔਰਤਾਂ ਜਿਹੜੀਆਂ ਗਲੀਲ ਤੋਂ ਉਸ ਦੇ ਨਾਲ ਆਈਆਂ ਸਨ, ਉਨ੍ਹਾਂ ਦੇ ਪਿੱਛੇ ਜਾ ਕੇ ਕਬਰ ਨੂੰ ਵੇਖਿਆ ਅਤੇ ਨਾਲੇ ਇਹ ਕਿ ਉਹ ਦੇ ਸਰੀਰ ਨੂੰ ਕਿਸ ਤਰ੍ਹਾਂ ਰੱਖਿਆ ਗਿਆ ਸੀ। ਤਦ ਉਨ੍ਹਾਂ ਘਰ ਆ ਕੇ ਸੁਗੰਧਾਂ ਅਤੇ ਅਤਰ ਤਿਆਰ ਕੀਤਾ ਅਤੇ ਸਬਤ ਦੇ ਦਿਨ, ਪਰਮੇਸ਼ੁਰ ਦੇ ਹੁਕਮ ਅਨੁਸਾਰ ਅਰਾਮ ਕੀਤਾ।
- ਸਬਤ ਤੋਂ ਬਾਅਦ ਉਨ੍ਹਾਂ ਨੇ ਲੋਥ ਉੱਤੇ ਮਲਣ ਲਈ ਸੁਗੰਧੀਆਂ ਮੁੱਲ ਲਈਆਂਮਰਕੁ 16:1
ਆਇਤਾਂ
ਮਰਕੁ 16:1ਜਦ ਸਬਤ ਦਾ ਦਿਨ ਬੀਤ ਗਿਆ ਤਾਂ ਮਰਿਯਮ ਮਗਦਲੀਨੀ ਅਤੇ ਯਾਕੂਬ ਦੀ ਮਾਤਾ ਮਰਿਯਮ ਅਤੇ ਸਲੋਮੀ ਨੇ ਸੁਗੰਧਾਂ ਮੁੱਲ ਲਈਆਂ ਕਿ ਜਾ ਕੇ ਉਸ ਉੱਤੇ ਮਲਣ।
- ਹਫ਼ਤੇ ਦੇ ਪਹਿਲੇ ਦਿਨ ਬਹੁਤ ਤੜਕੇ ਉਹ ਸੁਗੰਧੀਆਂ ਲੈ ਕੇ ਕਬਰ ਉੱਤੇ ਆਈਆਂਲੂਕਾ 24:1
ਆਇਤਾਂ
ਲੂਕਾ 24:1ਹਫ਼ਤੇ ਦੇ ਪਹਿਲੇ ਦਿਨ ਸਵੇਰ ਵੇਲੇ ਉਹ ਸੁਗੰਧਾਂ ਨੂੰ ਜਿਹੜੀਆਂ ਉਨ੍ਹਾਂ ਤਿਆਰ ਕੀਤੀਆਂ ਸਨ, ਲੈ ਕੇ ਕਬਰ ਉੱਤੇ ਆਈਆਂ।
- ਪਤਰਸ ਨੇ ਕਤਾਨ ਦੇ ਕੱਪੜੇ ਪਏ ਵੇਖੇ, ਅਤੇ ਸਿਰ ਵਾਲਾ ਰੁਮਾਲ ਵੱਖਰਾ ਲਪੇਟਿਆ ਹੋਇਆਯੂਹ 20:6–7
ਆਇਤਾਂ
ਯੂਹ 20:6–7ਤਦ ਸ਼ਮਊਨ ਪਤਰਸ ਵੀ ਉਸ ਦੇ ਮਗਰ ਆ ਪਹੁੰਚਾ ਅਤੇ ਉਹ ਕਬਰ ਦੇ ਅੰਦਰ ਵੜ ਗਿਆ ਉਸ ਨੇ ਵੀ ਉੱਥੇ ਕਫ਼ਨ ਪਿਆ ਵੇਖਿਆ। ਉਸ ਨੇ ਉਹ ਕੱਪੜਾ ਵੀ ਵੇਖਿਆ ਜਿਹੜਾ ਯਿਸੂ ਦੇ ਸਿਰ ਤੇ ਲਪੇਟਿਆ ਹੋਇਆ ਸੀ। ਅਤੇ ਉਹ ਕੱਪੜਾ ਤਹਿ ਕਰਕੇ ਉਸ ਕਫ਼ਨ ਤੋਂ ਹੱਟ ਕੇ ਇੱਕ ਪਾਸੇ ਪਿਆ ਹੋਇਆ ਸੀ।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ