Bible Explorer ਐਪ ਲਓ

ਪੜਚੋਲ › ਵਿਸ਼ੇ › ਬਰਫ਼

ਹੈਰਾਨ ਕਰਨ ਵਾਲੇ ਵੇਰਵੇ

ਬਾਈਬਲ ਵਿੱਚ ਬਰਫ਼

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ ਦੇ 17 ਹਿੱਸੇ, ਸਤਰ-ਦਰ-ਸਤਰ।

  • ਬਰਫ਼ ਵਾਲੇ ਦਿਨ ਬਨਾਯਾਹ ਨੇ ਟੋਏ ਵਿੱਚ ਇੱਕ ਸ਼ੇਰ ਨੂੰ ਮਾਰਿਆ2 ਸਮੂ 23:20
    ਆਇਤਾਂ
    2 ਸਮੂ 23:20ਯਹੋਯਾਦਾ ਦਾ ਪੁੱਤਰ ਬਨਾਯਾਹ ਕਬਸਏਲ ਵਿੱਚ ਇੱਕ ਵੱਡੇ ਸੂਰਮੇ ਮਨੁੱਖ ਦਾ ਪੋਤਰਾ ਸੀ ਜਿਸ ਨੇ ਕਈ ਵੱਡੀ ਬਹਾਦੁਰੀ ਦੇ ਕੰਮ ਕੀਤੇ ਸਨ ਉਸ ਨੇ ਮੋਆਬ ਦੇ ਦੋ ਸ਼ੇਰ ਵਰਗੇ ਜੁਆਨਾਂ ਨੂੰ ਮਾਰ ਸੁੱਟਿਆ ਅਤੇ ਬਰਫ਼ ਦੀ ਰੁੱਤ ਵਿੱਚ ਇੱਕ ਟੋਏ ਵਿੱਚ ਇੱਕ ਸ਼ੇਰ ਨੂੰ ਜਾ ਮਾਰਿਆ।
  • ਕੀ ਲਬਾਨੋਨ ਦੀ ਬਰਫ਼ ਕਦੇ ਉਸ ਦੀਆਂ ਢਲਾਣਾਂ ਨੂੰ ਛੱਡਦੀ ਹੈ?ਯਿਰ 18:14
    ਆਇਤਾਂ
    ਯਿਰ 18:14ਕੀ ਲਬਾਨੋਨ ਦੀ ਬਰਫ਼ ਮੈਦਾਨ ਦੀ ਚੱਟਾਨ ਨੂੰ ਛੱਡ ਦੇਵੇਗੀ? ਕੀ ਉਹ ਠੰਡੇ ਪਾਣੀ ਜਿਹੜੇ ਦੂਰੋਂ ਵੱਗਦੇ ਹਨ ਸੁੱਕ ਜਾਣਗੇ?
  • ਬਰਫ਼ ਅਤੇ ਪਿਘਲਦੇ ਹਿਮ ਨਾਲ ਗੰਧਲੇ ਨਾਲੇਅੱਯੂਬ 6:16
    ਆਇਤਾਂ
    ਅੱਯੂਬ 6:16ਉਹ ਬਰਫ਼ ਦੇ ਕਾਰਨ ਕਾਲੇ ਹੋ ਜਾਂਦੇ ਹਨ, ਅਤੇ ਹਿਮ ਉਸ ਦੇ ਵਿੱਚ ਛੁੱਪੀ ਰਹਿੰਦੀ ਹੈ!
  • ਪਰਮੇਸ਼ੁਰ ਬਰਫ਼ ਨੂੰ ਆਖਦਾ ਹੈ, “ਧਰਤੀ ਉੱਤੇ ਡਿੱਗ!”ਅੱਯੂਬ 37:6
    ਆਇਤਾਂ
    ਅੱਯੂਬ 37:6ਉਹ ਤਾਂ ਬਰਫ਼ ਨੂੰ ਆਖਦਾ ਹੈ, “ਧਰਤੀ ਉੱਤੇ ਡਿੱਗ!” ਨਾਲੇ ਮੀਂਹ ਦੀਆਂ ਫੁਹਾਰਾਂ ਨੂੰ, ਅਤੇ ਮੋਹਲੇਧਾਰ ਮੀਂਹ ਦੀਆਂ ਫੁਹਾਰਾਂ ਨੂੰ ਵੀ ਇਹੋ ਹੁਕਮ ਦਿੰਦਾ ਹੈ।
  • ਕੀ ਤੂੰ ਬਰਫ਼ ਦੇ ਭੰਡਾਰਾਂ ਵਿੱਚ ਗਿਆ ਹੈਂ?ਅੱਯੂਬ 38:22
    ਆਇਤਾਂ
    ਅੱਯੂਬ 38:22“ਕੀ ਤੂੰ ਬਰਫ਼ ਦੇ ਖ਼ਜ਼ਾਨਿਆਂ ਕੋਲ ਗਿਆ, ਅਤੇ ਗੜਿਆਂ ਦੇ ਖ਼ਜ਼ਾਨਿਆਂ ਨੂੰ ਵੇਖਿਆ,
  • ਉਹ ਬਰਫ਼ ਨੂੰ ਉੱਨ ਵਾਂਗੂੰ ਵਿਛਾਉਂਦਾ ਹੈਜ਼ਬੂ 147:16
    ਆਇਤਾਂ
    ਜ਼ਬੂ 147:16ਉਹ ਬਰਫ਼ ਉੱਨ ਵਾਂਗੂੰ ਪਾਉਂਦਾ ਹੈ, ਅਤੇ ਕੱਕਰ ਸੁਆਹ ਵਾਂਗੂੰ ਖਿੰਡਾਉਂਦਾ ਹੈ।
  • ਮੀਂਹ ਅਤੇ ਬਰਫ਼ ਧਰਤੀ ਨੂੰ ਸਿੰਜਦੇ ਅਤੇ ਉਗਾਉਂਦੇ ਹਨਯਸਾ 55:10
    ਆਇਤਾਂ
    ਯਸਾ 55:10ਜਿਵੇਂ ਵਰਖਾ ਅਤੇ ਬਰਫ਼ ਅਕਾਸ਼ ਤੋਂ ਪੈਂਦੀ ਹੈ, ਅਤੇ ਉੱਥੇ ਮੁੜ ਨਹੀਂ ਜਾਂਦੀ, ਸਗੋਂ ਧਰਤੀ ਨੂੰ ਸਿੰਜ ਕੇ ਉਸ ਨੂੰ ਜਮਾਉਂਦੀ ਅਤੇ ਖਿੜਾਉਂਦੀ ਹੈ, ਇਸ ਤਰ੍ਹਾਂ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਵਾਲੇ ਨੂੰ ਰੋਟੀ ਦਿੰਦੀ ਹੈ,
  • ਜਿਵੇਂ ਸਲਮੋਨ ਉੱਤੇ ਬਰਫ਼ ਪੈਂਦੀ ਹੈਜ਼ਬੂ 68:14
    ਆਇਤਾਂ
    ਜ਼ਬੂ 68:14ਜਦ ਸਰਬ ਸ਼ਕਤੀਮਾਨ ਨੇ ਉਸ ਥਾਂ ਵਿੱਚ ਰਾਜਿਆਂ ਨੂੰ ਖਿੰਡਾ ਦਿੱਤਾ, ਤਾਂ ਜਾਣੋ, ਸਲਮੋਨ ਉੱਤੇ ਬਰਫ਼ ਪੈ ਗਈ!

ਕਹਾਉਤਾਂ ਵਿੱਚ ਕਹਾਵਤਾਂ

  • ਭਰੋਸੇਯੋਗ ਸੰਦੇਸ਼ਵਾਹਕ ਵਾਢੀ ਵੇਲੇ ਠੰਡੀ ਬਰਫ਼ ਵਰਗਾ ਹੈਕਹਾ 25:13
    ਆਇਤਾਂ
    ਕਹਾ 25:13ਜਿਵੇਂ ਵਾਢੀ ਦੇ ਦਿਨਾਂ ਵਿੱਚ ਬਰਫ਼ ਦੀ ਠੰਡ ਹੁੰਦੀ ਹੈ, ਉਸੇ ਤਰ੍ਹਾਂ ਹੀ ਵਫ਼ਾਦਾਰ ਸੰਦੇਸ਼ਵਾਹਕ ਆਪਣੇ ਭੇਜਣ ਵਾਲਿਆਂ ਦੇ ਲਈ ਹੁੰਦਾ ਹੈ, ਕਿਉਂ ਜੋ ਉਹ ਆਪਣੇ ਮਾਲਕਾਂ ਦਾ ਜੀਅ ਠੰਡਾ ਕਰਦਾ ਹੈ।
  • ਜਿਵੇਂ ਗਰਮੀਆਂ ਵਿੱਚ ਬਰਫ਼, ਤਿਵੇਂ ਮੂਰਖ ਨੂੰ ਆਦਰ ਸ਼ੋਭਾ ਨਹੀਂ ਦਿੰਦਾਕਹਾ 26:1
    ਆਇਤਾਂ
    ਕਹਾ 26:1ਜਿਵੇਂ ਗਰਮੀ ਵਿੱਚ ਬਰਫ਼ ਅਤੇ ਵਾਢੀ ਵਿੱਚ ਵਰਖਾ, ਤਿਵੇਂ ਮੂਰਖ ਨੂੰ ਆਦਰ ਸੂਤ ਨਹੀਂ।
  • ਬਰਫ਼ ਪਵੇ ਤਾਂ ਉਹ ਨਹੀਂ ਡਰਦੀ; ਉਸ ਦਾ ਘਰਾਣਾ ਕਿਰਮਚੀ ਕੱਪੜੇ ਪਾਉਂਦਾ ਹੈਕਹਾ 31:21
    ਆਇਤਾਂ
    ਕਹਾ 31:21ਉਹ ਨੂੰ ਆਪਣੇ ਟੱਬਰ ਦੇ ਲਈ ਬਰਫ਼ ਦਾ ਡਰ ਨਹੀਂ, ਕਿਉਂ ਜੋ ਉਹ ਦਾ ਸਾਰਾ ਟੱਬਰ ਕਿਰਮਚ ਪਾਉਂਦਾ ਹੈ।

ਬਰਫ਼ ਵਰਗਾ ਚਿੱਟਾ

  • ਮੂਸਾ ਦਾ ਹੱਥ, ਮਿਰਯਮ ਅਤੇ ਗੇਹਾਜੀ: ਕੋੜ੍ਹ ਨਾਲ ਬਰਫ਼ ਵਰਗੇ ਚਿੱਟੇਕੂਚ 4:6, ਗਿਣ 12:10, 2 ਰਾਜਾ 5:27
    ਆਇਤਾਂ
    ਕੂਚ 4:6ਯਹੋਵਾਹ ਨੇ ਉਸ ਨੂੰ ਹੋਰ ਇਹ ਆਖਿਆ, “ਹੁਣ ਤੂੰ ਆਪਣਾ ਹੱਥ ਆਪਣੀ ਛਾਤੀ ਉੱਤੇ ਰੱਖ”, ਤਾਂ ਉਸ ਨੇ ਆਪਣਾ ਹੱਥ ਆਪਣੀ ਛਾਤੀ ਉੱਤੇ ਰੱਖਿਆ। ਜਦ ਉਸ ਨੇ ਉਹ ਕੱਢਿਆ ਤਾਂ ਵੇਖੋ, ਉਹ ਦਾ ਹੱਥ ਕੋੜ੍ਹ ਨਾਲ ਬਰਫ਼ ਵਰਗਾ ਹੋ ਗਿਆ ਸੀ।
    ਗਿਣ 12:10ਜਦ ਬੱਦਲ ਤੰਬੂ ਦੇ ਉੱਤੋਂ ਉੱਠ ਗਿਆ ਤਾਂ ਵੇਖੋ ਮਿਰਯਮ ਕੋੜ੍ਹਨ ਅਤੇ ਬਰਫ਼ ਵਾਂਗੂੰ ਚਿੱਟੀ ਹੋ ਗਈ ਅਤੇ ਹਾਰੂਨ ਨੇ ਮਿਰਯਮ ਨੂੰ ਦੇਖਿਆ ਕਿ ਉਹ ਕੋੜ੍ਹਨ ਹੋ ਗਈ ਸੀ!
    2 ਰਾਜਾ 5:27ਇਸ ਲਈ ਨਅਮਾਨ ਦਾ ਕੋੜ੍ਹ ਤੈਨੂੰ ਤੇ ਤੇਰੀ ਅੰਸ ਨੂੰ ਸਦਾ ਤੱਕ ਲੱਗਾ ਰਹੇਗਾ ਅਤੇ ਉਹ ਬਰਫ਼ ਵਰਗਾ ਚਿੱਟਾ ਹੋ ਕੇ ਉਹ ਦੇ ਅੱਗੋਂ ਚਲਾ ਗਿਆ।”
  • ਅੱਯੂਬ: ਜੇ ਮੈਂ ਬਰਫ਼ ਨਾਲ ਆਪਣੇ ਆਪ ਨੂੰ ਧੋਵਾਂਅੱਯੂਬ 9:30
    ਆਇਤਾਂ
    ਅੱਯੂਬ 9:30ਜੇ ਮੈਂ ਆਪਣੇ ਆਪ ਨੂੰ ਬਰਫ਼ ਦੇ ਪਾਣੀ ਨਾਲ ਧੋਵਾਂ, ਅਤੇ ਆਪਣੇ ਹੱਥਾਂ ਨੂੰ ਖਾਰੇ ਪਾਣੀ ਨਾਲ ਸਾਫ਼ ਕਰਾਂ,
  • ਦਾਊਦ ਦੀ ਪ੍ਰਾਰਥਨਾ: ਮੈਨੂੰ ਧੋ, ਤਾਂ ਮੈਂ ਬਰਫ਼ ਨਾਲੋਂ ਵੀ ਚਿੱਟਾ ਹੋਵਾਂਗਾਜ਼ਬੂ 51:7
    ਆਇਤਾਂ
    ਜ਼ਬੂ 51:7ਜੂਫ਼ੇ ਨਾਲ ਮੈਨੂੰ ਪਾਕ ਕਰ ਤਾਂ ਮੈਂ ਸ਼ੁੱਧ ਹੋ ਜਾਂਵਾਂਗਾ, ਮੈਨੂੰ ਧੋ, ਤਾਂ ਮੈਂ ਬਰਫ਼ ਨਾਲੋਂ ਵੀ ਚਿੱਟਾ ਹੋ ਜਾਂਵਾਂਗਾ।
  • ਕਬਰ ਉੱਤੇ ਦੂਤ: ਬਰਫ਼ ਵਰਗੇ ਚਿੱਟੇ ਕੱਪੜੇਮੱਤੀ 28:3
    ਆਇਤਾਂ
    ਮੱਤੀ 28:3ਉਹ ਦਾ ਰੂਪ ਬਿਜਲੀ ਵਰਗਾ ਅਤੇ ਉਹ ਦਾ ਬਸਤਰ ਬਰਫ਼ ਦੀ ਤਰ੍ਹਾਂ ਚਿੱਟਾ ਸੀ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ