ਰੋਜ਼ਾਨਾ ਜੀਵਨ
ਬਾਈਬਲ ਵਿੱਚ ਚੁੰਮਣ
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ ਦੇ 32 ਹਿੱਸੇ, ਸਤਰ-ਦਰ-ਸਤਰ।
ਮਿਲਣ ਅਤੇ ਵਿਦਾ ਹੋਣ ਵੇਲੇ
- ਯਾਕੂਬ ਖੂਹ ਕੋਲ ਰਾਖ਼ੇਲ ਨੂੰ ਚੁੰਮਦਾ ਹੈ ਅਤੇ ਉੱਚੀ-ਉੱਚੀ ਰੋਂਦਾ ਹੈਉਤ 29:11
ਆਇਤਾਂ
ਉਤ 29:11ਯਾਕੂਬ ਨੇ ਰਾਖ਼ੇਲ ਨੂੰ ਚੁੰਮਿਆ ਅਤੇ ਉੱਚੀ-ਉੱਚੀ ਰੋਇਆ।
- ਲਾਬਾਨ ਵਿਦਾ ਕਰਦੇ ਸਮੇਂ ਆਪਣੇ ਦੋਹਤਰਿਆਂ ਅਤੇ ਧੀਆਂ ਨੂੰ ਚੁੰਮਦਾ ਹੈਉਤ 31:55
ਆਇਤਾਂ
ਉਤ 31:55ਲਾਬਾਨ ਨੇ ਸਵੇਰੇ ਉੱਠ ਕੇ, ਆਪਣੇ ਪੋਤਰਿਆਂ ਅਤੇ ਧੀਆਂ ਨੂੰ ਚੁੰਮਿਆ ਅਤੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਲਾਬਾਨ ਤੁਰ ਕੇ ਆਪਣੇ ਸਥਾਨ ਨੂੰ ਮੁੜ ਗਿਆ।
- ਏਸਾਓ ਯਾਕੂਬ ਵੱਲ ਦੌੜਦਾ ਹੈ, ਉਸ ਨੂੰ ਗਲੇ ਲਾਉਂਦਾ ਅਤੇ ਚੁੰਮਦਾ ਹੈਉਤ 33:4
ਆਇਤਾਂ
ਉਤ 33:4ਤਦ ਏਸਾਓ ਉਸ ਦੇ ਮਿਲਣ ਨੂੰ ਨੱਠਾ ਅਤੇ ਉਸ ਨੂੰ ਜੱਫ਼ੀ ਪਾਈ ਅਤੇ ਉਸ ਦੇ ਗਲ਼ ਵਿੱਚ ਬਾਹਾਂ ਪਾ ਕੇ ਉਸ ਨੂੰ ਚੁੰਮਿਆ ਅਤੇ ਦੋਵੇਂ ਰੋਣ ਲੱਗੇ।
- ਯੂਸੁਫ਼ ਰੋਂਦਾ ਹੋਇਆ ਆਪਣੇ ਹਰ ਭਰਾ ਨੂੰ ਚੁੰਮਦਾ ਹੈਉਤ 45:15
ਆਇਤਾਂ
ਉਤ 45:15ਫਿਰ ਉਸ ਆਪਣੇ ਸਾਰਿਆਂ ਭਰਾਵਾਂ ਨੂੰ ਚੁੰਮਿਆ ਅਤੇ ਉਨ੍ਹਾਂ ਨਾਲ ਰੋਇਆ ਅਤੇ ਇਸ ਤੋਂ ਬਾਅਦ ਉਸ ਦੇ ਭਰਾਵਾਂ ਨੇ ਉਹ ਦੇ ਨਾਲ ਗੱਲਾਂ ਕੀਤੀਆਂ।
- ਹਾਰੂਨ ਪਰਮੇਸ਼ੁਰ ਦੇ ਪਰਬਤ ਉੱਤੇ ਮੂਸਾ ਨੂੰ ਮਿਲਦਾ ਅਤੇ ਚੁੰਮਦਾ ਹੈਕੂਚ 4:27
ਆਇਤਾਂ
ਕੂਚ 4:27ਫਿਰ ਯਹੋਵਾਹ ਨੇ ਹਾਰੂਨ ਨੂੰ ਆਖਿਆ, ਜਾ ਅਤੇ ਮੂਸਾ ਨੂੰ ਉਜਾੜ ਵਿੱਚ ਮਿਲ ਤਾਂ ਉਹ ਚਲਾ ਗਿਆ ਅਤੇ ਉਸ ਨੂੰ ਪਰਮੇਸ਼ੁਰ ਦੇ ਪਰਬਤ ਉੱਤੇ ਮਿਲਿਆ ਅਤੇ ਉਸ ਨੂੰ ਚੁੰਮਿਆ।
- ਮੂਸਾ ਆਪਣੇ ਸਹੁਰੇ ਅੱਗੇ ਝੁਕਦਾ ਅਤੇ ਉਸ ਨੂੰ ਚੁੰਮਦਾ ਹੈਕੂਚ 18:7
ਆਇਤਾਂ
ਕੂਚ 18:7ਤਦ ਮੂਸਾ ਆਪਣੇ ਸੌਹਰੇ ਨੂੰ ਮਿਲਣ ਲਈ ਬਾਹਰ ਆਇਆ ਅਤੇ ਉਸ ਦੇ ਅੱਗੇ ਨਿਵਿਆ ਅਤੇ ਉਸ ਨੂੰ ਚੁੰਮਿਆ ਅਤੇ ਇੱਕ ਦੂਜੇ ਦੀ ਸੁੱਖ-ਸਾਂਦ ਪੁੱਛੀ ਅਤੇ ਤੰਬੂ ਵਿੱਚ ਆਏ।
- ਨਾਓਮੀ ਆਪਣੀਆਂ ਨੂੰਹਾਂ ਨੂੰ ਚੁੰਮਦੀ ਹੈ; ਆਰਪਾਹ ਉਸ ਨੂੰ ਚੁੰਮ ਕੇ ਵਿਦਾ ਹੁੰਦੀ ਹੈਰੂਥ 1:9, ਰੂਥ 1:14
- ਦਾਊਦ ਅਤੇ ਯੋਨਾਥਾਨ ਇੱਕ ਦੂਜੇ ਨੂੰ ਚੁੰਮਦੇ ਅਤੇ ਇਕੱਠੇ ਰੋਂਦੇ ਹਨ1 ਸਮੂ 20:41
ਆਇਤਾਂ
1 ਸਮੂ 20:41ਜਦ ਉਹ ਮੁੰਡਾ ਚੱਲਿਆ ਗਿਆ ਤਾਂ ਦਾਊਦ ਦੱਖਣ ਵੱਲੋਂ ਨਿੱਕਲਿਆ ਅਤੇ ਧਰਤੀ ਉੱਤੇ ਮੂੰਹ ਦੇ ਭਾਰ ਡਿੱਗ ਪਿਆ ਅਤੇ ਤਿੰਨ ਵਾਰੀ ਮੱਥਾ ਟੇਕਿਆ ਅਤੇ ਉਹਨਾਂ ਨੇ ਆਪੋ ਵਿੱਚ ਇੱਕ ਦੂਜੇ ਨੂੰ ਚੁੰਮਿਆ ਅਤੇ ਦੋਵੇਂ ਇਕੱਠੇ ਰੋਏ, ਪਰ ਦਾਊਦ ਵੱਧ ਰੋਇਆ।
- ਦਾਊਦ ਯਰਦਨ ਕੋਲ ਬਰਜ਼ਿੱਲਈ ਨੂੰ ਚੁੰਮਦਾ ਹੈ2 ਸਮੂ 19:39
ਆਇਤਾਂ
2 ਸਮੂ 19:39ਫਿਰ ਸਾਰੇ ਲੋਕ ਯਰਦਨ ਦੇ ਪਾਰ ਲੰਘ ਗਏ ਅਤੇ ਜਦ ਰਾਜਾ ਪਾਰ ਆਇਆ ਤਾਂ ਰਾਜਾ ਨੇ ਬਰਜ਼ਿੱਲਈ ਨੂੰ ਚੁੰਮਿਆ ਅਤੇ ਉਹ ਨੂੰ ਅਸੀਸ ਦਿੱਤੀ ਅਤੇ ਉਹ ਆਪਣੇ ਥਾਂ ਨੂੰ ਮੁੜ ਗਿਆ।
- ਅਲੀਸ਼ਾ ਆਪਣੇ ਪਿਤਾ ਅਤੇ ਮਾਂ ਨੂੰ ਚੁੰਮ ਕੇ ਵਿਦਾ ਹੋਣ ਦੀ ਆਗਿਆ ਮੰਗਦਾ ਹੈ1 ਰਾਜਾ 19:20
ਆਇਤਾਂ
1 ਰਾਜਾ 19:20ਤਾਂ ਉਹ ਬਲ਼ਦਾਂ ਨੂੰ ਛੱਡ ਕੇ ਏਲੀਯਾਹ ਦੇ ਮਗਰ ਦੌੜ ਗਿਆ ਅਤੇ ਉਸ ਨੂੰ ਆਖਿਆ, ਮੈਨੂੰ ਪਰਵਾਨਗੀ ਦੇਹ ਜੋ ਮੈਂ ਆਪਣੇ ਮਾਪਿਆਂ ਨੂੰ ਚੁੰਮ ਆਵਾਂ ਤਾਂ ਮੈਂ ਤੇਰੇ ਪਿੱਛੇ ਲੱਗ ਜਾਂਵਾਂਗਾ। ਉਸ ਨੇ ਉਹ ਨੂੰ ਆਖਿਆ, ਮੁੜ ਜਾ। ਮੈਂ ਤੈਨੂੰ ਕੀ ਕੀਤਾ?
- ਪਿਤਾ ਮੁੜ ਆਉਂਦੇ ਪੁੱਤਰ ਵੱਲ ਦੌੜਦਾ ਹੈ ਅਤੇ ਉਸ ਨੂੰ ਚੁੰਮਦਾ ਹੈਲੂਕਾ 15:20
ਆਇਤਾਂ
ਲੂਕਾ 15:20ਸੋ ਉਹ ਉੱਠ ਕੇ ਆਪਣੇ ਪਿਤਾ ਕੋਲ ਗਿਆ ਪਰ ਉਹ ਅਜੇ ਦੂਰ ਹੀ ਸੀ ਕਿ ਉਹ ਦੇ ਪਿਤਾ ਨੇ ਉਸ ਨੂੰ ਵੇਖਿਆ ਅਤੇ ਤਰਸ ਨਾਲ ਭਰ ਗਿਆ ਅਤੇ ਦੌੜ ਕੇ ਉਸ ਨੂੰ ਗਲੇ ਲਾ ਲਿਆ ਅਤੇ ਉਸ ਨੂੰ ਚੁੰਮਿਆ।
- ਅਫ਼ਸੁਸ ਦੇ ਬਜ਼ੁਰਗ ਪੌਲੁਸ ਨੂੰ ਗਲੇ ਲਾਉਂਦੇ ਅਤੇ ਚੁੰਮਦੇ ਹਨਰਸੂਲਾਂ 20:37
ਆਇਤਾਂ
ਰਸੂਲਾਂ 20:37ਉਹ ਸਭ ਬਹੁਤ ਰੋਏ ਅਤੇ ਪੌਲੁਸ ਦੇ ਗਲ਼ ਮਿਲ ਕੇ ਉਹ ਨੂੰ ਚੁੰਮਿਆ।
ਪਰਿਵਾਰ ਅਤੇ ਪਿਆਰ
- ਇਸਹਾਕ: “ਮੇਰੇ ਨੇੜੇ ਆ ਕੇ ਮੈਨੂੰ ਚੁੰਮ ਮੇਰੇ ਪੁੱਤਰ”ਉਤ 27:26–27
ਆਇਤਾਂ
ਉਤ 27:26–27ਉਸ ਦੇ ਪਿਤਾ ਇਸਹਾਕ ਨੇ ਉਸ ਨੂੰ ਆਖਿਆ, ਮੇਰੇ ਨੇੜੇ ਆ ਕੇ ਮੈਨੂੰ ਚੁੰਮ ਮੇਰੇ ਪੁੱਤਰ। ਫੇਰ ਉਸ ਨੇ ਨੇੜੇ ਜਾ ਕੇ ਉਸ ਨੂੰ ਚੁੰਮਿਆ ਤਾਂ ਉਸ ਦੇ ਬਸਤਰ ਦੀ ਬਾਸ਼ਨਾ ਸੁੰਘੀ ਅਤੇ ਉਸ ਨੂੰ ਬਰਕਤ ਦਿੱਤੀ। ਫੇਰ ਆਖਿਆ - ਵੇਖ, ਮੇਰੇ ਪੁੱਤਰ ਦੀ ਬਾਸ਼ਨਾ ਉਸ ਖੇਤ ਦੀ ਬਾਸ਼ਨਾ ਵਰਗੀ ਹੈ, ਜਿਸ ਨੂੰ ਯਹੋਵਾਹ ਨੇ ਬਰਕਤ ਦਿੱਤੀ ਹੋਵੇ।
- ਬੁੱਢਾ ਅਤੇ ਲਗਭਗ ਅੰਨ੍ਹਾ ਯਾਕੂਬ ਯੂਸੁਫ਼ ਦੇ ਪੁੱਤਰਾਂ ਨੂੰ ਚੁੰਮਦਾ ਹੈਉਤ 48:10
ਆਇਤਾਂ
ਉਤ 48:10ਪਰ ਬਜ਼ੁਰਗ ਹੋਣ ਦੇ ਕਾਰਨ ਇਸਰਾਏਲ ਦੀਆਂ ਅੱਖਾਂ ਧੁੰਦਲੀਆਂ ਹੋ ਗਈਆਂ ਸਨ, ਕਿ ਉਹ ਵੇਖ ਨਹੀਂ ਸਕਦਾ ਸੀ, ਤਦ ਯੂਸੁਫ਼ ਉਨ੍ਹਾਂ ਨੂੰ ਉਸ ਦੇ ਕੋਲ ਲਿਆਇਆ ਤਾਂ ਉਸ ਨੇ ਉਨ੍ਹਾਂ ਨੂੰ ਚੁੰਮਿਆ ਅਤੇ ਉਨ੍ਹਾਂ ਨੂੰ ਗਲ਼ ਲਾਇਆ
- ਯੂਸੁਫ਼ ਆਪਣੇ ਮਰੇ ਹੋਏ ਪਿਤਾ ਉੱਤੇ ਰੋਂਦਾ ਹੈ ਅਤੇ ਉਸ ਨੂੰ ਚੁੰਮਦਾ ਹੈਉਤ 50:1
ਆਇਤਾਂ
ਉਤ 50:1ਯੂਸੁਫ਼ ਆਪਣੇ ਪਿਤਾ ਦੇ ਮੂੰਹ ਉੱਤੇ ਡਿੱਗ ਕੇ ਰੋਇਆ ਅਤੇ ਉਸ ਨੂੰ ਚੁੰਮਿਆ।
- ਸਮੂਏਲ ਸ਼ਾਊਲ ਨੂੰ ਮਸਹ ਕਰਦਾ ਅਤੇ ਚੁੰਮਦਾ ਹੈ1 ਸਮੂ 10:1
ਆਇਤਾਂ
1 ਸਮੂ 10:1ਫੇਰ ਸਮੂਏਲ ਨੇ ਇੱਕ ਕੁੱਪੀ ਤੇਲ ਉਹ ਦੇ ਸਿਰ ਉੱਤੇ ਉਂਡੇਲ ਦਿੱਤਾ ਅਤੇ ਉਸ ਨੂੰ ਚੁੰਮ ਕੇ ਆਖਿਆ, ਕੀ ਯਹੋਵਾਹ ਨੇ ਤੈਨੂੰ ਇਸ ਕਰਕੇ ਅਭਿਸ਼ੇਕ ਨਹੀਂ ਕੀਤਾ ਜੋ ਤੂੰ ਉਹ ਦੀ ਵਿਰਾਸਤ ਦਾ ਪ੍ਰਧਾਨ ਬਣੇਂ?
- ਅਬਸ਼ਾਲੋਮ ਦੇ ਮੁੜ ਆਉਣ ਤੋਂ ਬਾਅਦ ਰਾਜਾ ਦਾਊਦ ਉਸ ਨੂੰ ਚੁੰਮਦਾ ਹੈ2 ਸਮੂ 14:33
ਆਇਤਾਂ
2 ਸਮੂ 14:33ਤਦ ਯੋਆਬ ਨੇ ਰਾਜਾ ਕੋਲ ਜਾ ਕੇ ਉਸ ਨੂੰ ਇਹ ਗੱਲ ਆਖੀ ਅਤੇ ਜਦ ਉਸ ਨੇ ਅਬਸ਼ਾਲੋਮ ਨੂੰ ਸੱਦਿਆ ਤਾਂ ਉਹ ਰਾਜਾ ਕੋਲ ਆਇਆ ਅਤੇ ਰਾਜਾ ਦੇ ਅੱਗੇ ਮੂੰਹ ਦੇ ਭਾਰ ਡਿੱਗ ਪਿਆ ਅਤੇ ਰਾਜਾ ਨੇ ਅਬਸ਼ਾਲੋਮ ਨੂੰ ਚੁੰਮਿਆ।
- “ਤੂੰ ਮੈਨੂੰ ਆਪਣੇ ਮੂੰਹ ਦੇ ਚੁੰਮਣ ਨਾਲ ਚੁੰਮੇ”ਸਰੇਸ਼ਟ 1:2
ਆਇਤਾਂ
ਸਰੇਸ਼ਟ 1:2ਤੂੰ ਮੈਨੂੰ ਆਪਣੇ ਮੂੰਹ ਦੇ ਚੁੰਮਣ ਨਾਲ ਚੁੰਮੇ, ਕਿਉਂ ਜੋ ਤੇਰਾ ਪ੍ਰੇਮ ਮਧ ਨਾਲੋਂ ਚੰਗਾ ਹੈ।
- ਸਿੱਧਾ ਉੱਤਰ ਬੁੱਲ੍ਹਾਂ ਉੱਤੇ ਚੁੰਮਣ ਵਰਗਾ ਹੈਕਹਾ 24:26
ਆਇਤਾਂ
ਕਹਾ 24:26ਜਿਹੜਾ ਸੱਚਾ ਉੱਤਰ ਦਿੰਦਾ ਹੈ, ਉਹ ਦੇ ਬੋਲਾਂ ਨੂੰ ਹਰੇਕ ਪ੍ਰੇਮ ਕਰਦਾ ਹੈ।
ਧੋਖੇ ਦੇ ਚੁੰਮਣ
- ਵੈਰੀ ਦੇ ਚੁੰਮਣ ਧੋਖੇ ਭਰੇ ਹੁੰਦੇ ਹਨਕਹਾ 27:6
ਆਇਤਾਂ
ਕਹਾ 27:6ਮਿੱਤਰ ਦੇ ਵੱਲੋਂ ਹੋਣ ਵਾਲੇ ਜ਼ਖ਼ਮ ਵਫ਼ਾਦਾਰੀ ਵਾਲੇ ਹਨ, ਪਰ ਵੈਰੀ ਦੇ ਚੁੰਮੇ ਅਣਗਿਣਤ ਹੁੰਦੇ ਹਨ।
- ਅਬਸ਼ਾਲੋਮ ਲੋਕਾਂ ਨੂੰ ਚੁੰਮ ਕੇ ਆਪਣੇ ਵੱਲ ਕਰ ਲੈਂਦਾ ਹੈ2 ਸਮੂ 15:5
ਆਇਤਾਂ
2 ਸਮੂ 15:5ਅਤੇ ਇਸ ਤਰ੍ਹਾਂ ਹੁੰਦਾ ਸੀ ਕਿ ਜੇਕਰ ਕੋਈ ਅਬਸ਼ਾਲੋਮ ਦੇ ਕੋਲ ਮੱਥਾ ਟੇਕਣ ਲਈ ਆਉਂਦਾ ਸੀ ਤਾਂ ਉਹ ਆਪਣੀਆਂ ਬਾਹਾਂ ਫੈਲਾ ਕੇ ਉਹ ਨੂੰ ਗਲੇ ਲਾ ਕੇ ਚੁੰਮ ਲੈਂਦਾ ਸੀ।
- ਯੋਆਬ ਚੁੰਮਣ ਲਈ ਅਮਾਸਾ ਦੀ ਦਾੜ੍ਹੀ ਫੜਦਾ ਹੈ ਅਤੇ ਉਸ ਨੂੰ ਛੁਰਾ ਮਾਰ ਦਿੰਦਾ ਹੈ2 ਸਮੂ 20:9–10
ਆਇਤਾਂ
2 ਸਮੂ 20:9–10ਸੋ ਯੋਆਬ ਨੇ ਅਮਾਸਾ ਨੂੰ ਆਖਿਆ, ਹੇ ਮੇਰੇ ਭਾਈ, ਤੂੰ ਸੁੱਖ-ਸਾਂਦ ਨਾਲ ਹੈਂ? ਅਤੇ ਯੋਆਬ ਨੇ ਅਮਾਸਾ ਦੀ ਦਾੜ੍ਹੀ ਸੱਜੇ ਹੱਥ ਨਾਲ ਫੜ੍ਹ ਲਈ ਜੋ ਉਹ ਨੂੰ ਚੁੰਮੇ। ਪਰ ਅਮਾਸਾ ਨੇ ਉਸ ਤਲਵਾਰ ਦਾ ਯੋਆਬ ਦੇ ਹੱਥ ਵਿੱਚ ਸੀ ਕੁਝ ਧਿਆਨ ਨਾ ਕੀਤਾ ਸੋ ਉਸ ਨੇ ਉਹ ਨੂੰ ਪਸਲੀ ਵਿੱਚ ਅਜਿਹਾ ਮਾਰਿਆ ਜੋ ਉਹ ਦੀਆਂ ਆਂਦਰਾਂ ਧਰਤੀ ਉੱਤੇ ਜਾ ਡਿੱਗੀਆ ਅਤੇ ਉਸ ਨੇ ਦੂਜੀ ਵਾਰੀ ਉਸ ਨੂੰ ਨਾ ਮਾਰਿਆ ਸੋ ਉਹ ਮਰ ਗਿਆ। ਫਿਰ ਯੋਆਬ ਅਤੇ ਉਹ ਦਾ ਭਰਾ ਅਬੀਸ਼ਈ ਬਿਕਰੀ ਦੇ ਪੁੱਤਰ ਸ਼ਬਾ ਦੇ ਪਿੱਛੇ ਲੱਗ ਪਏ।
- ਯਹੂਦਾ: “ਜਿਸ ਨੂੰ ਮੈਂ ਚੁੰਮਾਂ ਉਹੀ ਹੈ”ਮੱਤੀ 26:48–49, ਲੂਕਾ 22:48
ਆਇਤਾਂ
ਮੱਤੀ 26:48–49ਉਹ ਦੇ ਫੜਵਾਉਣ ਵਾਲੇ ਨੇ ਉਨ੍ਹਾਂ ਨੂੰ ਇਹ ਕਿਹਾ ਸੀ ਕਿ ਜਿਸ ਨੂੰ ਮੈਂ ਚੁੰਮਾਂ ਉਹੀ ਹੈ, ਉਸ ਨੂੰ ਫੜ੍ਹ ਲੈਣਾ। ਅਤੇ ਝੱਟ ਯਿਸੂ ਕੋਲ ਆ ਕੇ ਉਹ ਨੇ ਗੁਰੂ ਜੀ ਨਮਸਕਾਰ ਆਖਿਆ! ਅਤੇ ਉਹ ਨੂੰ ਚੁੰਮਿਆ।
ਲੂਕਾ 22:48ਤਦ ਯਿਸੂ ਨੇ ਉਸ ਨੂੰ ਆਖਿਆ, ਯਹੂਦਾ, ਭਲਾ, ਤੂੰ ਮਨੁੱਖ ਦੇ ਪੁੱਤਰ ਨੂੰ ਚੁੰਮ ਕੇ ਫੜ੍ਹਵਾਉਂਦਾ ਹੈਂ?
ਬੰਦਗੀ ਅਤੇ ਮੁੱਢਲੀ ਕਲੀਸਿਯਾ
- ਮੂਰਤਾਂ ਨੂੰ ਚੁੰਮਣਾ: ਬਆਲ ਅਤੇ ਵੱਛੇ1 ਰਾਜਾ 19:18, ਹੋਸ਼ੇ 13:2
ਆਇਤਾਂ
1 ਰਾਜਾ 19:18ਪਰ ਮੈਂ ਇਸਰਾਏਲ ਵਿੱਚੋਂ ਆਪਣੇ ਲਈ ਸੱਤ ਹਜ਼ਾਰ ਰੱਖ ਲਏ ਹਨ ਉਹ ਸਭ ਜਿਨ੍ਹਾਂ ਨੇ ਆਪਣੇ ਗੋਡੇ ਬਆਲ ਦੇ ਅੱਗੇ ਨਹੀਂ ਟੇਕੇ ਅਤੇ ਉਹ ਸਾਰੇ ਮੂੰਹ ਜਿਨ੍ਹਾਂ ਨੇ ਉਹ ਨੂੰ ਨਹੀਂ ਚੁੰਮਿਆ।
ਹੋਸ਼ੇ 13:2ਹੁਣ ਉਹ ਪਾਪ ਉੱਤੇ ਪਾਪ ਕਰਦੇ ਹਨ, ਅਤੇ ਆਪਣੇ ਲਈ ਢਾਲੀਆਂ ਹੋਈਆਂ ਮੂਰਤਾਂ ਆਪਣੀ ਚਾਂਦੀ ਤੋਂ ਬਣਾਉਂਦੇ ਹਨ, ਆਪਣੀ ਸਮਝ ਦੇ ਅਨੁਸਾਰ ਬੁੱਤ, ਜਿਹੜੇ ਸਾਰੇ ਦੇ ਸਾਰੇ ਕਾਰੀਗਰਾਂ ਦਾ ਕੰਮ ਹਨ, ਉਹ ਉਨ੍ਹਾਂ ਦੇ ਬਾਰੇ ਆਖਦੇ ਹਨ, ਆਦਮੀ ਦੇ ਕੱਟਣ ਵਾਲੇ ਇਹਨਾਂ ਵੱਛਿਆਂ ਨੂੰ ਚੁੰਮਣ!
- ਇੱਕ ਇਸਤਰੀ ਯਿਸੂ ਦੇ ਪੈਰ ਚੁੰਮਦੀ ਹੈ; ਮੇਜ਼ਬਾਨ ਨੇ ਉਸ ਨੂੰ ਚੁੰਮਿਆ ਤੱਕ ਨਹੀਂਲੂਕਾ 7:38, ਲੂਕਾ 7:45
- ਪਵਿੱਤਰ ਚੁੰਮੇ ਨਾਲ ਇੱਕ ਦੂਜੇ ਨੂੰ ਨਮਸਕਾਰ ਕਰੋਰੋਮ 16:16, 1 ਥੱਸ 5:26, 1 ਪਤ 5:14
ਆਇਤਾਂ
ਰੋਮ 16:16ਤੁਸੀਂ ਪਵਿੱਤਰ ਚੁੰਮੇ ਨਾਲ ਇੱਕ ਦੂਏ ਦੀ ਸੁੱਖ-ਸਾਂਦ ਪੁੱਛੋ। ਮਸੀਹ ਦੀਆਂ ਸਾਰੀਆਂ ਕਲੀਸਿਯਾਵਾਂ ਤੁਹਾਡੀ ਸੁੱਖ-ਸਾਂਦ ਪੁੱਛਦੀਆਂ ਹਨ।
1 ਥੱਸ 5:26ਤੁਸੀਂ ਪਵਿੱਤਰ ਚੁਮੰਨ ਨਾਲ ਸਾਰੇ ਭਰਾਵਾਂ ਦੀ ਸੁੱਖ-ਸਾਂਦ ਪੁੱਛੋ।
1 ਪਤ 5:14ਤੁਸੀਂ ਪਿਆਰ ਨਾਲ ਇੱਕ ਦੂਜੇ ਨੂੰ ਚੁੰਮ ਕੇ ਸੁੱਖ-ਸਾਂਦ ਪੁੱਛੋ, ਤੁਹਾਨੂੰ ਸਭ ਨੂੰ ਜਿਹੜੇ ਮਸੀਹ ਵਿੱਚ ਹੋ ਸ਼ਾਂਤੀ ਮਿਲਦੀ ਰਹੇ।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ