ਪੜਚੋਲ › ਰਾਹ › ਅਬਸ਼ਾਲੋਮ ਤੋਂ ਦਾਊਦ ਭੱਜਦਾ ਹੈ
ਰਾਹ
ਅਬਸ਼ਾਲੋਮ ਤੋਂ ਦਾਊਦ ਭੱਜਦਾ ਹੈ
ਜ਼ੈਤੂਨ ਦੇ ਪਹਾੜ ਹੋ ਕੇ ਮਹਨਇਮ, ਗਿਲਗਾਲ ਹੋ ਕੇ ਵਾਪਸ · 7 ਪੜਾਅ · ≈ 130 ਕਿ.ਮੀ. ਸਿੱਧੀਆਂ ਰੇਖਾਵਾਂ ਵਿੱਚ
ਜਿੱਥੇ ਰੇਖਾ ਧਰਤੀ ਦੀ ਬਣਤਰ ਦੇ ਨਾਲ ਚੱਲਦੀ ਹੈ, ਉੱਥੇ ਉਹ ਇੱਕ ਵਿਦਵਾਨ ਦੀ ਮੁੜ ਬਣਾਈ ਸੰਭਾਵਿਤ ਸੜਕ ਹੈ। ਦੂਰੀਆਂ ਪੜਾਵਾਂ ਵਿਚਕਾਰ ਸਿੱਧੀਆਂ ਰੇਖਾਵਾਂ ਵਿੱਚ ਹਨ, ਅੰਦਾਜ਼ਨ; ਪੈਦਲ ਦਿਨ ਰੋਜ਼ ਲਗਭਗ 30 ਕਿ.ਮੀ. ਗਿਣ ਕੇ ਹਨ।
ਪੜਾਅ
- ਯਰੂਸ਼ਲਮ2 ਸਮੂ 15:14
ਸੋ ਦਾਊਦ ਨੇ ਆਪਣੇ ਨਾਲ ਦੇ ਸਾਰੇ ਸੇਵਕਾਂ ਨੂੰ ਜੋ ਯਰੂਸ਼ਲਮ ਵਿੱਚ ਸਨ ਆਖਿਆ, ਉੱਠੋ, ਅਸੀਂ ਭੱਜ ਚੱਲੀਏ, ਨਹੀਂ ਤਾਂ ਅਬਸ਼ਾਲੋਮ ਦੇ ਹੱਥੋਂ ਅਸੀਂ ਨਹੀਂ ਬਚਾਂਗੇ! ਛੇਤੀ ਤੁਰੋ, ਅਜਿਹਾ ਨਾ ਹੋਵੇ ਕਿ ਉਹ ਤੁਰੰਤ ਆ ਕੇ ਸਾਨੂੰ ਫੜ ਲਵੇ ਅਤੇ ਸਾਡੇ ਉੱਤੇ ਬੁਰਿਆਈ ਲਿਆਵੇ ਅਤੇ ਤਲਵਾਰ ਦੀ ਧਾਰ ਨਾਲ ਸ਼ਹਿਰ ਨੂੰ ਨਾਸ ਕਰੇ!
- ਕਿਦਰੋਨ2 ਸਮੂ 15:23
ਅਤੇ ਸਾਰਾ ਦੇਸ਼ ਭੁੱਬਾਂ ਮਾਰ-ਮਾਰ ਕੇ ਰੋਇਆ ਅਤੇ ਸਭ ਲੋਕ ਪਾਰ ਹੋ ਗਏ ਅਤੇ ਰਾਜਾ ਆਪ ਵੀ ਕਿਦਰੋਨ ਨਦੀ ਦੇ ਪਾਰ ਗਿਆ ਅਤੇ ਸਭ ਲੋਕ ਪਾਰ ਲੰਘ ਕੇ ਉਜਾੜ ਦੇ ਰਾਹ ਚੱਲ ਪਏ।
- ਜ਼ੈਤੂਨ ਦਾ ਪਰਬਤ2 ਸਮੂ 15:30
ਦਾਊਦ ਜ਼ੈਤੂਨ ਦੇ ਪਰਬਤ ਨੂੰ ਚੜ੍ਹ ਗਿਆ ਅਤੇ ਚੜ੍ਹਦਾ ਹੋਇਆ ਰਾਹ ਵਿੱਚ ਰੋਂਦਾ ਜਾਂਦਾ ਸੀ, ਉਸਦਾ ਸਿਰ ਢੱਕਿਆ ਹੋਇਆ ਅਤੇ ਉਹ ਪੈਰੋਂ ਨੰਗਾ ਸੀ। ਉਸ ਦੇ ਨਾਲ ਦੇ ਸਾਰੇ ਲੋਕਾਂ ਨੇ ਵੀ ਆਪਣੇ ਸਿਰ ਢੱਕ ਲਏ ਅਤੇ ਚੜ੍ਹਦੇ ਹੋਏ ਰਾਹ ਵਿੱਚ ਰੋਂਦੇ ਜਾਂਦੇ ਸਨ।
- ਬਹੁਰੀਮ2 ਸਮੂ 16:5
ਫਿਰ ਉੱਥੋਂ ਦਾਊਦ ਰਾਜਾ ਬਹੁਰੀਮ ਵਿੱਚ ਆਇਆ ਤਾਂ ਵੇਖੋ, ਉੱਥੋਂ ਸ਼ਾਊਲ ਦੇ ਘਰਾਣੇ ਦੇ ਵਿੱਚੋਂ ਇੱਕ ਮਨੁੱਖ ਨਿੱਕਲਿਆ ਜੋ ਗੇਰਾ ਦਾ ਪੁੱਤਰ ਸ਼ਿਮਈ ਸੀ ਅਤੇ ਉਹ ਸਰਾਪ ਦਿੰਦਾ ਹੋਇਆ ਤੁਰਿਆ ਜਾਂਦਾ ਸੀ।
- ਮਹਨਇਮ2 ਸਮੂ 17:24
ਦਾਊਦ ਮਹਨਇਮ ਵਿੱਚ ਆਇਆ ਅਤੇ ਅਬਸ਼ਾਲੋਮ ਯਰਦਨ ਤੋਂ ਪਾਰ ਲੰਘ ਗਿਆ ਅਤੇ ਇਸਰਾਏਲ ਦੇ ਸਾਰੇ ਲੋਕ ਉਹ ਦੇ ਨਾਲ ਸਨ।
- ਗਿਲਗਾਲ2 ਸਮੂ 19:15
ਸੋ ਰਾਜਾ ਮੁੜਿਆ ਅਤੇ ਯਰਦਨ ਤੱਕ ਆਇਆ ਅਤੇ ਯਹੂਦਾਹ ਰਾਜਾ ਦੇ ਮਿਲਣ ਨੂੰ ਅਤੇ ਉਹ ਨੂੰ ਯਰਦਨ ਦੇ ਪਾਰ ਲਿਆਉਣ ਨੂੰ ਗਿਲਗਾਲ ਤੱਕ ਆਇਆ
- ਯਰੂਸ਼ਲਮ2 ਸਮੂ 20:3
ਦਾਊਦ ਯਰੂਸ਼ਲਮ ਨੂੰ ਆਪਣੇ ਮਹਿਲ ਵਿੱਚ ਆਇਆ ਅਤੇ ਰਾਜਾ ਨੇ ਆਪਣੀਆਂ ਉਨ੍ਹਾਂ ਦਸ ਰਖ਼ੈਲਾਂ ਨੂੰ ਫੜ੍ਹ ਕੇ ਕੈਦ ਕਰ ਦਿੱਤਾ ਜਿਨ੍ਹਾਂ ਨੂੰ ਉਹ ਆਪਣੇ ਮਹਿਲ ਦੀ ਰਾਖੀ ਲਈ ਛੱਡ ਗਿਆ ਸੀ ਅਤੇ ਉਨ੍ਹਾਂ ਦੇ ਲਈ ਰਸਤ ਠਹਿਰਾ ਦਿੱਤੀ ਪਰ ਉਨ੍ਹਾਂ ਦੇ ਕੋਲ ਨਾ ਗਿਆ ਸੋ ਓਹ ਆਪਣੇ ਮਰਨ ਦੇ ਦਿਨ ਤੱਕ ਕੈਦ ਵਿੱਚ ਰੰਡੇਪੇ ਜਿਹੀ ਹਾਲਤ ਵਿੱਚ ਰਹੀਆਂ।
ਰੇਖਾਵਾਂ ਪਾਠ ਦੇ ਕ੍ਰਮ ਵਿੱਚ ਪੜਾਵਾਂ ਨੂੰ ਜੋੜਦੀਆਂ ਹਨ। ਜਿੱਥੇ ਰੇਖਾ ਧਰਤੀ ਦੀ ਬਣਤਰ ਨਾਲ ਚੱਲਦੀ ਹੈ, ਉਹ ਇੱਕ ਵਿਦਵਾਨ ਦਾ ਮੁੜ ਬਣਾਇਆ ਸੰਭਾਵੀ ਰਾਹ ਹੈ; ਹੋਰ ਥਾਵਾਂ ਤੇ ਸਿੱਧੀ ਰੇਖਾ — ਰਾਹ ਪਤਾ ਨਹੀਂ। ਦੂਰੀਆਂ ਪੜਾਵਾਂ ਵਿਚਕਾਰ ਸਿੱਧੀ ਰੇਖਾ ਵਿੱਚ ਹਨ। ਟੁੱਟਵੀਂ ਰੇਖਾ: ਜਹਾਜ਼ ਰਾਹੀਂ। ਫਿੱਕੇ: ਥਾਂ ਪੱਕੀ ਨਹੀਂ।
ਹਰ ਬਿੰਦੂ ਸਭ ਤੋਂ ਸੰਭਾਵਿਤ ਟਿਕਾਣਾ ਹੈ; ਫਿੱਕੇ ਬਿੰਦੂ ਦਾ ਅਰਥ ਹੈ ਕਿ ਪਛਾਣ ਪੱਕੀ ਨਹੀਂ। ਜਿਨ੍ਹਾਂ ਥਾਵਾਂ ਦਾ ਟਿਕਾਣਾ ਅਣਜਾਣ ਹੈ, ਉਹ ਨਕਸ਼ੇ ਉੱਤੇ ਨਹੀਂ ਹਨ।
ਸਰੋਤ: OpenBible.info, CC BY 4.0 · UBS Bible Routes, Dr Leen Ritmeyer © United Bible Societies 2023, CC BY-SA 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ