Bible Explorer ਐਪ ਲਓ

ਪੜਚੋਲ › ਰਾਹ › ਏਲੀਯਾਹ ਦੇ ਸਫ਼ਰ

ਰਾਹ

ਏਲੀਯਾਹ ਦੇ ਸਫ਼ਰ

ਕਰੀਥ ਦੇ ਨਾਲੇ ਤੋਂ ਹੋਰੇਬ ਅਤੇ ਯਰਦਨ ਤੱਕ · 13 ਪੜਾਅ · ≈ 1,220 ਕਿ.ਮੀ. ਸਿੱਧੀਆਂ ਰੇਖਾਵਾਂ ਵਿੱਚ

ਭੂ-ਮੱਧ ਸਾਗਰਸੁਏਜ਼ ਦੀ ਖਾੜੀਸੀਨਈਗਿਲਆਦਸਾਰਫਥਕਰਮਲ ਪਰਬਤਕੀਸ਼ੋਨਬਏਰਸ਼ਬਾਹੋਰੇਬਦੰਮਿਸ਼ਕਗਿਲਗਾਲਯਰਦਨ100 ਕਿ.ਮੀ.12345678910111213

© OpenStreetMap contributors

ਪੜਾਅ

  1. ਗਿਲਆਦ1 ਰਾਜਾ 17:1ਏਲੀਯਾਹ ਤਿਸ਼ਬੀ ਨੇ ਜੋ ਗਿਲਆਦ ਦੇ ਵਾਸੀਆਂ ਵਿੱਚੋਂ ਸੀ ਅਹਾਬ ਨੂੰ ਆਖਿਆ ਕਿ ਜਿਉਂਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਸਹੁੰ ਜਿਹ ਦੇ ਅੱਗੇ ਮੈਂ ਖੜਾ ਹਾਂ ਇਨ੍ਹਾਂ ਸਾਲਾਂ ਵਿੱਚ ਮੇਰੇ ਬਚਨ ਤੋਂ ਬਿਨਾਂ ਨਾ ਤ੍ਰੇਲ ਪਵੇਗੀ ਨਾ ਮੀਂਹ।
  2. ਕਰੀਥ1 ਰਾਜਾ 17:5ਤਾਂ ਉਹ ਚੱਲ ਪਿਆ ਅਤੇ ਯਹੋਵਾਹ ਦੇ ਬਚਨ ਅਨੁਸਾਰ ਕੀਤਾ। ਉਹ ਚੱਲ ਕੇ ਕਰੀਥ ਦੇ ਨਾਲੇ ਕੋਲ ਜਾ ਟਿਕਿਆ ਜਿਹੜਾ ਯਰਦਨ ਦੇ ਸਾਹਮਣੇ ਹੈ।
  3. ਸਾਰਫਥ1 ਰਾਜਾ 17:10ਸੋ ਉਹ ਉੱਠਿਆ ਅਤੇ ਸਾਰਫਥ ਨੂੰ ਚੱਲਿਆ ਗਿਆ ਅਤੇ ਜਾਂ ਸ਼ਹਿਰ ਦੇ ਦਰਵਾਜ਼ੇ ਕੋਲ ਆਇਆ ਤਾਂ ਵੇਖੋ ਉੱਥੇ ਇੱਕ ਵਿਧਵਾ ਲੱਕੜੀਆਂ ਚੁੱਗਦੀ ਸੀ ਤਾਂ ਉਸ ਉਹ ਨੂੰ ਉੱਚੀ ਦਿੱਤੀ ਆਖਿਆ, ਜ਼ਰਾ ਮੈਨੂੰ ਆਪਣੇ ਭਾਂਡੇ ਵਿੱਚ ਥੋੜਾ ਜਿਹਾ ਪਾਣੀ ਲਿਆ ਦੇ ਕਿ ਮੈਂ ਪੀ ਲਵਾਂ।
  4. ਕਰਮਲ ਪਰਬਤ1 ਰਾਜਾ 18:20ਇਸ ਤੋਂ ਬਾਅਦ ਅਹਾਬ ਨੇ ਸਾਰੇ ਇਸਰਾਏਲੀਆਂ ਨੂੰ ਸੱਦਿਆ ਅਤੇ ਉਹਨਾਂ ਨਬੀਆਂ ਨੂੰ ਕਰਮਲ ਪਰਬਤ ਉੱਤੇ ਇਕੱਠਾ ਕੀਤਾ।
  5. ਕੀਸ਼ੋਨ1 ਰਾਜਾ 18:40ਤਾਂ ਏਲੀਯਾਹ ਨੇ ਉਨ੍ਹਾਂ ਨੂੰ ਆਖਿਆ, ਬਆਲ ਦੇ ਨਬੀਆਂ ਨੂੰ ਫੜ ਲਓ। ਉਹਨਾਂ ਵਿੱਚੋਂ ਇੱਕ ਵੀ ਨਾ ਬਚ ਨਿੱਕਲੇ। ਸੋ ਉਨ੍ਹਾਂ ਨੇ ਉਹਨਾਂ ਨੂੰ ਫੜ ਲਿਆ ਅਤੇ ਏਲੀਯਾਹ ਨੇ ਉਹਨਾਂ ਨੂੰ ਕੀਸ਼ੋਨ ਦੇ ਨਾਲੇ ਹੇਠਾਂ ਲੈ ਜਾ ਕੇ ਉੱਥੇ ਉਹਨਾਂ ਨੂੰ ਵੱਢ ਸੁੱਟਿਆ।
  6. ਯਿਜ਼ਰਏਲ1 ਰਾਜਾ 18:46ਯਹੋਵਾਹ ਦਾ ਹੱਥ ਏਲੀਯਾਹ ਦੇ ਉੱਤੇ ਸੀ ਸੋ ਉਹ ਆਪਣਾ ਲੱਕ ਬੰਨ੍ਹ ਕੇ ਅਹਾਬ ਦੇ ਅੱਗੇ ਯਿਜ਼ਰਏਲ ਦੇ ਲਾਂਘੇ ਤੱਕ ਭੱਜਿਆ ਗਿਆ।
  7. ਬਏਰਸ਼ਬਾ1 ਰਾਜਾ 19:3ਤਾਂ ਜਾਂ ਉਸ ਵੇਖਿਆ ਉਹ ਉੱਠਿਆ ਅਤੇ ਆਪਣੀ ਜਾਨ ਲਈ ਭੱਜ ਕੇ ਬਏਰਸ਼ਬਾ ਸ਼ਹਿਰ ਨੂੰ ਗਿਆ ਜੋ ਯਹੂਦਾਹ ਦਾ ਹੈ ਅਤੇ ਆਪਣੇ ਬਾਲਕੇ ਨੂੰ ਤਾਂ ਉੱਥੇ ਹੀ ਛੱਡਿਆ।
  8. ਹੋਰੇਬ1 ਰਾਜਾ 19:8ਉਸ ਨੇ ਉੱਠ ਕੇ ਖਾਧਾ ਅਤੇ ਪੀਤਾ ਤਾਂ ਉਹ ਉਸੇ ਭੋਜਨ ਦੇ ਬਲ ਨਾਲ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤਾਂ ਪਰਮੇਸ਼ੁਰ ਦੇ ਹੋਰੇਬ ਪਰਬਤ ਤੱਕ ਤੁਰਿਆ ਗਿਆ।
  9. ਦੰਮਿਸ਼ਕਪਹੁੰਚਣਾ ਨਹੀਂ ਦੱਸਿਆ1 ਰਾਜਾ 19:15ਤਾਂ ਯਹੋਵਾਹ ਨੇ ਉਸ ਨੂੰ ਆਖਿਆ, ਜਾ ਅਤੇ ਉਜਾੜ ਦੇ ਰਾਹ ਦੰਮਿਸ਼ਕ ਨੂੰ ਮੁੜ ਜਾ ਅਤੇ ਉੱਥੇ ਜਾ ਕੇ ਹਜ਼ਾਏਲ ਨੂੰ ਮਸਹ ਕਰਕੇ ਅਰਾਮ ਦਾ ਪਾਤਸ਼ਾਹ ਬਣਾ।
  10. ਗਿਲਗਾਲ2 ਰਾਜਾ 2:1ਜਦੋਂ ਯਹੋਵਾਹ ਏਲੀਯਾਹ ਨੂੰ ਇੱਕ ਵਾਵਰੋਲੇ ਵਿੱਚ ਅਕਾਸ਼ ਨੂੰ ਚੁੱਕਣ ਵਾਲਾ ਸੀ, ਤਾਂ ਏਲੀਯਾਹ ਅਲੀਸ਼ਾ ਨਾਲ ਗਿਲਗਾਲ ਤੋਂ ਚੱਲਿਆ।
  11. ਬੈਤਏਲ2 ਰਾਜਾ 2:2ਤਦ ਏਲੀਯਾਹ ਨੇ ਅਲੀਸ਼ਾ ਨੂੰ ਆਖਿਆ, “ਤੂੰ ਇੱਥੇ ਠਹਿਰ ਜਾ ਕਿਉਂ ਜੋ ਯਹੋਵਾਹ ਨੇ ਮੈਨੂੰ ਬੈਤਏਲ ਤੱਕ ਭੇਜਿਆ ਹੈ।” ਪਰ ਅਲੀਸ਼ਾ ਨੇ ਆਖਿਆ, “ਜੀਉਂਦੇ ਯਹੋਵਾਹ ਦੀ ਅਤੇ ਤੇਰੀ ਜਾਨ ਦੀ ਸਹੁੰ, ਮੈਂ ਤੈਨੂੰ ਨਹੀਂ ਛੱਡਾਂਗਾ!” ਇਸ ਲਈ ਉਹ ਬੈਤਏਲ ਨੂੰ ਚੱਲੇ ਗਏ।
  12. ਯਰੀਹੋ2 ਰਾਜਾ 2:4ਤਦ ਏਲੀਯਾਹ ਨੇ ਉਸ ਨੂੰ ਆਖਿਆ ਕਿ ਅਲੀਸ਼ਾ ਤੂੰ ਇੱਥੇ ਠਹਿਰ ਜਾਈਂ, ਕਿਉਂ ਜੋ ਯਹੋਵਾਹ ਨੇ ਮੈਨੂੰ ਯਰੀਹੋ ਨੂੰ ਭੇਜਿਆ ਹੈ, ਪਰ ਉਸ ਨੇ ਆਖਿਆ, “ਜੀਉਂਦੇ ਯਹੋਵਾਹ ਦੀ ਤੇ ਤੇਰੀ ਜਾਨ ਦੀ ਸਹੁੰ, ਮੈਂ ਤੈਨੂੰ ਨਹੀਂ ਛੱਡਾਂਗਾ!” ਸੋ ਉਹ ਯਰੀਹੋ ਨੂੰ ਆਏ।
  13. ਯਰਦਨ2 ਰਾਜਾ 2:6ਤਾਂ ਏਲੀਯਾਹ ਨੇ ਉਸ ਨੂੰ ਆਖਿਆ ਕਿ ਤੂੰ ਇੱਥੇ ਠਹਿਰ ਜਾਈਂ, ਕਿਉਂ ਜੋ ਯਹੋਵਾਹ ਨੇ ਮੈਨੂੰ ਯਰਦਨ ਨੂੰ ਭੇਜਿਆ ਹੈ। ਪਰ ਉਹ ਬੋਲਿਆ, “ਜੀਉਂਦੇ ਯਹੋਵਾਹ ਦੀ ਅਤੇ ਤੇਰੀ ਜਾਨ ਦੀ ਸਹੁੰ ਮੈਂ ਤੈਨੂੰ ਨਹੀਂ ਛੱਡਾਂਗਾ।” ਸੋ ਓਹ ਦੋਵੇਂ ਤੁਰ ਪਏ।

ਰੇਖਾਵਾਂ ਪਾਠ ਦੇ ਕ੍ਰਮ ਵਿੱਚ ਪੜਾਵਾਂ ਨੂੰ ਜੋੜਦੀਆਂ ਹਨ। ਜਿੱਥੇ ਰੇਖਾ ਧਰਤੀ ਦੀ ਬਣਤਰ ਨਾਲ ਚੱਲਦੀ ਹੈ, ਉਹ ਇੱਕ ਵਿਦਵਾਨ ਦਾ ਮੁੜ ਬਣਾਇਆ ਸੰਭਾਵੀ ਰਾਹ ਹੈ; ਹੋਰ ਥਾਵਾਂ ਤੇ ਸਿੱਧੀ ਰੇਖਾ — ਰਾਹ ਪਤਾ ਨਹੀਂ। ਦੂਰੀਆਂ ਪੜਾਵਾਂ ਵਿਚਕਾਰ ਸਿੱਧੀ ਰੇਖਾ ਵਿੱਚ ਹਨ। ਟੁੱਟਵੀਂ ਰੇਖਾ: ਜਹਾਜ਼ ਰਾਹੀਂ। ਫਿੱਕੇ: ਥਾਂ ਪੱਕੀ ਨਹੀਂ।

ਬਿੰਦੀਦਾਰ: ਜਿੱਧਰ ਸਫ਼ਰ ਜਾ ਰਿਹਾ ਸੀ — ਪਾਠ ਇਹ ਨਹੀਂ ਕਹਿੰਦਾ ਕਿ ਉਹ ਉੱਥੇ ਪਹੁੰਚਿਆ; ਰੇਖਾ ਪਿਛਲੇ ਪੜਾਅ ਤੋਂ ਅੱਗੇ ਜਾਂਦੀ ਹੈ।

ਹਰ ਬਿੰਦੂ ਸਭ ਤੋਂ ਸੰਭਾਵਿਤ ਟਿਕਾਣਾ ਹੈ; ਫਿੱਕੇ ਬਿੰਦੂ ਦਾ ਅਰਥ ਹੈ ਕਿ ਪਛਾਣ ਪੱਕੀ ਨਹੀਂ। ਜਿਨ੍ਹਾਂ ਥਾਵਾਂ ਦਾ ਟਿਕਾਣਾ ਅਣਜਾਣ ਹੈ, ਉਹ ਨਕਸ਼ੇ ਉੱਤੇ ਨਹੀਂ ਹਨ।

ਸਰੋਤ: OpenBible.info, CC BY 4.0 · UBS Bible Routes, Dr Leen Ritmeyer © United Bible Societies 2023, CC BY-SA 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ