ਬਾਬਲ ਨੂੰ ਲੈਣ ਤੋਂ ਬਾਅਦ ਕੋਰਸ਼ ਲਈ ਲਿਖਿਆ ਮਿੱਟੀ ਦਾ ਇੱਕ ਸਿਲੰਡਰ ਦੱਸਦਾ ਹੈ ਕਿ ਉਸ ਨੇ ਦੇਸ਼-ਨਿਕਾਲਾ ਦਿੱਤੇ ਲੋਕਾਂ ਨੂੰ ਅਤੇ ਉਨ੍ਹਾਂ ਦੇ ਦੇਵਤਿਆਂ ਦੀਆਂ ਮੂਰਤਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਵਾਪਸ ਭੇਜਿਆ। ਇਹ ਯਹੂਦੀਆਂ ਦਾ ਨਾਮ ਨਹੀਂ ਲੈਂਦਾ, ਪਰ ਅਜ਼ਰਾ 1 ਵਾਲੀ ਨੀਤੀ ਵਰਗੀ ਇੱਕ ਨੀਤੀ ਦਿਖਾਉਂਦਾ ਹੈ। ਇਹ ਬ੍ਰਿਟਿਸ਼ ਮਿਊਜ਼ੀਅਮ ਵਿੱਚ ਹੈ।
ਵਿਸ਼ਵਕੋਸ਼ › ਇਸੇ ਦੌਰਾਨ ਦੁਨੀਆਂ ਵਿੱਚ
ਬਾਈਬਲ ਵਿੱਚ · 538 ਈ.ਪੂ. · ਬਾਬਲ
ਕੋਰਸ਼ ਗ਼ੁਲਾਮਾਂ ਨੂੰ ਮੁੜਨ ਦਿੰਦਾ ਹੈ
ਫ਼ਾਰਸ ਦਾ ਕੋਰਸ਼, ਜਿਸ ਨੇ ਬਾਬਲ ਨੂੰ ਜਿੱਤ ਲਿਆ ਹੈ, ਯਹੂਦੀਆਂ ਨੂੰ ਘਰ ਮੁੜਨ ਅਤੇ ਯਰੂਸ਼ਲਮ ਵਿੱਚ ਹੈਕਲ ਨੂੰ ਫਿਰ ਬਣਾਉਣ ਦੀ ਆਗਿਆ ਦਿੰਦਾ ਹੈ।
ਫ਼ਾਰਸ ਦੇ ਰਾਜੇ ਕੋਰਸ਼ ਦੇ ਰਾਜ ਦੇ ਪਹਿਲੇ ਸਾਲ ਵਿੱਚ ਯਹੋਵਾਹ ਨੇ ਫ਼ਾਰਸ ਦੇ ਰਾਜਾ ਕੋਰਸ਼ ਦਾ ਮਨ ਉਭਾਰਿਆ, ਤਾਂ ਜੋ ਯਿਰਮਿਯਾਹ ਦੇ ਰਾਹੀਂ ਯਹੋਵਾਹ ਦਾ ਬਚਨ ਪੂਰਾ ਹੋਵੇ ਅਤੇ ਉਸ ਨੇ ਆਪਣੇ ਸਾਰੇ ਰਾਜ ਵਿੱਚ ਇਹ ਮੁਨਾਦੀ ਕਰਵਾਈ ਅਤੇ ਲਿਖਤ ਰੂਪ ਵਿੱਚ ਵੀ ਦੇ ਦਿੱਤਾ: “ਫ਼ਾਰਸ ਦਾ ਰਾਜਾ ਕੋਰਸ਼ ਇਹ ਫਰਮਾਉਂਦਾ ਹੈ, ਅਕਾਸ਼ ਦੇ ਪਰਮੇਸ਼ੁਰ ਯਹੋਵਾਹ ਨੇ ਧਰਤੀ ਦੇ ਸਾਰੇ ਰਾਜ ਮੈਨੂੰ ਦੇ ਦਿੱਤੇ ਹਨ ਅਤੇ ਉਸ ਨੇ ਆਪ ਮੈਨੂੰ ਹਿਦਾਇਤ ਦਿੱਤੀ ਹੈ ਕਿ ਯਹੂਦਾਹ ਦੇ ਯਰੂਸ਼ਲਮ ਵਿੱਚ ਉਸ ਦੇ ਲਈ ਇੱਕ ਭਵਨ ਬਣਾਵਾਂ। ਉਸ ਦੀ ਸਾਰੀ ਪਰਜਾ ਅਰਥਾਤ ਤੁਹਾਡੇ ਵਿੱਚੋਂ ਕੌਣ ਤਿਆਰ ਹੈ? ਉਸ ਦਾ ਪਰਮੇਸ਼ੁਰ ਉਸ ਦੇ ਅੰਗ-ਸੰਗ ਹੋਵੇ! ਉਹ ਯਹੂਦਾਹ ਦੇ ਯਰੂਸ਼ਲਮ ਨੂੰ ਜਾਵੇ ਅਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਭਵਨ ਨੂੰ, ਜੋ ਯਰੂਸ਼ਲਮ ਵਿੱਚ ਹੈ ਬਣਾਵੇ - ਉਹੋ ਪਰਮੇਸ਼ੁਰ ਹੈ। ਅਤੇ ਜੋ ਕੋਈ ਕਿਸੇ ਸਥਾਨ ਵਿੱਚ ਰਹਿ ਗਿਆ ਹੋਵੇ, ਜਿੱਥੇ ਉਸ ਦੀ ਵੱਸੋਂ ਹੋਵੇ ਤਾਂ ਉਸ ਥਾਂ ਦੇ ਲੋਕ ਚਾਂਦੀ, ਸੋਨਾ, ਧਨ ਤੇ ਪਸ਼ੂ ਦੇ ਕੇ ਉਸ ਦੀ ਸਹਾਇਤਾ ਕਰਨ ਨਾਲ ਹੀ ਉਹ ਪਰਮੇਸ਼ੁਰ ਦੇ ਭਵਨ ਲਈ ਜੋ ਯਰੂਸ਼ਲਮ ਵਿੱਚ ਹੈ, ਆਪਣੀ ਖੁਸ਼ੀ ਦੀਆਂ ਭੇਟਾਂ ਵੀ ਨਾਲ ਦੇਣ।” ਤਦ ਯਹੂਦਾਹ ਅਤੇ ਬਿਨਯਾਮੀਨ ਦੇ ਬਜ਼ੁਰਗਾਂ ਦੇ ਘਰਾਣਿਆਂ ਦੇ ਆਗੂ ਅਤੇ ਜਾਜਕ ਅਤੇ ਲੇਵੀ ਅਤੇ ਉਹ ਸਭ ਜਿਨ੍ਹਾਂ ਦੇ ਮਨਾਂ ਨੂੰ ਪਰਮੇਸ਼ੁਰ ਨੇ ਉਭਾਰਿਆ ਸੀ ਉੱਠੇ ਕਿ ਜਾ ਕੇ ਯਰੂਸ਼ਲਮ ਵਿੱਚ ਯਹੋਵਾਹ ਦੇ ਭਵਨ ਨੂੰ ਬਣਾਉਣ ਅਤੇ ਉਨ੍ਹਾਂ ਸਾਰਿਆਂ ਨੇ ਜੋ ਉਨ੍ਹਾਂ ਦੇ ਆਲੇ-ਦੁਆਲੇ ਰਹਿੰਦੇ ਸਨ, ਖੁਸ਼ੀ ਨਾਲ ਦਿੱਤੀਆਂ ਹੋਈਆਂ ਭੇਟਾਂ ਤੋਂ ਬਿਨ੍ਹਾਂ, ਚਾਂਦੀ ਅਤੇ ਸੋਨੇ ਦੇ ਭਾਂਡੇ ਅਤੇ ਧਨ ਅਤੇ ਪਸ਼ੂ ਅਤੇ ਕੀਮਤੀ ਵਸਤੂਆਂ ਦੇ ਕੇ ਉਨ੍ਹਾਂ ਦੇ ਹੱਥ ਤਕੜੇ ਕੀਤੇ। ਕੋਰਸ਼ ਰਾਜਾ ਨੇ ਵੀ ਯਹੋਵਾਹ ਦੇ ਭਵਨ ਦੇ ਉਨ੍ਹਾਂ ਭਾਂਡਿਆ ਨੂੰ ਕਢਵਾਇਆ, ਜਿਨ੍ਹਾਂ ਨੂੰ ਨਬੂਕਦਨੱਸਰ ਯਰੂਸ਼ਲਮ ਤੋਂ ਲੈ ਆਇਆ ਸੀ ਅਤੇ ਆਪਣੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਹੋਇਆ ਸੀ। ਇਹਨਾਂ ਭਾਂਡਿਆਂ ਨੂੰ, ਫ਼ਾਰਸ ਦੇ ਰਾਜਾ ਕੋਰਸ਼ ਨੇ ਮਿਥਰਦਾਥ ਖ਼ਜ਼ਾਨਚੀ ਦੇ ਦੁਆਰਾ ਕਢਵਾਇਆ ਅਤੇ ਗਿਣ ਕੇ ਯਹੂਦਾਹ ਦੇ ਰਾਜਕੁਮਾਰ ਸ਼ੇਸ਼ਬੱਸਰ ਨੂੰ ਦੇ ਦਿੱਤਾ ਅਤੇ ਉਨ੍ਹਾਂ ਦੀ ਗਿਣਤੀ ਇਹ ਸੀ - ਸੋਨੇ ਦੇ ਤੀਹ ਥਾਲ, ਚਾਂਦੀ ਦੇ ਇੱਕ ਹਜ਼ਾਰ ਥਾਲ ਅਤੇ ਉਨੱਤੀ ਛੁਰੀਆਂ, ਸੋਨੇ ਦੇ ਤੀਹ ਕਟੋਰਦਾਨ, ਚਾਂਦੀ ਦੇ ਇੱਕੋ ਜਿਹੇ ਚਾਰ ਸੌ ਦਸ ਕੌਲੇ ਅਤੇ ਦੂਜੇ ਭਾਂਡੇ ਇੱਕ ਹਜ਼ਾਰ। ਕੁੱਲ ਮਿਲਾ ਕੇ, ਸੋਨੇ ਅਤੇ ਚਾਂਦੀ ਦੇ ਸਾਰੇ ਭਾਂਡੇ, ਪੰਜ ਹਜ਼ਾਰ ਚਾਰ ਸੌ ਸਨ। ਸ਼ੇਸ਼ਬੱਸਰ ਇਨ੍ਹਾਂ ਸਾਰਿਆਂ ਭਾਂਡਿਆਂ ਨੂੰ ਬਾਬਲ ਤੋਂ ਯਰੂਸ਼ਲਮ ਨੂੰ ਮੁੜਨ ਵਾਲੇ ਗ਼ੁਲਾਮਾਂ ਨਾਲ ਲੈ ਆਇਆ।ਉਸੇ ਸਮੇਂ ਸੰਸਾਰ ਵਿੱਚ
539 ਈ.ਪੂ. ਵਿੱਚ ਫ਼ਾਰਸ ਦੇ ਮਹਾਨ ਕੋਰਸ਼ ਨੇ ਬਾਬਲ ਨੂੰ ਲੈ ਲਿਆ, ਅਤੇ ਅਜ਼ਰਾ 1 ਦੱਸਦਾ ਹੈ ਕਿ ਉਸ ਨੇ ਯਹੂਦਾਹ ਦੇ ਗ਼ੁਲਾਮਾਂ ਨੂੰ ਘਰ ਜਾਣ ਅਤੇ ਹੈਕਲ ਦੁਬਾਰਾ ਬਣਾਉਣ ਦੀ ਆਗਿਆ ਦਿੱਤੀ। ਇਹ ਦਾਰਾ ਪਹਿਲੇ ਦੇ ਸਮੇਂ 516 ਜਾਂ 515 ਈ.ਪੂ. ਵਿੱਚ ਪੂਰੀ ਹੋਈ। ਇਹ ਰਹੀ 6ਵੀਂ ਸਦੀ ਈ.ਪੂ. ਦੀ ਦੁਨੀਆਂ।
ਕਨਫ਼ਿਊਸ਼ੀਅਸ ਨੇ ਲੂ ਰਾਜ ਵਿੱਚ ਸਿਖਾਇਆ ਕਿ ਚੰਗੀ ਵਿਵਸਥਾ ਇਮਾਨਦਾਰ ਸ਼ਾਸਕਾਂ, ਮਾਪਿਆਂ ਦੇ ਆਦਰ ਅਤੇ ਵਿੱਦਿਆ ਨਾਲ ਸ਼ੁਰੂ ਹੁੰਦੀ ਹੈ। ਉਸ ਦੇ ਵਚਨਾਂ ਨੇ, ਜੋ ਉਸ ਦੇ ਚੇਲਿਆਂ ਨੇ ਸੰਵਾਦ-ਸੰਗ੍ਰਹਿ (ਐਨਾਲੈਕਟਸ) ਵਿੱਚ ਇਕੱਠੇ ਕੀਤੇ, ਦੋ ਹਜ਼ਾਰ ਤੋਂ ਵੱਧ ਸਾਲਾਂ ਤੱਕ ਚੀਨ ਦੇ ਜੀਵਨ ਨੂੰ ਘੜਿਆ।
ਸਿਧਾਰਥ ਗੌਤਮ, ਬੁੱਧ, ਨੇ ਉੱਤਰੀ ਭਾਰਤ ਵਿੱਚ ਉਪਦੇਸ਼ ਦਿੱਤਾ, ਅਤੇ ਉਸ ਦੇ ਪੈਰੋਕਾਰਾਂ ਨੇ ਬੁੱਧ ਧਰਮ ਦੀ ਨੀਂਹ ਰੱਖੀ। ਪਰੰਪਰਾ ਉਸ ਦੇ ਜੀਵਨ ਨੂੰ ਲਗਭਗ 563–483 ਈ.ਪੂ. ਦਾ ਮੰਨਦੀ ਹੈ; ਹੁਣ ਬਹੁਤ ਸਾਰੇ ਵਿਦਵਾਨ ਇਸ ਨੂੰ ਬਾਅਦ ਵਿੱਚ, ਲਗਭਗ 480–400 ਈ.ਪੂ. ਵਿੱਚ ਰੱਖਦੇ ਹਨ।
ਰੋਮੀ ਪਰੰਪਰਾ ਅਨੁਸਾਰ ਰੋਮ ਦੇ ਲੋਕਾਂ ਨੇ 509 ਈ.ਪੂ. ਵਿੱਚ ਆਪਣੇ ਆਖ਼ਰੀ ਰਾਜੇ, ਘਮੰਡੀ ਤਾਰਕੁਇਨ, ਨੂੰ ਕੱਢ ਦਿੱਤਾ ਅਤੇ ਹਰ ਸਾਲ ਦੋ ਕੌਂਸਲ ਚੁਣਨੇ ਸ਼ੁਰੂ ਕੀਤੇ।
ਕਲੀਸਥਨੀਜ਼ ਨੇ ਅਥੇਨੈ ਦੇ ਨਾਗਰਿਕਾਂ ਨੂੰ ਇਸ ਤਰ੍ਹਾਂ ਨਵੇਂ ਸਿਰਿਓਂ ਸੰਗਠਿਤ ਕੀਤਾ ਕਿ ਸਾਰੇ ਅਜ਼ਾਦ ਮਰਦਾਂ ਦੀ ਸਭਾ ਜਨਤਕ ਮਾਮਲਿਆਂ ਦੇ ਫ਼ੈਸਲੇ ਕਰੇ — ਅਥੇਨੈ ਦੇ ਲੋਕਤੰਤਰ ਦੀ ਸ਼ੁਰੂਆਤ।
ਫ਼ਾਰਸੀ ਰਾਜਾ ਦਾਰਾ ਪਹਿਲਾ, ਜਿਸ ਦੇ ਸਮੇਂ ਹੈਕਲ ਪੂਰੀ ਹੋਈ (ਅਜ਼ਰਾ 6:15), ਇੱਕ ਵੱਡੀ ਫ਼ੌਜ ਲੈ ਕੇ ਡੈਨਿਊਬ ਪਾਰ ਸਕੂਥੀਆਂ ਦੇ ਵਿਰੁੱਧ ਗਿਆ। ਹੈਰੋਡੋਟਸ ਅਨੁਸਾਰ ਉਹ ਘਾਹ ਸਾੜਦੇ ਹੋਏ ਸਟੈੱਪੀ ਦੇ ਪਾਰ ਪਿੱਛੇ ਹਟਦੇ ਗਏ, ਅਤੇ ਫ਼ਾਰਸੀ ਵਾਪਸ ਮੁੜ ਗਏ।
ਮੈਕਸੀਕੋ ਦੀ ਓਆਖ਼ਾਕਾ ਘਾਟੀ ਵਿੱਚ ਜ਼ਾਪੋਤੇਕ ਲੋਕਾਂ ਨੇ ਇੱਕ ਪੱਧਰੇ ਕੀਤੇ ਪਹਾੜ ਦੀ ਚੋਟੀ ਉੱਤੇ ਮੋਂਤੇ ਅਲਬਾਨ ਬਣਾਉਣਾ ਸ਼ੁਰੂ ਕੀਤਾ। ਇਹ ਇੱਕ ਹਜ਼ਾਰ ਤੋਂ ਵੱਧ ਸਾਲਾਂ ਤੱਕ ਉਨ੍ਹਾਂ ਦੀ ਰਾਜਧਾਨੀ ਰਿਹਾ।
ਸਰੋਤ: Theographic Bible Metadata, CC BY-SA 4.0 · OpenBible.info, CC BY 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ