ਰਾਹ
ਸੰਦੂਕ ਦਾ ਸਫ਼ਰ
ਫ਼ਲਿਸਤੀਆਂ ਨੇ ਖੋਹਿਆ, ਵਾਪਸ ਭੇਜਿਆ, ਯਰੂਸ਼ਲਮ ਲਿਆਂਦਾ ਗਿਆ · 7 ਪੜਾਅ · ≈ 110 ਕਿ.ਮੀ. ਸਿੱਧੀਆਂ ਰੇਖਾਵਾਂ ਵਿੱਚ
ਜਿੱਥੇ ਰੇਖਾ ਧਰਤੀ ਦੀ ਬਣਤਰ ਦੇ ਨਾਲ ਚੱਲਦੀ ਹੈ, ਉੱਥੇ ਉਹ ਇੱਕ ਵਿਦਵਾਨ ਦੀ ਮੁੜ ਬਣਾਈ ਸੰਭਾਵਿਤ ਸੜਕ ਹੈ। ਦੂਰੀਆਂ ਪੜਾਵਾਂ ਵਿਚਕਾਰ ਸਿੱਧੀਆਂ ਰੇਖਾਵਾਂ ਵਿੱਚ ਹਨ, ਅੰਦਾਜ਼ਨ; ਪੈਦਲ ਦਿਨ ਰੋਜ਼ ਲਗਭਗ 30 ਕਿ.ਮੀ. ਗਿਣ ਕੇ ਹਨ।
ਪੜਾਅ
- ਅਬੇਨੇਜ਼ਰ1 ਸਮੂ 5:1
ਫ਼ਲਿਸਤੀਆਂ ਨੇ ਪਰਮੇਸ਼ੁਰ ਦਾ ਸੰਦੂਕ, ਅਬੇਨੇਜ਼ਰ ਤੋਂ ਚੁੱਕ ਕੇ ਅਸ਼ਦੋਦ ਸ਼ਹਿਰ ਵਿੱਚ ਪਹੁੰਚਾ ਦਿੱਤਾ।
- ਗਥ1 ਸਮੂ 5:8
ਸੋ ਉਨ੍ਹਾਂ ਨੇ ਫ਼ਲਿਸਤੀਆਂ ਦੇ ਸਭਨਾਂ ਸਰਦਾਰਾਂ ਨੂੰ ਸੱਦ ਕੇ ਆਪਣੇ ਕੋਲ ਇਕੱਠਿਆਂ ਕੀਤਾ ਅਤੇ ਆਖਿਆ, ਅਸੀਂ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਦਾ ਕੀ ਕਰੀਏ? ਤਦ ਉਨ੍ਹਾਂ ਨੇ ਉੱਤਰ ਦਿੱਤਾ ਕਿ ਇਹ ਜ਼ਰੂਰੀ ਹੈ ਕਿ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਗਥ ਨਗਰ ਵਿੱਚ ਲੈ ਜਾਣ, ਇਸ ਲਈ ਉਹ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਉੱਥੇ ਲੈ ਗਏ।
- ਅਕਰੋਨ1 ਸਮੂ 5:10
ਤਦ ਉਨ੍ਹਾਂ ਨੇ ਪਰਮੇਸ਼ੁਰ ਦਾ ਸੰਦੂਕ ਅਕਰੋਨ ਨੂੰ ਭੇਜਿਆ ਪਰ ਜਿਸ ਵੇਲੇ ਪਰਮੇਸ਼ੁਰ ਦਾ ਸੰਦੂਕ ਅਕਰੋਨ ਵਿੱਚ ਪਹੁੰਚਿਆ ਤਦ ਅਜਿਹਾ ਹੋਇਆ ਜੋ ਅਕਰੋਨੀ ਚੀਕ ਉੱਠੇ, ਕਿ ਉਹ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਸਾਡੇ ਵਿੱਚ ਇਸ ਲਈ ਲਿਆਏ ਹਨ, ਜੋ ਸਾਡਾ ਅਤੇ ਸਾਡੇ ਲੋਕਾਂ ਦਾ ਨਾਸ ਕਰਨ।
- ਬੈਤ ਸ਼ਮਸ਼1 ਸਮੂ 6:12
ਤਦ ਗਊਆਂ ਸਿੱਧੀਆਂ ਬੈਤਸ਼ਮਸ਼ ਦੇ ਰਾਹ ਵੱਲ ਤੁਰ ਪਈਆਂ ਅਤੇ ਉਸ ਸੜਕ ਉੱਤੇ ਤੁਰੀਆਂ ਅਤੇ ਅੜਿੰਗਦੀਆਂ ਜਾਂਦੀਆਂ ਸਨ ਅਤੇ ਸੱਜੇ ਖੱਬੇ ਪਾਸੇ ਨਾ ਮੁੜੀਆਂ ਅਤੇ ਫ਼ਲਿਸਤੀ ਸਰਦਾਰ ਉਨ੍ਹਾਂ ਦੇ ਪਿੱਛੇ ਬੈਤ ਸ਼ਮਸ਼ ਦੇ ਬੰਨ੍ਹੇ ਤੱਕ ਗਏ।
- ਕਿਰਯਥ-ਯਾਰੀਮ1 ਸਮੂ 7:1
ਤਦ ਕਿਰਯਥ-ਯਾਰੀਮ ਦੇ ਲੋਕ ਆਏ ਅਤੇ ਯਹੋਵਾਹ ਦੇ ਸੰਦੂਕ ਨੂੰ ਲੈ ਜਾ ਕੇ ਅਬੀਨਾਦਾਬ ਦੇ ਘਰ ਵਿੱਚ ਰੱਖ ਦਿੱਤਾ ਜੋ ਟਿੱਲੇ ਦੇ ਉੱਤੇ ਸੀ ਅਤੇ ਉਹ ਦੇ ਪੁੱਤਰ ਅਲਆਜ਼ਾਰ ਨੂੰ ਪਵਿੱਤਰ ਕੀਤਾ ਤਾਂ ਜੋ ਉਹ ਯਹੋਵਾਹ ਦੇ ਸੰਦੂਕ ਦੀ ਦੇਖਭਾਲ ਕਰੇ।
ਰੇਖਾਵਾਂ ਪਾਠ ਦੇ ਕ੍ਰਮ ਵਿੱਚ ਪੜਾਵਾਂ ਨੂੰ ਜੋੜਦੀਆਂ ਹਨ। ਜਿੱਥੇ ਰੇਖਾ ਧਰਤੀ ਦੀ ਬਣਤਰ ਨਾਲ ਚੱਲਦੀ ਹੈ, ਉਹ ਇੱਕ ਵਿਦਵਾਨ ਦਾ ਮੁੜ ਬਣਾਇਆ ਸੰਭਾਵੀ ਰਾਹ ਹੈ; ਹੋਰ ਥਾਵਾਂ ਤੇ ਸਿੱਧੀ ਰੇਖਾ — ਰਾਹ ਪਤਾ ਨਹੀਂ। ਦੂਰੀਆਂ ਪੜਾਵਾਂ ਵਿਚਕਾਰ ਸਿੱਧੀ ਰੇਖਾ ਵਿੱਚ ਹਨ। ਟੁੱਟਵੀਂ ਰੇਖਾ: ਜਹਾਜ਼ ਰਾਹੀਂ। ਫਿੱਕੇ: ਥਾਂ ਪੱਕੀ ਨਹੀਂ।
ਹਰ ਬਿੰਦੂ ਸਭ ਤੋਂ ਸੰਭਾਵਿਤ ਟਿਕਾਣਾ ਹੈ; ਫਿੱਕੇ ਬਿੰਦੂ ਦਾ ਅਰਥ ਹੈ ਕਿ ਪਛਾਣ ਪੱਕੀ ਨਹੀਂ। ਜਿਨ੍ਹਾਂ ਥਾਵਾਂ ਦਾ ਟਿਕਾਣਾ ਅਣਜਾਣ ਹੈ, ਉਹ ਨਕਸ਼ੇ ਉੱਤੇ ਨਹੀਂ ਹਨ।
ਸਰੋਤ: OpenBible.info, CC BY 4.0 · UBS Bible Routes, Dr Leen Ritmeyer © United Bible Societies 2023, CC BY-SA 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ