Bible Explorer ਐਪ ਲਓ

ਪੜਚੋਲ › ਬਾਈਬਲ ਦੀਆਂ ਕਹਾਣੀਆਂ › ਯਿਸੂ ਇੱਕ ਹੋਰ ਕਹਾਣੀ ਸਿਖਾਉਂਦਾ ਹੈ

ਬਾਈਬਲ ਦੀਆਂ ਕਹਾਣੀਆਂ · 50 ਵਿੱਚੋਂ ਕਹਾਣੀ 34

ਯਿਸੂ ਇੱਕ ਹੋਰ ਕਹਾਣੀ ਸਿਖਾਉਂਦਾ ਹੈ

ਬਾਈਬਲ ਵਿੱਚ ਕਹਾਣੀ

ਯਿਸੂ ਇੱਕ ਹੋਰ ਕਹਾਣੀ ਸਿਖਾਉਂਦਾ ਹੈ: ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਹੋਰ ਵੀ ਕਈ ਕਹਾਣੀਆਂ ਦੱਸੀਆਂ |ਉਦਾਹਰਨ ਦੇ ਤੌਰ ਤੇ, “ਪਰਮੇਸ਼ੁਰ ਦਾ ਰਾਜ ਇੱਕ ਰਾਈ ਦੇ ਦਾਣੇ ਜਿਹਾ ਹੈ ਜਿਸ ਨੂੰ ਕਿਸੇ…

ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਹੋਰ ਵੀ ਕਈ ਕਹਾਣੀਆਂ ਦੱਸੀਆਂ |ਉਦਾਹਰਨ ਦੇ ਤੌਰ ਤੇ, “ਪਰਮੇਸ਼ੁਰ ਦਾ ਰਾਜ ਇੱਕ ਰਾਈ ਦੇ ਦਾਣੇ ਜਿਹਾ ਹੈ ਜਿਸ ਨੂੰ ਕਿਸੇ ਨੇ ਆਪਣੇ ਖੇਤ ਵਿੱਚ ਬੀਜਿਆ |ਤੁਸੀਂ ਜਾਣਦੇ ਹੋ ਕਿ ਰਾਈ ਦਾ ਦਾਣਾ ਸਭ ਦਾਣਿਆਂ ਨਾਲੋਂ ਛੋਟਾ ਹੁੰਦਾ ਹੈ |

ਯਿਸੂ ਇੱਕ ਹੋਰ ਕਹਾਣੀ ਸਿਖਾਉਂਦਾ ਹੈ: “ਪਰ ਜਦੋਂ ਰਾਈ ਦਾ ਦਾਣਾ ਉੱਗਦਾ ਹੈ ਇਹ ਖੇਤ ਦੇ ਸਾਰੇ ਪੌਦਿਆਂ ਨਾਲੋਂ ਵੱਡਾ ਪੌਦਾ ਬਣ ਜਾਂਦਾ ਹੈ, ਇੰਨਾ ਵੱਡਾ ਕਿ ਇਸ ਦੀਆਂ ਟਾਹਣੀਆ ਤੇ ਪੰਛੀ ਆਪਣੇ…

“ਪਰ ਜਦੋਂ ਰਾਈ ਦਾ ਦਾਣਾ ਉੱਗਦਾ ਹੈ ਇਹ ਖੇਤ ਦੇ ਸਾਰੇ ਪੌਦਿਆਂ ਨਾਲੋਂ ਵੱਡਾ ਪੌਦਾ ਬਣ ਜਾਂਦਾ ਹੈ, ਇੰਨਾ ਵੱਡਾ ਕਿ ਇਸ ਦੀਆਂ ਟਾਹਣੀਆ ਤੇ ਪੰਛੀ ਆਪਣੇ ਆਹਲਣੇ ਬਣਾਉਦੇ ਹਨ |

ਯਿਸੂ ਇੱਕ ਹੋਰ ਕਹਾਣੀ ਸਿਖਾਉਂਦਾ ਹੈ: ਯਿਸੂ ਨੇ ਇੱਕ ਹੋਰ ਕਹਾਣੀ ਦੱਸੀ, “ਪਰਮੇਸ਼ੁਰ ਦਾ ਰਾਜ ਖ਼ਮੀਰ ਦੀ ਤਰ੍ਹਾਂ ਹੈ ਜਿਸ ਨੂੰ ਇੱਕ ਔਰਤ ਆਟੇ ਦੀ ਤੌਣ ਵਿੱਚ ਮਿਲਾਉਂਦੀ ਹੈ ਜੋ ਸਾਰੀ ਤੌਣ ਨੂੰ…

ਯਿਸੂ ਨੇ ਇੱਕ ਹੋਰ ਕਹਾਣੀ ਦੱਸੀ, “ਪਰਮੇਸ਼ੁਰ ਦਾ ਰਾਜ ਖ਼ਮੀਰ ਦੀ ਤਰ੍ਹਾਂ ਹੈ ਜਿਸ ਨੂੰ ਇੱਕ ਔਰਤ ਆਟੇ ਦੀ ਤੌਣ ਵਿੱਚ ਮਿਲਾਉਂਦੀ ਹੈ ਜੋ ਸਾਰੀ ਤੌਣ ਨੂੰ ਖ਼ਮੀਰਾ ਕਰ ਦਿੰਦਾ ਹੈ |”

ਯਿਸੂ ਇੱਕ ਹੋਰ ਕਹਾਣੀ ਸਿਖਾਉਂਦਾ ਹੈ: “ਪਰਮੇਸ਼ੁਰ ਦਾ ਰਾਜ ਇੱਕ ਖਜ਼ਾਨੇ ਦੀ ਤਰ੍ਹਾਂ ਵੀ ਹੈ ਜਿਸ ਨੂੰ ਕਿਸੇ ਨੇ ਆਪਣੇ ਖੇਤ ਵਿੱਚ ਦੱਬਿਆ |ਕਿਸੇ ਦੂਸਰੇ ਵਿਅਕਤੀ ਨੇ ਉਸ ਖਜ਼ਾਨੇ ਨੂੰ ਲੱਭ ਲਿਆ…

“ਪਰਮੇਸ਼ੁਰ ਦਾ ਰਾਜ ਇੱਕ ਖਜ਼ਾਨੇ ਦੀ ਤਰ੍ਹਾਂ ਵੀ ਹੈ ਜਿਸ ਨੂੰ ਕਿਸੇ ਨੇ ਆਪਣੇ ਖੇਤ ਵਿੱਚ ਦੱਬਿਆ |ਕਿਸੇ ਦੂਸਰੇ ਵਿਅਕਤੀ ਨੇ ਉਸ ਖਜ਼ਾਨੇ ਨੂੰ ਲੱਭ ਲਿਆ ਅਤੇ ਦੁਬਾਰਾ ਫੇਰ ਦੱਬ ਦਿੱਤਾ |ਉਹ ਬਹੁਤ ਹੀ ਖੁਸ਼ੀ ਨਾਲ ਭਰ ਗਿਆ ਕਿ ਉਹ ਗਿਆ ਅਤੇ ਉਸ ਨੇ ਆਪਣਾ ਸਭ ਕੁੱਝ ਵੇਚ ਦਿੱਤਾ ਕਿ ਉਸ ਪੈਸੇ ਨਾਲ ਉਸ ਖੇਤ ਨੂੰ ਖਰੀਦ ਲਵੇ |”

ਯਿਸੂ ਇੱਕ ਹੋਰ ਕਹਾਣੀ ਸਿਖਾਉਂਦਾ ਹੈ: “ਪਰਮੇਸ਼ੁਰ ਦਾ ਰਾਜ ਉਸ ਸ਼ੁੱਧ ਮੋਤੀ ਵਰਗਾ ਹੈ ਜੋ ਬਹੁਤ ਕੀਮਤੀ ਹੈ |ਜਦੋਂ ਮੋਤੀ ਦੇ ਵਪਾਰੀ ਨੂੰ ਇਸ ਬਾਰੇ ਪਤਾ ਲੱਗਾ, ਉਸਨੇ ਆਪਣਾ ਸਭ ਕੁੱਝ ਵੇਚ ਦਿੱਤਾ…

“ਪਰਮੇਸ਼ੁਰ ਦਾ ਰਾਜ ਉਸ ਸ਼ੁੱਧ ਮੋਤੀ ਵਰਗਾ ਹੈ ਜੋ ਬਹੁਤ ਕੀਮਤੀ ਹੈ |ਜਦੋਂ ਮੋਤੀ ਦੇ ਵਪਾਰੀ ਨੂੰ ਇਸ ਬਾਰੇ ਪਤਾ ਲੱਗਾ, ਉਸਨੇ ਆਪਣਾ ਸਭ ਕੁੱਝ ਵੇਚ ਦਿੱਤਾ ਕਿ ਉਸ ਪੈਸੇ ਨਾਲ ਇਸ ਮੋਤੀ ਨੂੰ ਖਰੀਦ ਲਵੇ |”

ਯਿਸੂ ਇੱਕ ਹੋਰ ਕਹਾਣੀ ਸਿਖਾਉਂਦਾ ਹੈ: ਤਦ ਯਿਸੂ ਨੇ ਉਹਨਾਂ ਕੁੱਝ ਲੋਕਾਂ ਨੂੰ ਇੱਕ ਕਹਾਣੀ ਦੱਸੀ ਜੋ ਆਪਣੇ ਕੰਮਾਂ ਵਿੱਚ ਵਿਸ਼ਵਾਸ ਕਰਦੇ ਸਨ ਅਤੇ ਦੂਸਰਿਆਂ ਨੂੰ ਨੀਵਾਂ ਸਮਝਦੇ ਸਨ |ਉਸ ਨੇ ਕਿਹਾ…

ਤਦ ਯਿਸੂ ਨੇ ਉਹਨਾਂ ਕੁੱਝ ਲੋਕਾਂ ਨੂੰ ਇੱਕ ਕਹਾਣੀ ਦੱਸੀ ਜੋ ਆਪਣੇ ਕੰਮਾਂ ਵਿੱਚ ਵਿਸ਼ਵਾਸ ਕਰਦੇ ਸਨ ਅਤੇ ਦੂਸਰਿਆਂ ਨੂੰ ਨੀਵਾਂ ਸਮਝਦੇ ਸਨ |ਉਸ ਨੇ ਕਿਹਾ, “ਦੋ ਵਿਅਕਤੀ ਮੰਦਰ ਵਿੱਚ ਪ੍ਰਾਰਥਨਾ ਕਰਨ ਲਈ ਗਏ |ਉਹਨਾਂ ਵਿੱਚੋਂ ਇੱਕ ਮਸੂਲੀਆ ਅਤੇ ਦੂਸਰਾ ਧਰਮ ਦਾ ਆਗੂ ਸੀ |”

ਯਿਸੂ ਇੱਕ ਹੋਰ ਕਹਾਣੀ ਸਿਖਾਉਂਦਾ ਹੈ: “ਧਰਮ ਦੇ ਆਗੂ ਨੇ ਪ੍ਰਾਰਥਨਾ ਇਸ ਪ੍ਰਕਾਰ ਕੀਤੀ, “ਪਰਮੇਸ਼ੁਰ ਤੇਰਾ ਧੰਨਵਾਦ, ਕਿ ਮੈਂ ਪਾਪੀ ਨਹੀਂ ਹਾਂ ਉਹਨਾਂ ਦੂਸਰੇ ਮਨੁੱਖਾਂ ਵਾਂਗੂ – ਜਿਵੇਂ ਕਿ ਧੋਖਾ…

“ਧਰਮ ਦੇ ਆਗੂ ਨੇ ਪ੍ਰਾਰਥਨਾ ਇਸ ਪ੍ਰਕਾਰ ਕੀਤੀ, “ਪਰਮੇਸ਼ੁਰ ਤੇਰਾ ਧੰਨਵਾਦ, ਕਿ ਮੈਂ ਪਾਪੀ ਨਹੀਂ ਹਾਂ ਉਹਨਾਂ ਦੂਸਰੇ ਮਨੁੱਖਾਂ ਵਾਂਗੂ – ਜਿਵੇਂ ਕਿ ਧੋਖਾ ਦੇਣ ਵਾਲੇ, ਅਧਰਮੀ, ਜ਼ਨਾਹਕਾਰ, ਇੱਥੋਂ ਤੱਕ ਕੇ ਮਸੂਲ ਲੈਣ ਵਾਲੇ ਵਰਗਾ ਨਹੀਂ ਹਾਂ |”

ਯਿਸੂ ਇੱਕ ਹੋਰ ਕਹਾਣੀ ਸਿਖਾਉਂਦਾ ਹੈ: “ਉਦਾਹਰਨ ਦੇ ਤੌਰ ਤੇ, ਮੈਂ ਹਰ ਹਫਤੇ ਦੋ ਵਾਰ ਵਰਤ ਰੱਖਦਾ ਹਾਂ, ਅਤੇ ਆਪਣੇ ਸਾਰੇ ਪੈਸੇ ਅਤੇ ਮਾਲ ਦਾ ਦਸਵਾਂ ਹਿੱਸਾ ਵੀ ਦਿੰਦਾ ਹਾਂ |”

“ਉਦਾਹਰਨ ਦੇ ਤੌਰ ਤੇ, ਮੈਂ ਹਰ ਹਫਤੇ ਦੋ ਵਾਰ ਵਰਤ ਰੱਖਦਾ ਹਾਂ, ਅਤੇ ਆਪਣੇ ਸਾਰੇ ਪੈਸੇ ਅਤੇ ਮਾਲ ਦਾ ਦਸਵਾਂ ਹਿੱਸਾ ਵੀ ਦਿੰਦਾ ਹਾਂ |”

ਯਿਸੂ ਇੱਕ ਹੋਰ ਕਹਾਣੀ ਸਿਖਾਉਂਦਾ ਹੈ: “ਪਰ ਮਸੂਲ ਲੈਣ ਵਾਲਾ ਉਸ ਧਰਮ ਦੇ ਆਗੂ ਤੋਂ ਦੂਰ ਖੜ੍ਹਾ ਸੀ ਅਤੇ ਉਸਨੇ ਸਵਰਗ ਵੱਲ ਵੀ ਨਾ ਦੇਖਿਆ |ਇਸ ਦੀ ਬਜਾਇ, ਉਸਨੇ ਆਪਣੀਆਂ ਮੁੱਕੀਆਂ ਨਾਲ ਆਪਣੀ ਛਾਤੀ…

“ਪਰ ਮਸੂਲ ਲੈਣ ਵਾਲਾ ਉਸ ਧਰਮ ਦੇ ਆਗੂ ਤੋਂ ਦੂਰ ਖੜ੍ਹਾ ਸੀ ਅਤੇ ਉਸਨੇ ਸਵਰਗ ਵੱਲ ਵੀ ਨਾ ਦੇਖਿਆ |ਇਸ ਦੀ ਬਜਾਇ, ਉਸਨੇ ਆਪਣੀਆਂ ਮੁੱਕੀਆਂ ਨਾਲ ਆਪਣੀ ਛਾਤੀ ਪਿੱਟੀ ਅਤੇ ਪ੍ਰਾਰਥਨਾ ਕੀਤੀ, “ਪਰਮੇਸ਼ੁਰ , ਕਿਰਪਾ ਕਰਕੇ, ਮੇਰੇ ਉੱਤੇ ਦਯਾ ਕਰ ਅਤੇ ਮੈਨੂ ਮਾਫ਼ ਕਰ ਕਿਉਂਕਿ ਮੈਂ ਪਾਪੀ ਹਾਂ |”

ਯਿਸੂ ਇੱਕ ਹੋਰ ਕਹਾਣੀ ਸਿਖਾਉਂਦਾ ਹੈ: ਤਦ ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਪਰਮੇਸ਼ੁਰ ਨੇ ਮਸੂਲੀਏ ਦੀ ਪ੍ਰਾਰਥਨਾਂ ਸੁਣੀ ਅਤੇ ਉਸ ਨੂੰ ਧਰਮੀ ਘੋਸ਼ਿਤ ਕੀਤਾ |ਪਰ ਉਸ ਨੇ ਧਰਮ ਦੇ…

ਤਦ ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਪਰਮੇਸ਼ੁਰ ਨੇ ਮਸੂਲੀਏ ਦੀ ਪ੍ਰਾਰਥਨਾਂ ਸੁਣੀ ਅਤੇ ਉਸ ਨੂੰ ਧਰਮੀ ਘੋਸ਼ਿਤ ਕੀਤਾ |ਪਰ ਉਸ ਨੇ ਧਰਮ ਦੇ ਆਗੂ ਦੀ ਪ੍ਰਾਰਥਨਾ ਨੂੰ ਪਸੰਦ ਨਾ ਕੀਤਾ |ਪਰਮੇਸ਼ੁਰ ਹਰ ਘੁਮੰਡੀ ਨੂੰ ਨੀਵਿਆਂ ਕਰੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਉਸ ਨੂੰ ਉੱਚਾ ਕਰੇਗਾ |”

ਸਰੋਤ: Open Bible Stories © unfoldingWord · Open Bible Stories: Door43 World Missions Community, CC BY-SA 4.0 · © Sweet Publishing, CC BY-SA 3.0 · ਸਰੋਤ ਅਤੇ ਅਧਿਕਾਰ

ਬਾਈਬਲ ਦੀਆਂ ਕਹਾਣੀਆਂ

ਅਗਲੀਆਂ ਕਹਾਣੀਆਂ

ਬਾਈਬਲ ਦੀਆਂ ਕਹਾਣੀਆਂ