Bible Explorer ਐਪ ਲਓ

ਪੜਚੋਲ › ਬਾਈਬਲ ਦੀਆਂ ਕਹਾਣੀਆਂ › ਇੱਕ ਕਿਸਾਨ ਦੀ ਕਹਾਣੀ

ਬਾਈਬਲ ਦੀਆਂ ਕਹਾਣੀਆਂ · 50 ਵਿੱਚੋਂ ਕਹਾਣੀ 33

ਇੱਕ ਕਿਸਾਨ ਦੀ ਕਹਾਣੀ

ਬਾਈਬਲ ਵਿੱਚ ਕਹਾਣੀ

ਇੱਕ ਕਿਸਾਨ ਦੀ ਕਹਾਣੀ: ਇੱਕ ਦਿਨ, ਯਿਸੂ ਝੀਲ ਦੇ ਕਿਨਾਰੇ ਲੋਕਾਂ ਦੀ ਇੱਕ ਵੱਡੀ ਭੀੜ ਨੂੰ ਸਿਖਾ ਰਿਹਾ ਸੀ | ਬਹੁਤ ਲੋਕ ਉਸ ਨੂੰ ਸੁਣਨ ਲਈ ਆਏ ਅਤੇ ਯਿਸੂ ਪਾਣੀ ਦੇ ਕਿਨਾਰੇ ਉੱਤੇ ਇੱਕ ਬੇੜੀ ਵਿੱਚ…

ਇੱਕ ਦਿਨ, ਯਿਸੂ ਝੀਲ ਦੇ ਕਿਨਾਰੇ ਲੋਕਾਂ ਦੀ ਇੱਕ ਵੱਡੀ ਭੀੜ ਨੂੰ ਸਿਖਾ ਰਿਹਾ ਸੀ | ਬਹੁਤ ਲੋਕ ਉਸ ਨੂੰ ਸੁਣਨ ਲਈ ਆਏ ਅਤੇ ਯਿਸੂ ਪਾਣੀ ਦੇ ਕਿਨਾਰੇ ਉੱਤੇ ਇੱਕ ਬੇੜੀ ਵਿੱਚ ਚੜ੍ਹ ਕੇ ਉਹਨਾਂ ਨਾਲ ਗੱਲ ਕਰਨ ਲੱਗਾ |ਉਹ ਬੇੜੀ ਵਿੱਚ ਬੈਠ ਗਿਆ ਅਤੇ ਸਿਖਾਉਣ ਲੱਗਾ |

ਇੱਕ ਕਿਸਾਨ ਦੀ ਕਹਾਣੀ: ਯਿਸੁ ਨੇ ਇਹ ਕਹਾਣੀ ਦੱਸੀ “ਇੱਕ ਕਿਸਾਨ ਕੁੱਝ ਬੀਜ ਬੀਜਣ ਲਈ ਗਿਆ |ਜਿਵੇਂ ਹੀ ਉਹ ਹੱਥ ਨਾਲ ਬੀਜ ਰਿਹਾ ਸੀ ਕੁੱਝ ਬੀਜ ਰਾਹ ਵਿੱਚ ਡਿੱਗੇ ਅਤੇ ਪੰਛੀ ਆਏ ਉਹਨਾਂ ਬੀਜਾਂ ਨੂੰ…

ਯਿਸੁ ਨੇ ਇਹ ਕਹਾਣੀ ਦੱਸੀ “ਇੱਕ ਕਿਸਾਨ ਕੁੱਝ ਬੀਜ ਬੀਜਣ ਲਈ ਗਿਆ |ਜਿਵੇਂ ਹੀ ਉਹ ਹੱਥ ਨਾਲ ਬੀਜ ਰਿਹਾ ਸੀ ਕੁੱਝ ਬੀਜ ਰਾਹ ਵਿੱਚ ਡਿੱਗੇ ਅਤੇ ਪੰਛੀ ਆਏ ਉਹਨਾਂ ਬੀਜਾਂ ਨੂੰ ਚੁੱਗ ਗਏ |”

ਇੱਕ ਕਿਸਾਨ ਦੀ ਕਹਾਣੀ: “ਦੂਸਰੇ ਬੀਜ ਪਥਰੀਲੀ ਜ਼ਮੀਨ ਉੱਤੇ ਡਿੱਗੇ, ਜਿੱਥੇ ਜਿਆਦਾ ਮਿੱਟੀ ਨਹੀਂ ਸੀ |ਪਥਰੀਲੀ ਜ਼ਮੀਨ ਉੱਤੇ ਬੀਜ ਬਹੁਤ ਜਲਦੀ ਨਾਲ ਉੱਗੇ, ਪਰ ਉਹਨਾਂ ਦੀਆਂ ਜੜ੍ਹਾਂ ਹੇਠਾਂ ਮਿੱਟੀ…

“ਦੂਸਰੇ ਬੀਜ ਪਥਰੀਲੀ ਜ਼ਮੀਨ ਉੱਤੇ ਡਿੱਗੇ, ਜਿੱਥੇ ਜਿਆਦਾ ਮਿੱਟੀ ਨਹੀਂ ਸੀ |ਪਥਰੀਲੀ ਜ਼ਮੀਨ ਉੱਤੇ ਬੀਜ ਬਹੁਤ ਜਲਦੀ ਨਾਲ ਉੱਗੇ, ਪਰ ਉਹਨਾਂ ਦੀਆਂ ਜੜ੍ਹਾਂ ਹੇਠਾਂ ਮਿੱਟੀ ਵਿੱਚ ਡੂੰਗੀਆਂ ਨਾ ਜਾ ਸਕੀਆਂ |ਜਦੋਂ ਸੂਰਜ ਚੜ੍ਹਿਆ ਅਤੇ ਗਰਮੀ ਹੋਈ ਪੌਦੇ ਸੁੱਕ ਗਏ ਅਤੇ ਮਰ ਗਏ |”

ਇੱਕ ਕਿਸਾਨ ਦੀ ਕਹਾਣੀ: “ਫਿਰ ਦੂਸਰੇ ਬੀਜ ਝਾੜੀਆਂ ਵਿੱਚ ਡਿੱਗੇ |”ਉਹ ਬੀਜ ਵੱਧਣ ਲੱਗੇ ਪਰ ਝਾੜੀਆਂ ਨੇ ਉਹਨਾਂ ਨੂੰ ਦੱਬਾ ਲਿਆ |ਇਸ ਲਈ ਜਿਹੜੇ ਪੌਦੇ ਝਾੜੀਆਂ ਵਾਲੀ ਜ਼ਮੀਨ ਵਿੱਚ ਲੇ ਬੀਜਾਂ ਤੋਂ…

“ਫਿਰ ਦੂਸਰੇ ਬੀਜ ਝਾੜੀਆਂ ਵਿੱਚ ਡਿੱਗੇ |”ਉਹ ਬੀਜ ਵੱਧਣ ਲੱਗੇ ਪਰ ਝਾੜੀਆਂ ਨੇ ਉਹਨਾਂ ਨੂੰ ਦੱਬਾ ਲਿਆ |ਇਸ ਲਈ ਜਿਹੜੇ ਪੌਦੇ ਝਾੜੀਆਂ ਵਾਲੀ ਜ਼ਮੀਨ ਵਿੱਚ ਲੇ ਬੀਜਾਂ ਤੋਂ ਵਧੇ ਉਹਨਾਂ ਨੇ ਕੋਈ ਦਾਣਾ ਪੈਦਾ ਨਾ ਕੀਤਾ |”

ਇੱਕ ਕਿਸਾਨ ਦੀ ਕਹਾਣੀ: “ਬਾਕੀ ਬੀਜ ਚੰਗੀ ਜ਼ਮੀਨ ਤੇ ਡਿੱਗੇ |ਇਹ ਬੀਜ ਵਧੇ ਅਤੇ ਕੁੱਝ 30 ਗੁਣਾ, ਕੁੱਝ 60 ਗੁਣਾ, ਇੱਥੋਂ ਤੱਕ 100 ਗੁਣਾ ਵਧੇਰੇ ਦਾਣੇ ਪੈਦਾ ਕੀਤੇ |ਜਿਸ ਦੇ ਕੰਨ ਹੋਣ ਉਹ ਸੁਣੇ!”

“ਬਾਕੀ ਬੀਜ ਚੰਗੀ ਜ਼ਮੀਨ ਤੇ ਡਿੱਗੇ |ਇਹ ਬੀਜ ਵਧੇ ਅਤੇ ਕੁੱਝ 30 ਗੁਣਾ, ਕੁੱਝ 60 ਗੁਣਾ, ਇੱਥੋਂ ਤੱਕ 100 ਗੁਣਾ ਵਧੇਰੇ ਦਾਣੇ ਪੈਦਾ ਕੀਤੇ |ਜਿਸ ਦੇ ਕੰਨ ਹੋਣ ਉਹ ਸੁਣੇ!”

ਇੱਕ ਕਿਸਾਨ ਦੀ ਕਹਾਣੀ: ਇਸ ਕਹਾਣੀ ਨੇ ਚੇਲਿਆਂ ਨੂੰ ਦੁਬਿਧਾ ਵਿੱਚ ਪਾ ਦਿੱਤਾ |ਇਸ ਲਈ ਯਿਸੂ ਨੇ ਬਿਆਨ ਕੀਤਾ, “ਬੀਜ ਪਰਮੇਸ਼ੁਰ ਦਾ ਵਚਨ ਹੈ |”“ਰਾਹ ਇੱਕ ਉਹ ਵਿਅਕਤੀ ਹੈ, ਜੋ ਪਰਮੇਸ਼ੁਰ ਦੇ ਵਚਨ…

ਇਸ ਕਹਾਣੀ ਨੇ ਚੇਲਿਆਂ ਨੂੰ ਦੁਬਿਧਾ ਵਿੱਚ ਪਾ ਦਿੱਤਾ |ਇਸ ਲਈ ਯਿਸੂ ਨੇ ਬਿਆਨ ਕੀਤਾ, “ਬੀਜ ਪਰਮੇਸ਼ੁਰ ਦਾ ਵਚਨ ਹੈ |”“ਰਾਹ ਇੱਕ ਉਹ ਵਿਅਕਤੀ ਹੈ, ਜੋ ਪਰਮੇਸ਼ੁਰ ਦੇ ਵਚਨ ਨੂੰ ਸੁਣਦਾ ਹੈ ਪਰ ਉਸ ਨੂੰ ਸਮਝਦਾ ਨਹੀਂ ਅਤੇ ਸ਼ੈਤਾਨ ਉਸ ਕੋਲੋਂ ਵਚਨ ਨੂੰ ਦੂਰ ਲੈ ਜਾਂਦਾ ਹੈ |”

ਇੱਕ ਕਿਸਾਨ ਦੀ ਕਹਾਣੀ: ਪਥਰੀਲੀ ਜ਼ਮੀਨ ਉਹ ਵਿਅਕਤੀ ਹੈ ਜੋ ਪਰਮੇਸ਼ੁਰ ਦੇ ਵਚਨ ਨੂੰ ਸੁਣਦਾ ਹੈ ਅਤੇ ਅਨੰਦ ਨਾਲ ਗ੍ਰਹਿਣ ਕਰਦਾ ਹੈ |ਪਰ ਜਦੋਂ ਮੁਸ਼ਕਲ ਜਾਂ ਦੁੱਖ ਆਉਂਦਾ ਹੈ ਉਹ ਦੂਰ ਹੋ ਜਾਂਦਾ ਹੈ…

ਪਥਰੀਲੀ ਜ਼ਮੀਨ ਉਹ ਵਿਅਕਤੀ ਹੈ ਜੋ ਪਰਮੇਸ਼ੁਰ ਦੇ ਵਚਨ ਨੂੰ ਸੁਣਦਾ ਹੈ ਅਤੇ ਅਨੰਦ ਨਾਲ ਗ੍ਰਹਿਣ ਕਰਦਾ ਹੈ |ਪਰ ਜਦੋਂ ਮੁਸ਼ਕਲ ਜਾਂ ਦੁੱਖ ਆਉਂਦਾ ਹੈ ਉਹ ਦੂਰ ਹੋ ਜਾਂਦਾ ਹੈ |”

ਇੱਕ ਕਿਸਾਨ ਦੀ ਕਹਾਣੀ: “ਕੰਡਿਆਲੀ ਜ਼ਮੀਨ ਉਹ ਵਿਅਕਤੀ ਹੈ ਜੋ ਪਰਮੇਸ਼ੁਰ ਦਾ ਵਚਨ ਸੁਣਦਾ ਹੈ ਪਰ ਸਮਾਂ ਪੈਣ ਤੇ ਜ਼ਿੰਦਗੀ ਦੀ ਦੇਖਭਾਲ, ਧੰਨ ਦੌਲਤ, ਖੁਸ਼ੀਆਂ ਪਰਮੇਸ਼ੁਰ ਲਈ ਪਿਆਰ ਨੂੰ ਦਬਾ ਦਿੰਦੇ…

“ਕੰਡਿਆਲੀ ਜ਼ਮੀਨ ਉਹ ਵਿਅਕਤੀ ਹੈ ਜੋ ਪਰਮੇਸ਼ੁਰ ਦਾ ਵਚਨ ਸੁਣਦਾ ਹੈ ਪਰ ਸਮਾਂ ਪੈਣ ਤੇ ਜ਼ਿੰਦਗੀ ਦੀ ਦੇਖਭਾਲ, ਧੰਨ ਦੌਲਤ, ਖੁਸ਼ੀਆਂ ਪਰਮੇਸ਼ੁਰ ਲਈ ਪਿਆਰ ਨੂੰ ਦਬਾ ਦਿੰਦੇ ਹਨ |ਨਤੀਜੇ ਵਜੋਂ, ਉਹ ਉਸ ਲਈ ਕੋਈ ਫਲ ਪੈਦਾ ਨਹੀਂ ਕਰਦੀ |”

ਇੱਕ ਕਿਸਾਨ ਦੀ ਕਹਾਣੀ: “ਪਰ ਚੰਗੀ ਜ਼ਮੀਨ ਉਹ ਵਿਅਕਤੀ ਹੈ ਜੋ ਪਰਮੇਸ਼ੁਰ ਦੇ ਵਚਨ ਨੂੰ ਸੁਣਦਾ ਹੈ, ਵਿਸ਼ਵਾਸ ਕਰਦਾ ਹੈ ਅਤੇ ਫਲ ਪੈਦਾ ਕਰਦਾ ਹੈ |”

“ਪਰ ਚੰਗੀ ਜ਼ਮੀਨ ਉਹ ਵਿਅਕਤੀ ਹੈ ਜੋ ਪਰਮੇਸ਼ੁਰ ਦੇ ਵਚਨ ਨੂੰ ਸੁਣਦਾ ਹੈ, ਵਿਸ਼ਵਾਸ ਕਰਦਾ ਹੈ ਅਤੇ ਫਲ ਪੈਦਾ ਕਰਦਾ ਹੈ |”

ਸਰੋਤ: Open Bible Stories © unfoldingWord · Open Bible Stories: Door43 World Missions Community, CC BY-SA 4.0 · © Sweet Publishing, CC BY-SA 3.0 · ਸਰੋਤ ਅਤੇ ਅਧਿਕਾਰ

ਬਾਈਬਲ ਦੀਆਂ ਕਹਾਣੀਆਂ

ਅਗਲੀਆਂ ਕਹਾਣੀਆਂ

ਬਾਈਬਲ ਦੀਆਂ ਕਹਾਣੀਆਂ