Bible Explorer ਐਪ ਲਓ

ਪੜਚੋਲ › ਬਾਈਬਲ ਦੀਆਂ ਕਹਾਣੀਆਂ › ਚੰਗੇ ਸਾਮਰੀ ਦੀ ਕਹਾਣੀ

ਬਾਈਬਲ ਦੀਆਂ ਕਹਾਣੀਆਂ · 50 ਵਿੱਚੋਂ ਕਹਾਣੀ 27

ਚੰਗੇ ਸਾਮਰੀ ਦੀ ਕਹਾਣੀ

ਬਾਈਬਲ ਵਿੱਚ ਕਹਾਣੀ

ਚੰਗੇ ਸਾਮਰੀ ਦੀ ਕਹਾਣੀ: ਇੱਕ ਦਿਨ ਇੱਕ ਸ਼ਰ੍ਹਾ ਦਾ ਸਿਖਾਉਣ ਵਾਲਾ ਯਹੂਦੀ ਯਿਸੂ ਨੂੰ ਪਰਖਣ ਲਈ ਉਸ ਕੋਲ ਇਹ ਕਹਿੰਦਾ ਹੋਇਆ ਆਇਆ, “ਗੁਰੂ ਜੀ, ਅਨੰਤ ਜੀਵਨ ਪਾਉਣ ਲਈ ਮੈਂ ਕੀ ਕਰਾਂ ?”ਯਿਸੂ ਨੇ…

ਇੱਕ ਦਿਨ ਇੱਕ ਸ਼ਰ੍ਹਾ ਦਾ ਸਿਖਾਉਣ ਵਾਲਾ ਯਹੂਦੀ ਯਿਸੂ ਨੂੰ ਪਰਖਣ ਲਈ ਉਸ ਕੋਲ ਇਹ ਕਹਿੰਦਾ ਹੋਇਆ ਆਇਆ, “ਗੁਰੂ ਜੀ, ਅਨੰਤ ਜੀਵਨ ਪਾਉਣ ਲਈ ਮੈਂ ਕੀ ਕਰਾਂ ?”ਯਿਸੂ ਨੇ ਉੱਤਰ ਦਿੱਤਾ, “ਪਰਮੇਸ਼ੁਰ ਦੀ ਬਿਵਸਥਾ ਵਿੱਚ ਕੀ ਲਿਖਿਆ ਹੋਇਆ ਹੈ ?”

ਚੰਗੇ ਸਾਮਰੀ ਦੀ ਕਹਾਣੀ: ਸ਼ਰ੍ਹਾ ਦੇ ਸਿਖਾਉਣ ਵਾਲੇ ਨੇ ਉੱਤਰ ਦਿੱਤਾ ਕਿ ਪਰਮੇਸ਼ੁਰ ਦੀ ਸ਼ਰ੍ਹਾ ਕਹਿੰਦੀ ਹੈ, “ਤੂੰ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਪੂਰੀ ਜਾਨ ਨਾਲ, ਪੂਰੇ ਬਲ ਨਾਲ…

ਸ਼ਰ੍ਹਾ ਦੇ ਸਿਖਾਉਣ ਵਾਲੇ ਨੇ ਉੱਤਰ ਦਿੱਤਾ ਕਿ ਪਰਮੇਸ਼ੁਰ ਦੀ ਸ਼ਰ੍ਹਾ ਕਹਿੰਦੀ ਹੈ, “ਤੂੰ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਪੂਰੀ ਜਾਨ ਨਾਲ, ਪੂਰੇ ਬਲ ਨਾਲ ਅਤੇ ਪੂਰੇ ਮਨ ਨਾਲ ਪਿਆਰ ਕਰ |ਅਤੇ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ |”ਯਿਸੂ ਨੇ ਉੱਤਰ ਦਿੱਤਾ, “ਤੂੰ ਬਿਲਕੁਲ ਠੀਕ ਕਿਹਾ ਹੈਂ !ਜੇਕਰ ਤੂੰ ਅਜਿਹਾ ਕਰੇਂਗਾ ਤਾਂ ਤੂੰ ਜੀਵੇਂਗਾ |”

ਚੰਗੇ ਸਾਮਰੀ ਦੀ ਕਹਾਣੀ: ਪਰ ਸ਼ਰ੍ਹਾ ਦਾ ਸਿਖਾਉਣ ਵਾਲਾ ਸਬੂਤ ਦੇਣਾ ਚਾਹੁੰਦਾ ਸੀ ਕਿ ਉਹ ਧਰਮੀ ਹੈ, ਇਸ ਲਈ ਉਸ ਨੇ ਪੁੱਛਿਆ, “ਮੇਰਾ ਗੁਆਂਢੀ ਕੌਣ ਹੈ ?”

ਪਰ ਸ਼ਰ੍ਹਾ ਦਾ ਸਿਖਾਉਣ ਵਾਲਾ ਸਬੂਤ ਦੇਣਾ ਚਾਹੁੰਦਾ ਸੀ ਕਿ ਉਹ ਧਰਮੀ ਹੈ, ਇਸ ਲਈ ਉਸ ਨੇ ਪੁੱਛਿਆ, “ਮੇਰਾ ਗੁਆਂਢੀ ਕੌਣ ਹੈ ?”

ਚੰਗੇ ਸਾਮਰੀ ਦੀ ਕਹਾਣੀ: ਯਿਸੂ ਨੇ ਸ਼ਰ੍ਹਾ ਦੇ ਸਿਖਾਉਣ ਵਾਲੇ ਨੂੰ ਇੱਕ ਕਹਾਣੀ ਦੱਸਦੇ ਹੋਏ ਉੱਤਰ ਦਿੱਤਾ |“ਇੱਕ ਵਾਰ ਇੱਕ ਯਹੂਦੀ ਵਿਅਕਤੀ ਸੀ ਜੋ ਯਰੂਸ਼ਲਮ ਤੋਂ ਯਰੀਹੋ ਨੂੰ ਜਾਣ ਵਾਲੀ ਸੜਕ ਤੇ…

ਯਿਸੂ ਨੇ ਸ਼ਰ੍ਹਾ ਦੇ ਸਿਖਾਉਣ ਵਾਲੇ ਨੂੰ ਇੱਕ ਕਹਾਣੀ ਦੱਸਦੇ ਹੋਏ ਉੱਤਰ ਦਿੱਤਾ |“ਇੱਕ ਵਾਰ ਇੱਕ ਯਹੂਦੀ ਵਿਅਕਤੀ ਸੀ ਜੋ ਯਰੂਸ਼ਲਮ ਤੋਂ ਯਰੀਹੋ ਨੂੰ ਜਾਣ ਵਾਲੀ ਸੜਕ ਤੇ ਜਾ ਰਿਹਾ ਸੀ |”

ਚੰਗੇ ਸਾਮਰੀ ਦੀ ਕਹਾਣੀ: ਜਦੋਂ ਵਿਅਕਤੀ ਜਾ ਰਿਹਾ ਸੀ ਉਸ ਉੱਤੇ ਡਾਕੂਆਂ ਦੇ ਝੁੰਡ ਨੇ ਹਮਲਾ ਕੀਤਾ |ਉਹ ਉਸਦਾ ਸਭ ਕੁੱਝ ਲੈ ਗਏ ਅਤੇ ਉਸ ਨੂੰ ਮਾਰ ਕੇ ਅੱਧ ਮਰਿਆ ਕਰਕੇ ਛੱਡ ਕੇ ਚਲੇ ਗਏ |ਤਦ ਉਹ…

ਜਦੋਂ ਵਿਅਕਤੀ ਜਾ ਰਿਹਾ ਸੀ ਉਸ ਉੱਤੇ ਡਾਕੂਆਂ ਦੇ ਝੁੰਡ ਨੇ ਹਮਲਾ ਕੀਤਾ |ਉਹ ਉਸਦਾ ਸਭ ਕੁੱਝ ਲੈ ਗਏ ਅਤੇ ਉਸ ਨੂੰ ਮਾਰ ਕੇ ਅੱਧ ਮਰਿਆ ਕਰਕੇ ਛੱਡ ਕੇ ਚਲੇ ਗਏ |ਤਦ ਉਹ ਚਲੇ ਗਏ |”

ਚੰਗੇ ਸਾਮਰੀ ਦੀ ਕਹਾਣੀ: “ਉਸ ਦੇ ਇੱਕ ਦਮ ਬਾਅਦ, ਇੱਕ ਯਹੂਦੀ ਜਾਜਕ ਉਸੇ ਰਾਹ ਲੰਘਿਆ |ਜਦੋਂ ਉਸ ਧਰਮ ਦੇ ਆਗੂ ਨੇ ਉਸ ਵਿਅਕਤੀ ਨੂੰ ਦੇਖਿਆ ਜਿਸ ਨੂੰ ਮਾਰਿਆ ਅਤੇ ਲੁੱਟਿਆ ਗਿਆ ਸੀ ਉਹ ਸੜਕ ਦੇ…

“ਉਸ ਦੇ ਇੱਕ ਦਮ ਬਾਅਦ, ਇੱਕ ਯਹੂਦੀ ਜਾਜਕ ਉਸੇ ਰਾਹ ਲੰਘਿਆ |ਜਦੋਂ ਉਸ ਧਰਮ ਦੇ ਆਗੂ ਨੇ ਉਸ ਵਿਅਕਤੀ ਨੂੰ ਦੇਖਿਆ ਜਿਸ ਨੂੰ ਮਾਰਿਆ ਅਤੇ ਲੁੱਟਿਆ ਗਿਆ ਸੀ ਉਹ ਸੜਕ ਦੇ ਪਾਸਿਓਂ ਹੋ ਕੇ ਲੰਘ ਗਿਆ |

ਚੰਗੇ ਸਾਮਰੀ ਦੀ ਕਹਾਣੀ: “ਥੋੜ੍ਹੀ ਦੇਰ ਬਾਅਦ ਹੀ ਇੱਕ ਲੇਵੀ ਉਸੇ ਰਸਤੇ ਆਇਆ |(ਲੇਵੀ ਯਹੂਦੀਆਂ ਦਾ ਇੱਕ ਗੋਤਰ ਸੀ ਜੋ ਮੰਦਰ ਵਿੱਚ ਜਾਜਕਾਂ ਦੀ ਸਹਾਇਤਾ ਕਰਦੇ ਸਨ |)ਲੇਵੀ ਵੀ ਸੜਕ ਦੇ ਪਾਸੇ ਹੋ ਕੇ…

“ਥੋੜ੍ਹੀ ਦੇਰ ਬਾਅਦ ਹੀ ਇੱਕ ਲੇਵੀ ਉਸੇ ਰਸਤੇ ਆਇਆ |(ਲੇਵੀ ਯਹੂਦੀਆਂ ਦਾ ਇੱਕ ਗੋਤਰ ਸੀ ਜੋ ਮੰਦਰ ਵਿੱਚ ਜਾਜਕਾਂ ਦੀ ਸਹਾਇਤਾ ਕਰਦੇ ਸਨ |)ਲੇਵੀ ਵੀ ਸੜਕ ਦੇ ਪਾਸੇ ਹੋ ਕੇ ਲੰਘ ਗਿਆ, ਉਸ ਵਿਅਕਤੀ ਨੂੰ ਅੱਖੀਓਂ ਓਹਲੇ ਕਰਦਾ ਹੋਇਆ ਜਿਸ ਨੂੰ ਮਦਦ ਦੀ ਲੋੜ ਸੀ |

ਚੰਗੇ ਸਾਮਰੀ ਦੀ ਕਹਾਣੀ: “ਅਗਲਾ ਵਿਅਕਤੀ ਜਿਹੜਾ ਉਸੇ ਰਸਤਿਓਂ ਆ ਰਿਹਾ ਸੀ ਉਹ ਇੱਕ ਸਾਮਰੀ ਵਿਅਕਤੀ ਸੀ |(ਸਾਮਰੀ ਯਹੂਦੀਆਂ ਦੀ ਅੰਸ਼ ਵਿੱਚੋਂ ਸਨ ਜਿਹਨਾਂ ਨੇ ਹੋਰ ਜਾਤੀਆਂ ਦੇ ਲੋਕਾਂ ਵਿੱਚ ਵਿਆਹ…

“ਅਗਲਾ ਵਿਅਕਤੀ ਜਿਹੜਾ ਉਸੇ ਰਸਤਿਓਂ ਆ ਰਿਹਾ ਸੀ ਉਹ ਇੱਕ ਸਾਮਰੀ ਵਿਅਕਤੀ ਸੀ |(ਸਾਮਰੀ ਯਹੂਦੀਆਂ ਦੀ ਅੰਸ਼ ਵਿੱਚੋਂ ਸਨ ਜਿਹਨਾਂ ਨੇ ਹੋਰ ਜਾਤੀਆਂ ਦੇ ਲੋਕਾਂ ਵਿੱਚ ਵਿਆਹ ਕੀਤੇ ਸਨ |ਸਾਮਰੀ ਅਤੇ ਯਹੂਦੀ ਇੱਕ ਦੂਸਰੇ ਨੂੰ ਨਫ਼ਰਤ ਕਰਦੇ ਸਨ )ਪਰ ਜਦੋਂ ਸਾਮਰੀ ਨੇ ਯਹੂਦੀ ਆਦਮੀ ਨੂੰ ਦੇਖਿਆ, ਉਸ ਨੇ ਉਸ ਪ੍ਰਤੀ ਬਹੁਤ ਜ਼ਿਆਦਾ ਹਮਦਰਦੀ ਨੂੰ ਮਹਿਸੂਸ ਕੀਤਾ |ਉਸ ਨੇ ਉਸ ਦੀ ਦੇਖ ਭਾਲ ਕੀਤੀ ਅਤੇ ਉਸਦੇ ਜਖ਼ਮਾਂ ਤੇ ਪੱਟੀਆਂ ਬੰਨ੍ਹੀਆਂ |”

ਚੰਗੇ ਸਾਮਰੀ ਦੀ ਕਹਾਣੀ: “ਤਦ ਸਾਮਰੀ ਨੇ ਉਸ ਬੰਦੇ ਨੂੰ ਆਪਣੇ ਗਧੇ ਤੇ ਲੱਦਿਆ ਅਤੇ ਸੜਕ ਦੇ ਕਿਨਾਰੇ ਇੱਕ ਸਰਾਂ ਵਿੱਚ ਉਸ ਦੇ ਦੇਖ ਭਾਲ ਕਰਨ ਲਈ ਲੈ ਗਿਆ |”

“ਤਦ ਸਾਮਰੀ ਨੇ ਉਸ ਬੰਦੇ ਨੂੰ ਆਪਣੇ ਗਧੇ ਤੇ ਲੱਦਿਆ ਅਤੇ ਸੜਕ ਦੇ ਕਿਨਾਰੇ ਇੱਕ ਸਰਾਂ ਵਿੱਚ ਉਸ ਦੇ ਦੇਖ ਭਾਲ ਕਰਨ ਲਈ ਲੈ ਗਿਆ |”

ਚੰਗੇ ਸਾਮਰੀ ਦੀ ਕਹਾਣੀ: “ਅਗਲੇ ਦਿਨ, ਸਾਮਰੀ ਨੇ ਆਪਣੇ ਰਾਹ ਜਾਣਾ ਸੀ |ਉਸ ਨੇ ਉਸ ਸਰਾਂ ਦੇ ਮਾਲਕ ਨੂੰ ਉਸ ਬੰਦੇ ਦੀ ਦੇਖ ਭਾਲ ਕਰਨ ਲਈ ਕੁੱਝ ਪੈਸੇ ਦਿੱਤੇ ਅਤੇ ਕਿਹਾ, “ਉਸ ਦੀ ਦੇਖ ਭਾਲ ਕਰਨਾ…

“ਅਗਲੇ ਦਿਨ, ਸਾਮਰੀ ਨੇ ਆਪਣੇ ਰਾਹ ਜਾਣਾ ਸੀ |ਉਸ ਨੇ ਉਸ ਸਰਾਂ ਦੇ ਮਾਲਕ ਨੂੰ ਉਸ ਬੰਦੇ ਦੀ ਦੇਖ ਭਾਲ ਕਰਨ ਲਈ ਕੁੱਝ ਪੈਸੇ ਦਿੱਤੇ ਅਤੇ ਕਿਹਾ, “ਉਸ ਦੀ ਦੇਖ ਭਾਲ ਕਰਨਾ ਅਤੇ ਜੇ ਇਸ ਤੋਂ ਇਲਾਵਾ ਹੋਰ ਖ਼ਰਚ ਹੋਵੇ ਤਾਂ ਮੈਂ ਵਾਪਸੀ ਤੇ ਉਹ ਖ਼ਰਚ ਦੇ ਦੇਵਾਂਗਾ |”

ਚੰਗੇ ਸਾਮਰੀ ਦੀ ਕਹਾਣੀ: ਤਦ ਯਿਸੂ ਨੇ ਸ਼ਰ੍ਹਾ ਦੇ ਸਿਖਾਉਣ ਵਾਲੇ ਤੋਂ ਪੁੱਛਿਆ, “ਤੂੰ ਕੀ ਸੋਚਦਾ ਹੈਂ?ਇਹਨਾ ਤਿੰਨਾਂ ਵਿਅਕਤੀਆਂ ਵਿੱਚੋਂ ਉਸ ਮਾਰੇ ਲੁੱਟੇ ਵਿਅਕਤੀ ਦਾ ਗੁਆਂਢੀ ਕੌਣ ਸੀ ?”ਉਸ ਨੇ…

ਤਦ ਯਿਸੂ ਨੇ ਸ਼ਰ੍ਹਾ ਦੇ ਸਿਖਾਉਣ ਵਾਲੇ ਤੋਂ ਪੁੱਛਿਆ, “ਤੂੰ ਕੀ ਸੋਚਦਾ ਹੈਂ?ਇਹਨਾ ਤਿੰਨਾਂ ਵਿਅਕਤੀਆਂ ਵਿੱਚੋਂ ਉਸ ਮਾਰੇ ਲੁੱਟੇ ਵਿਅਕਤੀ ਦਾ ਗੁਆਂਢੀ ਕੌਣ ਸੀ ?”ਉਸ ਨੇ ਉੱਤਰ ਦਿੱਤਾ, “ਉਹ ਜੋ ਉਸ ਪ੍ਰਤੀ ਦਯਾਵਾਨ ਸੀ |”ਯਿਸੂ ਨੇ ਉੱਤਰ ਦਿੱਤਾ, “ਤੂੰ ਜਾ ਅਤੇ ਤੂੰ ਵੀ ਉਸੇ ਤਰ੍ਹਾਂ ਕਰ |“

ਸਰੋਤ: Open Bible Stories © unfoldingWord · Open Bible Stories: Door43 World Missions Community, CC BY-SA 4.0 · © Sweet Publishing, CC BY-SA 3.0 · ਸਰੋਤ ਅਤੇ ਅਧਿਕਾਰ

ਬਾਈਬਲ ਦੀਆਂ ਕਹਾਣੀਆਂ

ਅਗਲੀਆਂ ਕਹਾਣੀਆਂ

ਬਾਈਬਲ ਦੀਆਂ ਕਹਾਣੀਆਂ