ਪੜਚੋਲ › ਤੀਰਥ-ਯਾਤਰੀਆਂ ਲਈ › ਯਰੂਸ਼ਲਮ: ਪੈਦਲ ਪਵਿੱਤਰ ਹਫ਼ਤਾ › ਬੈਤਅਨੀਆ: ਲਾਜ਼ਰ ਦੀ ਕਬਰ
ਯਰੂਸ਼ਲਮ: ਪੈਦਲ ਪਵਿੱਤਰ ਹਫ਼ਤਾ · ਪੜਾਅ 1 · ਦਿਨ 1
ਬੈਤਅਨੀਆ: ਲਾਜ਼ਰ ਦੀ ਕਬਰ

ਬਾਈਬਲ ਵਿੱਚ
ਬੈਤਅਨੀਆ ਵਿੱਚ ਯਿਸੂ ਨੇ ਲਾਜ਼ਰ ਨੂੰ ਉਸ ਦੀ ਕਬਰ, ਪੱਥਰ ਨਾਲ ਬੰਦ ਇੱਕ ਗੁਫ਼ਾ, ਵਿੱਚੋਂ ਬਾਹਰ ਸੱਦਿਆ। ਪਸਾਹ ਤੋਂ ਛੇ ਦਿਨ ਪਹਿਲਾਂ ਉਸ ਨੇ ਉੱਥੇ ਭੋਜਨ ਕੀਤਾ, ਅਤੇ ਮਰਿਯਮ ਨੇ ਜਟਾਮਾਂਸੀ ਨਾਲ ਉਸ ਦੇ ਪੈਰ ਮਲੇ।
ਇੱਕ ਵਾਰ ਫੇਰ ਯਿਸੂ ਨੇ ਆਪਣੇ ਮਨ ਵਿੱਚ ਬੜਾ ਦੁੱਖ ਮਹਿਸੂਸ ਕੀਤਾ। ਯਿਸੂ ਲਾਜ਼ਰ ਦੀ ਕਬਰ ਤੇ ਗਿਆ ਜੋ ਕਿ ਇੱਕ ਗੁਫਾ ਸੀ, ਉਸ ਉੱਪਰ ਪੱਥਰ ਧਰਿਆ ਹੋਇਆ ਸੀ। ਯਿਸੂ ਨੇ ਆਖਿਆ, “ਇਸ ਪੱਥਰ ਨੂੰ ਹਟਾ ਦੇਵੋ।” ਮਾਰਥਾ ਨੇ ਕਿਹਾ, “ਹੇ ਪ੍ਰਭੂ ਲਾਜ਼ਰ ਨੂੰ ਮਰਿਆਂ ਤਾਂ ਚਾਰ ਦਿਨ ਹੋ ਗਏ ਹਨ, ਉੱਥੋਂ ਤਾਂ ਹੁਣ ਬਦਬੂ ਆਉਂਦੀ ਹੋਵੇਗੀ।” ਯਿਸੂ ਨੇ ਮਾਰਥਾ ਨੂੰ ਆਖਿਆ, “ਯਾਦ ਕਰ, ਮੈਂ ਤੈਨੂੰ ਕੀ ਕਿਹਾ ਸੀ? ਜੇਕਰ ਤੂੰ ਵਿਸ਼ਵਾਸ ਕਰੇਂਗੀ ਤਾਂ ਤੂੰ ਪਰਮੇਸ਼ੁਰ ਦੀ ਮਹਿਮਾ ਵੇਖੇਂਗੀ।” ਫ਼ੇਰ ਉਨ੍ਹਾਂ ਨੇ ਕਬਰ ਤੋਂ ਪੱਥਰ ਹਟਾਇਆ। ਯਿਸੂ ਨੇ ਉੱਪਰ ਵੇਖਿਆ ਅਤੇ ਆਖਿਆ, “ਹੇ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਹਾਂ ਜੋ ਤੂੰ ਮੇਰੀ ਸੁਣੀ ਹੈ। ਮੈਂ ਜਾਣਦਾ ਹਾਂ ਕਿ ਤੂੰ ਮੇਰੀ ਸਦਾ ਸੁਣਦਾ ਹੈਂ, ਪਰ ਇਹ ਗੱਲ ਮੈਂ ਇਸ ਲਈ ਕਹੀ ਕਿਉਂਕਿ ਬਹੁਤ ਸਾਰੇ ਲੋਕ ਇਸ ਸਮੇਂ ਮੇਰੇ ਕੋਲ ਇਕੱਠੇ ਹੋਏ ਹਨ ਤੇ ਮੈਂ ਚਾਹੁੰਦਾ ਹਾਂ ਕਿ ਉਹ ਵਿਸ਼ਵਾਸ ਕਰਨ ਕਿ ਤੂੰ ਮੈਨੂੰ ਭੇਜਿਆ ਹੈ।” ਇਸ ਪ੍ਰਾਰਥਨਾ ਤੋਂ ਬਾਅਦ ਉਹ ਉੱਚੀ ਅਵਾਜ਼ ਨਾਲ ਬੁਲਾਇਆ, “ਲਾਜ਼ਰ, ਬਾਹਰ ਨਿੱਕਲ ਆ।” ਉਹ ਮਰਿਆ ਹੋਇਆ ਲਾਜ਼ਰ ਬਾਹਰ ਨਿੱਕਲ ਆਇਆ। ਉਸ ਦੇ ਹੱਥ-ਪੈਰ ਕੱਪੜੇ ਨਾਲ ਬੰਨੇ ਹੋਏ ਸਨ ਅਤੇ ਉਸਦਾ ਮੂੰਹ ਰੁਮਾਲ ਨਾਲ ਲਪੇਟਿਆ ਹੋਇਆ ਸੀ। ਯਿਸੂ ਨੇ ਲੋਕਾਂ ਨੂੰ ਆਖਿਆ, “ਇਸ ਦੇ ਉੱਪਰੋਂ ਕੱਪੜਾ ਖੋਲ੍ਹੋ ਅਤੇ ਇਸ ਨੂੰ ਜਾਣ ਦਿਓ।”ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਯਿਸੂ ਬੈਤਆਨਿਯਾ ਵਿੱਚ ਆਇਆ, ਜਿੱਥੇ ਲਾਜ਼ਰ ਰਹਿੰਦਾ ਸੀ। ਲਾਜ਼ਰ ਉਹ ਆਦਮੀ ਸੀ, ਜਿਸ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਸੀ। ਉੱਥੇ ਉਨ੍ਹਾਂ ਨੇ ਯਿਸੂ ਲਈ ਭੋਜਨ ਤਿਆਰ ਕੀਤਾ ਅਤੇ ਮਾਰਥਾ ਨੇ ਭੋਜਨ ਵਰਤਾਇਆ। ਲਾਜ਼ਰ ਉਨ੍ਹਾਂ ਵਿੱਚੋਂ ਇੱਕ ਸੀ ਜੋ ਯਿਸੂ ਨਾਲ ਭੋਜਨ ਕਰ ਰਿਹਾ ਸੀ। ਮਰਿਯਮ ਨੇ ਜਟਾਮਾਂਸੀ ਦਾ ਮਹਿੰਗਾ ਅਤਰ ਲਿਆ। ਉਸ ਨੇ ਇਸ ਨੂੰ ਯਿਸੂ ਦੇ ਚਰਨਾਂ ਉੱਤੇ ਮਲਿਆ ਅਤੇ ਆਪਣੇ ਵਾਲਾਂ ਨਾਲ ਉਸ ਦੇ ਪੈਰ ਸਾਫ਼ ਕੀਤੇ। ਸਾਰਾ ਘਰ ਅਤਰ ਦੀ ਸੁਗੰਧ ਨਾਲ ਭਰ ਗਿਆ।ਜਦੋਂ ਉਹ ਬੈਤਅਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਰੋਟੀ ਖਾਣ ਬੈਠਾ ਸੀ, ਤਦ ਇੱਕ ਔਰਤ ਬਹਮੁੱਲਾ ਜਟਾਮਾਂਸੀ ਦਾ ਖਰਾ ਅਤਰ ਸ਼ੀਸ਼ੀ ਵਿੱਚ ਲਿਆਈ ਅਤੇ ਸ਼ੀਸ਼ੀ ਨੂੰ ਤੋੜ ਕੇ ਉਸ ਦੇ ਸਿਰ ਉੱਤੇ ਡੋਹਲ ਦਿੱਤਾ।ਪਰੰਪਰਾ
ਪਰੰਪਰਾ ਅਨੁਸਾਰ, ਕਬਰ ਚਟਾਨ ਵਿੱਚ ਕੱਟੀ ਉਹ ਕੋਠੜੀ ਹੈ ਜਿਸ ਤੱਕ ਗਲੀ ਤੋਂ ਪੌੜੀਆਂ ਰਾਹੀਂ ਪਹੁੰਚਿਆ ਜਾਂਦਾ ਹੈ; ਤੀਰਥ-ਯਾਤਰੀ ਘੱਟੋ-ਘੱਟ 4ਥੀ ਸਦੀ ਤੋਂ ਇੱਥੇ ਪ੍ਰਾਰਥਨਾ ਕਰਦੇ ਆਏ ਹਨ।
ਅੱਜ ਇੱਥੇ
ਕਬਰ, ਜਿਸ ਵਿੱਚ ਸਿੱਧੀਆਂ ਪੌੜੀਆਂ ਰਾਹੀਂ ਉਤਰਿਆ ਜਾਂਦਾ ਹੈ; ਤਿੰਨ ਪਹਿਲੇ ਗਿਰਜਿਆਂ ਉੱਤੇ 1954 ਦਾ ਇੱਕ ਫ਼ਰਾਂਸਿਸਕਨ ਗਿਰਜਾ, ਅਤੇ 1965 ਦਾ ਇੱਕ ਯੂਨਾਨੀ ਆਰਥੋਡਾਕਸ ਗਿਰਜਾ।
ਪੁਰਾਣੇ ਤੀਰਥ-ਯਾਤਰੀਆਂ ਦੀ ਨਜ਼ਰ ਨਾਲ
ਡੇਢ ਮੀਲ ਪੂਰਬ ਵੱਲ ਬੈਤਅਨੀਆ ਨਾਮ ਦਾ ਪਿੰਡ (villa) ਹੈ। ਉੱਥੇ ਇੱਕ ਗੁਫ਼ਾ (crypta) ਹੈ ਜਿਸ ਵਿੱਚ ਲਾਜ਼ਰ ਨੂੰ, ਜਿਸ ਨੂੰ ਪ੍ਰਭੂ ਨੇ ਜਿਉਂਦਾ ਕੀਤਾ, ਰੱਖਿਆ ਗਿਆ ਸੀ।ਬੋਰਦੋ ਦਾ ਤੀਰਥ-ਯਾਤਰੀ, 333 · ਸਾਡਾ ਅਨੁਵਾਦ
ਜਦੋਂ ਉਹ ਲਾਜ਼ਰੀਅਮ ਪਹੁੰਚਦੇ ਹਨ ਤਾਂ ਸਾਰੀ ਭੀੜ ਇਕੱਠੀ ਹੁੰਦੀ ਹੈ, ਇੱਥੋਂ ਤੱਕ ਕਿ ਸਿਰਫ਼ ਉਹ ਥਾਂ ਹੀ ਨਹੀਂ, ਸਗੋਂ ਆਲੇ-ਦੁਆਲੇ ਦੇ ਸਾਰੇ ਖੇਤ ਵੀ ਲੋਕਾਂ ਨਾਲ ਭਰ ਜਾਂਦੇ ਹਨ।ਏਜੇਰੀਆ, ਲਗਭਗ 381–384 · ਸਾਡਾ ਅਨੁਵਾਦ
ਸਫ਼ਰ ਤੋਂ ਪਹਿਲਾਂ ਆਪਣੇ ਦੇਸ਼ ਦੀ ਸਫ਼ਰ ਸਲਾਹ ਜਾਂਚੋ। ਖੁੱਲ੍ਹਣ ਦੇ ਸਮੇਂ ਅਤੇ ਥਾਵਾਂ ਦੇ ਨਿਯਮ ਬਦਲਦੇ ਰਹਿੰਦੇ ਹਨ — ਉਨ੍ਹਾਂ ਦੇ ਅਧਿਕਾਰਤ ਪੰਨੇ ਵੇਖੋ।
ਸਰੋਤ: OpenBible.info, CC BY 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ