ਪੜਚੋਲ › ਤੀਰਥ-ਯਾਤਰੀਆਂ ਲਈ › ਪਰਕਾਸ਼ ਦੀ ਪੋਥੀ ਦੀਆਂ ਸੱਤ ਕਲੀਸਿਯਾਵਾਂ ਅਤੇ ਪਾਤਮੁਸ › ਸਾਰਦੀਸ
ਪਰਕਾਸ਼ ਦੀ ਪੋਥੀ ਦੀਆਂ ਸੱਤ ਕਲੀਸਿਯਾਵਾਂ ਅਤੇ ਪਾਤਮੁਸ · ਪੜਾਅ 9 · ਦਿਨ 3
ਸਾਰਦੀਸ
ਬਾਈਬਲ ਵਿੱਚ
ਸਾਰਦੀਸ ਨੂੰ: “ਤੂੰ ਜਿਉਂਦਾ ਅਖਵਾਉਂਦਾ ਹੈਂ ਪਰ ਹੈ ਮੁਰਦਾ”; ਜਾਗ। ਫਿਰ ਵੀ ਉੱਥੇ ਥੋੜ੍ਹੇ ਜਣੇ ਹਨ ਜਿਨ੍ਹਾਂ ਨੇ ਆਪਣੇ ਬਸਤਰਾਂ ਨੂੰ ਦਾਗ ਨਹੀਂ ਲੱਗਣ ਦਿੱਤਾ ਅਤੇ ਉਹ ਉੱਜਲੇ ਬਸਤਰ ਪਹਿਨੇ ਫਿਰਨਗੇ।
ਸਾਰਦੀਸ ਦੀ ਕਲੀਸਿਯਾ ਦੇ ਦੂਤ ਨੂੰ ਇਸ ਤਰ੍ਹਾਂ ਲਿਖ ਕਿ ਜਿਸ ਦੇ ਕੋਲ ਪਰਮੇਸ਼ੁਰ ਦੇ ਸੱਤ ਆਤਮੇ ਅਤੇ ਸੱਤ ਤਾਰੇ ਹਨ, ਉਹ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਜੋ ਤੂੰ ਜਿਉਂਦਾ ਅਖਵਾਉਂਦਾ ਹੈਂ ਪਰ ਹੈ ਮੁਰਦਾ। ਚੌਕਸ ਹੋ ਜਾ ਅਤੇ ਜੋ ਕੁਝ ਰਹਿ ਗਿਆ ਹੈ, ਭਾਵੇਂ ਮਿਟਣ ਵਾਲਾ ਹੋਵੇ, ਉਹ ਨੂੰ ਪੱਕਿਆਂ ਕਰ ਕਿਉਂ ਜੋ ਮੈਂ ਤੇਰੇ ਕੰਮ ਆਪਣੇ ਪਰਮੇਸ਼ੁਰ ਦੇ ਅੱਗੇ ਪੂਰੇ ਨਹੀਂ ਪਾਏ। ਇਸ ਲਈ ਚੇਤੇ ਕਰ ਕਿ ਤੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ ਅਤੇ ਸੁਣਿਆ, ਅਤੇ ਉਹ ਦੀ ਪਾਲਨਾ ਕਰ ਅਤੇ ਤੋਬਾ ਕਰ। ਉਪਰੰਤ ਜੇ ਤੂੰ ਨਾ ਜਾਗਿਆ ਤਾਂ ਮੈਂ ਚੋਰ ਵਾਂਗੂੰ ਆਵਾਂਗਾ ਅਤੇ ਤੈਨੂੰ ਬਿਲਕੁਲ ਪਤਾ ਨਾ ਹੋਵੇਗਾ ਜੋ ਮੈਂ ਤੇਰੇ ਉੱਪਰ ਕਿਸ ਵੇਲੇ ਆ ਪਵਾਂਗਾ। ਪਰ ਤੇਰੇ ਕੋਲ ਸਾਰਦੀਸ ਵਿੱਚ ਥੋੜ੍ਹੇ ਜਣੇ ਹਨ ਜਿਨ੍ਹਾਂ ਆਪਣੇ ਬਸਤਰ ਨੂੰ ਦਾਗ ਨਹੀਂ ਲੱਗਣ ਦਿੱਤਾ ਅਤੇ ਉਹ ਉੱਜਲੇ ਬਸਤਰ ਪਹਿਨੇ ਮੇਰੇ ਨਾਲ ਫਿਰਨਗੇ, ਕਿਉਂਕਿ ਉਹ ਇਸ ਦੇ ਯੋਗ ਹਨ।ਅੱਜ ਇੱਥੇ
ਅਰਤਿਮਿਸ ਦਾ ਮੰਦਰ ਜਿਸ ਦੇ ਇੱਕ ਕੋਨੇ ਉੱਤੇ ਇੱਕ ਛੋਟਾ ਬਿਜ਼ੰਤੀਨੀ ਗਿਰਜਾ ਹੈ, ਮੁੜ ਬਣਾਇਆ ਵਿਆਯਾਮ-ਘਰ ਅਤੇ ਸਭ ਤੋਂ ਵੱਡੇ ਪੁਰਾਣੇ ਪ੍ਰਾਰਥਨਾ ਘਰਾਂ ਵਿੱਚੋਂ ਇੱਕ।
ਸਫ਼ਰ ਤੋਂ ਪਹਿਲਾਂ ਆਪਣੇ ਦੇਸ਼ ਦੀ ਸਫ਼ਰ ਸਲਾਹ ਜਾਂਚੋ। ਖੁੱਲ੍ਹਣ ਦੇ ਸਮੇਂ ਅਤੇ ਥਾਵਾਂ ਦੇ ਨਿਯਮ ਬਦਲਦੇ ਰਹਿੰਦੇ ਹਨ — ਉਨ੍ਹਾਂ ਦੇ ਅਧਿਕਾਰਤ ਪੰਨੇ ਵੇਖੋ।
ਸਰੋਤ: OpenBible.info, CC BY 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ