ਪੜਚੋਲ › ਤੀਰਥ-ਯਾਤਰੀਆਂ ਲਈ › ਸੀਨਈ › ਜਬਲ ਤਾਹੂਨਾ
ਸੀਨਈ · ਪੜਾਅ 4 · ਦਿਨ 1
ਜਬਲ ਤਾਹੂਨਾ
ਬਾਈਬਲ ਵਿੱਚ
ਜਦੋਂ ਅਮਾਲੇਕ ਨੇ ਰਫ਼ੀਦੀਮ ਵਿੱਚ ਹਮਲਾ ਕੀਤਾ, ਮੂਸਾ ਪਰਮੇਸ਼ੁਰ ਦੀ ਲਾਠੀ ਲੈ ਕੇ ਪਹਾੜੀ ਦੀ ਚੋਟੀ ਉੱਤੇ ਖੜ੍ਹਾ ਰਿਹਾ; ਜਦ ਤੱਕ ਹਾਰੂਨ ਅਤੇ ਹੂਰ ਉਸ ਦੇ ਹੱਥਾਂ ਨੂੰ ਸਹਾਰਾ ਦਿੰਦੇ ਰਹੇ, ਯਹੋਸ਼ੁਆ ਜਿੱਤਦਾ ਰਿਹਾ।
ਫੇਰ ਅਮਾਲੇਕ ਆਏ ਅਤੇ ਰਫ਼ੀਦੀਮ ਵਿੱਚ ਇਸਰਾਏਲ ਨਾਲ ਲੜੇ। ਤਾਂ ਮੂਸਾ ਨੇ ਯਹੋਸ਼ੁਆ ਨੂੰ ਆਖਿਆ, ਸਾਡੇ ਲਈ ਮਨੁੱਖਾਂ ਨੂੰ ਚੁਣ ਅਤੇ ਨਿੱਕਲ ਕੇ ਅਮਾਲੇਕ ਨਾਲ ਲੜ। ਕੱਲ ਮੈਂ ਪਰਮੇਸ਼ੁਰ ਦਾ ਢਾਂਗਾ ਲੈ ਕੇ ਟਿੱਲੇ ਦੀ ਟੀਸੀ ਉੱਤੇ ਖੜਾ ਰਹਾਂਗਾ। ਸੋ ਯਹੋਸ਼ੁਆ ਨੇ ਤਿਵੇਂ ਹੀ ਕੀਤਾ ਜਿਵੇਂ ਉਸ ਨੂੰ ਮੂਸਾ ਨੇ ਆਖਿਆ ਸੀ। ਉਹ ਅਮਾਲੇਕ ਦੇ ਨਾਲ ਲੜਿਆ ਅਤੇ ਮੂਸਾ, ਹਾਰੂਨ ਅਤੇ ਹੂਰ ਟਿੱਲੇ ਦੀ ਟੀਸੀ ਉੱਤੇ ਚੜ੍ਹੇ। ਤਾਂ ਇਸ ਤਰ੍ਹਾਂ ਹੋਇਆ ਕਿ ਜਦ ਮੂਸਾ ਆਪਣਾ ਹੱਥ ਚੁੱਕਦਾ ਸੀ ਤਾਂ ਇਸਰਾਏਲ ਜਿੱਤਦਾ ਸੀ ਅਤੇ ਜਦ ਆਪਣਾ ਹੱਥ ਨੀਵਾਂ ਕਰ ਲੈਂਦਾ ਸੀ ਤਾਂ ਅਮਾਲੇਕ ਜਿੱਤਦਾ ਸੀ। ਪਰ ਮੂਸਾ ਦੇ ਹੱਥ ਭਾਰੀ ਹੋ ਗਏ ਤਾਂ ਉਨ੍ਹਾਂ ਨੇ ਪੱਥਰ ਲੈ ਕੇ ਉਸ ਦੇ ਹੇਠ ਰੱਖ ਦਿੱਤਾ ਅਤੇ ਉਹ ਉਸ ਉੱਤੇ ਬੈਠ ਗਿਆ ਅਤੇ ਹਾਰੂਨ ਅਤੇ ਹੂਰ ਨੇ ਇੱਕ ਨੇ ਇੱਕ ਪਾਸਿਓਂ ਅਤੇ ਦੂਜੇ ਨੇ ਦੂਜੇ ਪਾਸਿਓਂ ਉਸ ਦੇ ਹੱਥਾਂ ਨੂੰ ਸਾਂਭ ਛੱਡਿਆ ਤਾਂ ਉਸ ਦੇ ਹੱਥ ਸੂਰਜ ਦੇ ਆਥਣ ਤੱਕ ਤਕੜੇ ਰਹੇ ਅਤੇ ਯਹੋਸ਼ੁਆ ਨੇ ਅਮਾਲੇਕ ਅਤੇ ਉਸ ਦੇ ਲੋਕਾਂ ਨੂੰ ਤਲਵਾਰ ਦੀ ਧਾਰ ਨਾਲ ਹਰਾ ਦਿੱਤਾ।ਪਰੰਪਰਾ
ਬਿਜ਼ੰਤੀਨੀ ਪਰੰਪਰਾ ਅਨੁਸਾਰ, ਨਖ਼ਲਿਸਤਾਨ ਦੇ ਉੱਪਰ ਇਹ ਪਹਾੜੀ ਉਹ ਥਾਂ ਹੈ ਜਿੱਥੇ ਮੂਸਾ ਨੇ ਲੜਾਈ ਵੇਲੇ ਪ੍ਰਾਰਥਨਾ ਕੀਤੀ; ਚੋਟੀ ਉੱਤੇ ਇੱਕ ਪੂਜਾ-ਸਥਾਨ ਦੇ ਖੰਡਰ ਬਾਕੀ ਹਨ।
ਅੱਜ ਇੱਥੇ
ਫ਼ੈਰਾਨ ਦੇ ਖਜ਼ੂਰਾਂ ਦੇ ਬਾਗ਼ਾਂ ਉੱਤੇ ਇੱਕ ਪਥਰੀਲੀ ਪਹਾੜੀ, ਜਿਸ ਉੱਤੇ ਪਥਰੀਲੀ ਪਗਡੰਡੀ ਰਾਹੀਂ ਚੜ੍ਹਿਆ ਜਾਂਦਾ ਹੈ।
ਸਫ਼ਰ ਤੋਂ ਪਹਿਲਾਂ ਆਪਣੇ ਦੇਸ਼ ਦੀ ਸਫ਼ਰ ਸਲਾਹ ਜਾਂਚੋ। ਖੁੱਲ੍ਹਣ ਦੇ ਸਮੇਂ ਅਤੇ ਥਾਵਾਂ ਦੇ ਨਿਯਮ ਬਦਲਦੇ ਰਹਿੰਦੇ ਹਨ — ਉਨ੍ਹਾਂ ਦੇ ਅਧਿਕਾਰਤ ਪੰਨੇ ਵੇਖੋ।
ਸਰੋਤ: OpenBible.info, CC BY 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ