Bible Explorer ਐਪ ਲਓ

ਪੜਚੋਲ › ਬਾਈਬਲ ਦੀਆਂ ਕਹਾਣੀਆਂ › ਚਰਚ ਦੀ ਸ਼ੁਰੂਆਤ

ਬਾਈਬਲ ਦੀਆਂ ਕਹਾਣੀਆਂ · 50 ਵਿੱਚੋਂ ਕਹਾਣੀ 43

ਚਰਚ ਦੀ ਸ਼ੁਰੂਆਤ

ਬਾਈਬਲ ਵਿੱਚ ਕਹਾਣੀ

ਚਰਚ ਦੀ ਸ਼ੁਰੂਆਤ: ਯਿਸੂ ਦੇ ਸਵਰਗ ਵਾਪਸ ਜਾਣ ਤੋਂ ਬਾਅਦ, ਯਿਸੂ ਦੇ ਹੁਕਮ ਅਨੁਸਾਰ ਚੇਲੇ ਯਰੂਸ਼ਲਮ ਵਿੱਚ ਰਹੇ ।ਨਿਹਚਾਵਾਨ ਉੱਥੇ ਲਗਾਤਾਰ ਪ੍ਰਾਰਥਨਾ ਕਰਨ ਲਈ ਇਕੱਠੇ ਹੋਏ ।

ਯਿਸੂ ਦੇ ਸਵਰਗ ਵਾਪਸ ਜਾਣ ਤੋਂ ਬਾਅਦ, ਯਿਸੂ ਦੇ ਹੁਕਮ ਅਨੁਸਾਰ ਚੇਲੇ ਯਰੂਸ਼ਲਮ ਵਿੱਚ ਰਹੇ ।ਨਿਹਚਾਵਾਨ ਉੱਥੇ ਲਗਾਤਾਰ ਪ੍ਰਾਰਥਨਾ ਕਰਨ ਲਈ ਇਕੱਠੇ ਹੋਏ ।

ਚਰਚ ਦੀ ਸ਼ੁਰੂਆਤ: ਹਰ ਸਾਲ, ਪਸਾਹ ਦੇ ਬਾਅਦ 50 ਦਿਨ, ਪੰਤੇਕੁਸਤ ਦੇ ਮਹੱਤਵਪੂਰਨ ਦਿਨ ਨੂੰ ਮਨਾਉਣ ਲਈ ਯਹੂਦੀ ਲੋਕ ਇੱਕਠੇ ਹੁੰਦੇ ਸਨ ।ਪੰਤੇਕੁਸਤ ਇੱਕ ਸਮਾ ਸੀ, ਜਦ ਯਹੂਦੀ ਲੋਕ ਫਸਲ ਪਕੱਣ ਦੀ…

ਹਰ ਸਾਲ, ਪਸਾਹ ਦੇ ਬਾਅਦ 50 ਦਿਨ, ਪੰਤੇਕੁਸਤ ਦੇ ਮਹੱਤਵਪੂਰਨ ਦਿਨ ਨੂੰ ਮਨਾਉਣ ਲਈ ਯਹੂਦੀ ਲੋਕ ਇੱਕਠੇ ਹੁੰਦੇ ਸਨ ।ਪੰਤੇਕੁਸਤ ਇੱਕ ਸਮਾ ਸੀ, ਜਦ ਯਹੂਦੀ ਲੋਕ ਫਸਲ ਪਕੱਣ ਦੀ ਖੁਸ਼ੀ ਮਨਾਉਂਦੇ ਸਨ ।ਸੰਸਾਰ ਭਰ ਦੇ ਯਹੂਦੀ ਯਰੂਸ਼ਲਮ ਵਿੱਚ ਇਕੱਠੇ ਹੋਕੇ ਪੰਤੇਕੁਸਤ ਨੂੰ ਮਨਾਉਂਦੇ ਸਨ ।ਇਸ ਸਾਲ, ਯਿਸੂ ਦੇ ਵਾਪਸ ਸਵਰਗ ਜਾਣ ਤੋਂ ਇੱਕ ਹਫ਼ਤੇ ਬਾਅਦ ਪੰਤੇਕੁਸਤ ਸੀ।

ਚਰਚ ਦੀ ਸ਼ੁਰੂਆਤ: ਜਦੋਂ ਸਾਰੇ ਵਿਸ਼ਵਾਸੀ ਇਕੱਠੇ ਹੋਏ ਸਨ, ਅਚਾਨਕ ਉਹ ਘਰ ਜਿੱਥੇ ਉਹ ਇੱਕਠੇ ਸਨ ਇੱਕ ਵੱਡੇ ਸ਼ੋਰ ਨਾਲ ਭਰ ਗਿਆ ਸੀ ।ਫਿਰ ਅੱਗ ਦੀਆਂ ਲਾਟਾਂ ਵਰਗਾ ਕੁੱਝ ਵਿਖਾਈ ਦਿੱਤਾ, ਜੋ ਕਿ…

ਜਦੋਂ ਸਾਰੇ ਵਿਸ਼ਵਾਸੀ ਇਕੱਠੇ ਹੋਏ ਸਨ, ਅਚਾਨਕ ਉਹ ਘਰ ਜਿੱਥੇ ਉਹ ਇੱਕਠੇ ਸਨ ਇੱਕ ਵੱਡੇ ਸ਼ੋਰ ਨਾਲ ਭਰ ਗਿਆ ਸੀ ।ਫਿਰ ਅੱਗ ਦੀਆਂ ਲਾਟਾਂ ਵਰਗਾ ਕੁੱਝ ਵਿਖਾਈ ਦਿੱਤਾ, ਜੋ ਕਿ ਸਾਰੇ ਵਿਸ਼ਵਾਸੀਆਂ ਦੇ ਸਿਰ ਤੇ ਉੱਤਰਿਆ ।ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਓਪਰੀਆਂ ਭਾਸ਼ਾਵਾਂ ਵਿੱਚ ਗੱਲਾਂ ਕਰਨ ਲਗੇ।

ਚਰਚ ਦੀ ਸ਼ੁਰੂਆਤ: ਜਦ ਯਰੂਸ਼ਲਮ ਵਿੱਚ ਸਾਰੇ ਲੋਕਾਂ ਨੇ ਸ਼ੋਰ ਸੁਣਿਆ, ਇੱਕ ਵੱਡੀ ਭੀੜ ਵੇਖਣ ਨੂੰ ਇਕੱਠੀ ਹੋਈ।ਜਦ ਲੋਕਾਂ ਨੇ , ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ ਦਾ ਪ੍ਰਚਾਰ ਸੁਣਿਆ, ਲੋਕ ਹੈਰਾਨ…

ਜਦ ਯਰੂਸ਼ਲਮ ਵਿੱਚ ਸਾਰੇ ਲੋਕਾਂ ਨੇ ਸ਼ੋਰ ਸੁਣਿਆ, ਇੱਕ ਵੱਡੀ ਭੀੜ ਵੇਖਣ ਨੂੰ ਇਕੱਠੀ ਹੋਈ।ਜਦ ਲੋਕਾਂ ਨੇ , ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ ਦਾ ਪ੍ਰਚਾਰ ਸੁਣਿਆ, ਲੋਕ ਹੈਰਾਨ ਹੋਏ, ਕਿ ਉਹ ਆਪਣੀ ਭਾਸ਼ਾ ਵਿੱਚ ਸਭ ਕੁੱਝ ਸੁਣ ਰਹੇ ਸਨ।

ਚਰਚ ਦੀ ਸ਼ੁਰੂਆਤ: ਕੁੱਝ ਲੋਕਾਂ ਨੇ ਚੇਲਿਆਂ ਤੇ ਸ਼ਰਾਬੀ ਹੋਣ ਦਾ ਦੋਸ਼ ਲਇਆ ।ਪਰ ਪਤਰਸ , ਖੜ੍ਹਾ ਹੋਇਆ ਅਤੇ ਉਸ ਨੇ ਕਿਹਾ, ਮੇਰੀ ਗੱਲ ਸੁਣੋ !ਇਹ ਲੋਕ ਸ਼ਰਾਬੀ ਨਹੀਂ ਹਨ | ਪਰ ਇਹ ਉਹ ਗੱਲ ਹੈ ਜੋ…

ਕੁੱਝ ਲੋਕਾਂ ਨੇ ਚੇਲਿਆਂ ਤੇ ਸ਼ਰਾਬੀ ਹੋਣ ਦਾ ਦੋਸ਼ ਲਇਆ ।ਪਰ ਪਤਰਸ , ਖੜ੍ਹਾ ਹੋਇਆ ਅਤੇ ਉਸ ਨੇ ਕਿਹਾ, ਮੇਰੀ ਗੱਲ ਸੁਣੋ !ਇਹ ਲੋਕ ਸ਼ਰਾਬੀ ਨਹੀਂ ਹਨ | ਪਰ ਇਹ ਉਹ ਗੱਲ ਹੈ ਜੋ ਯੋਏਲ ਨਬੀ ਦੀ ਜਬਾਨੀ ਕਹੀ ਗਈ ਸੀ, ਪਰਮੇਸ਼ੁਰ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ, ਮੈ ਆਪਣੇ ਆਤਮਾ ਨੂੰ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ ।

ਚਰਚ ਦੀ ਸ਼ੁਰੂਆਤ: ਹੇ ਇਸਰਾਏਲ ਦੇ ਲੋਕੋ, ਯਿਸੂ ਉਹ ਸੀ ਜਿਸ ਨੇ ਪਰਮੇਸ਼ੁਰ ਦੀ ਸ਼ਕਤੀ ਦੇ ਨਾਲ ਬਹੁਤ ਸ਼ਕਤੀਸ਼ਾਲੀ ਚਮਤਕਾਰ ਅਤੇ ਅਚੰਭੇ ਕੀਤੇ, ਜਿਸ ਨੂੰ ਤੁਸੀਂ ਆਪ ਵੇਖਿਆ ਹੈ ।ਪਰ ਤੁਸੀਂ ਉਸ…

ਹੇ ਇਸਰਾਏਲ ਦੇ ਲੋਕੋ, ਯਿਸੂ ਉਹ ਸੀ ਜਿਸ ਨੇ ਪਰਮੇਸ਼ੁਰ ਦੀ ਸ਼ਕਤੀ ਦੇ ਨਾਲ ਬਹੁਤ ਸ਼ਕਤੀਸ਼ਾਲੀ ਚਮਤਕਾਰ ਅਤੇ ਅਚੰਭੇ ਕੀਤੇ, ਜਿਸ ਨੂੰ ਤੁਸੀਂ ਆਪ ਵੇਖਿਆ ਹੈ ।ਪਰ ਤੁਸੀਂ ਉਸ ਨੂੰ ਸਲੀਬ ਦੇ ਦਿਤੀ !

ਚਰਚ ਦੀ ਸ਼ੁਰੂਆਤ: ਯਿਸੂ ਮਰਿਆ, ਪਰ ਪਰਮੇਸ਼ੁਰ ਨੇ ਉਸਨੂੰ ਮੁਰਦਿਆਂ ਵਿੱਚੋ ਜੀਉਂਦਾ ਕੀਤਾ ।ਇਹ ਇਸ ਭਵਿੱਖਬਾਣੀ ਨੂੰ ਪੂਰਾ ਕਰਦਾ ਹੈ ਕਿ ਉਹ ਆਪਣੇ ਪਵਿੱਤਰ ਪੁਰਖ ਨੂੰ ਕਬਰ ਵਿੱਚ ਸੜਨ ਨਾ ਦੇਵੇਂਗਾ…

ਯਿਸੂ ਮਰਿਆ, ਪਰ ਪਰਮੇਸ਼ੁਰ ਨੇ ਉਸਨੂੰ ਮੁਰਦਿਆਂ ਵਿੱਚੋ ਜੀਉਂਦਾ ਕੀਤਾ ।ਇਹ ਇਸ ਭਵਿੱਖਬਾਣੀ ਨੂੰ ਪੂਰਾ ਕਰਦਾ ਹੈ ਕਿ ਉਹ ਆਪਣੇ ਪਵਿੱਤਰ ਪੁਰਖ ਨੂੰ ਕਬਰ ਵਿੱਚ ਸੜਨ ਨਾ ਦੇਵੇਂਗਾ ।ਅਸੀ ਇਸ ਸੱਚਿਆਈ ਦੇ ਗਵਾਹ ਹਾਂ, ਕਿ ਪਰਮੇਸ਼ੁਰ ਨੇ ਯਿਸੂ ਨੂੰ ਫਿਰ ਜਿਉਂਦਾ ਕੀਤਾ ਹੈ ।

ਚਰਚ ਦੀ ਸ਼ੁਰੂਆਤ: ਯਿਸੂ ਨੇ ਹੁਣ ਪਰਮੇਸ਼ੁਰ ਪਿਤਾ ਦੇ ਸੱਜੇ ਹੱਥ ਉੱਤੇ ਵਿਰਾਜਮਾਨ ਹੈ ।ਤਦ ਯਿਸੂ ਨੇ ਆਪਣਾ ਪਵਿੱਤਰ ਆਤਮਾ ਭੇਜਿਆ, ਜਿਸ ਤਰ੍ਹਾਂ ਉਸ ਨੇ ਕਿਹਾ, ਉਸ ਨੇ ਕੀਤਾ ।ਪਵਿੱਤਰ ਆਤਮਾ…

ਯਿਸੂ ਨੇ ਹੁਣ ਪਰਮੇਸ਼ੁਰ ਪਿਤਾ ਦੇ ਸੱਜੇ ਹੱਥ ਉੱਤੇ ਵਿਰਾਜਮਾਨ ਹੈ ।ਤਦ ਯਿਸੂ ਨੇ ਆਪਣਾ ਪਵਿੱਤਰ ਆਤਮਾ ਭੇਜਿਆ, ਜਿਸ ਤਰ੍ਹਾਂ ਉਸ ਨੇ ਕਿਹਾ, ਉਸ ਨੇ ਕੀਤਾ ।ਪਵਿੱਤਰ ਆਤਮਾ ਦਸੱਦਾ ਹੈ, ਜਿਸਨੂੰ ਹੁਣ ਤੁਸੀਂ ਵੇਖਦੇ ਅਤੇ ਸੁਣਦੇ ਹੋ ।

ਚਰਚ ਦੀ ਸ਼ੁਰੂਆਤ: ਤੁਸੀਂ ਯਿਸੂ ਨੂੰ ਸਲੀਬ ਦਿੱਤੀ ।ਪਰ ਪੱਕੀ ਤਰ੍ਹਾਂ ਜਾਣਦੇ ਹੋ ਕਿ ਪਰਮੇਸ਼ੁਰ ਨੇ ਯਿਸੂ ਨੂੰ ਪ੍ਰਭੂ ਅਤੇ ਮਸੀਹ ਵੀ ਕੀਤਾ ।

ਤੁਸੀਂ ਯਿਸੂ ਨੂੰ ਸਲੀਬ ਦਿੱਤੀ ।ਪਰ ਪੱਕੀ ਤਰ੍ਹਾਂ ਜਾਣਦੇ ਹੋ ਕਿ ਪਰਮੇਸ਼ੁਰ ਨੇ ਯਿਸੂ ਨੂੰ ਪ੍ਰਭੂ ਅਤੇ ਮਸੀਹ ਵੀ ਕੀਤਾ ।

ਚਰਚ ਦੀ ਸ਼ੁਰੂਆਤ: ਜਦ ਉਹਨਾਂ ਪਤਰਸ ਨੂੰ ਸੁਣਿਆ ਤਾਂ ਉਹਨਾਂ ਦੇ ਦਿਲ ਕੰਬ ਗਏ ।ਇਸ ਲਈ ਉਹਨਾਂ ਨੇ ਪਤਰਸ ਅਤੇ ਯਿਸੂ ਦੇ ਚੇਲਿਆਂ ਨੂੰ ਪੁੱਛਿਆ, ਭਰਾਵੋ, ਸਾਨੂੰ ਕੀ ਕਰਨਾ ਚਾਹੀਦਾ ਹੈ ?

ਜਦ ਉਹਨਾਂ ਪਤਰਸ ਨੂੰ ਸੁਣਿਆ ਤਾਂ ਉਹਨਾਂ ਦੇ ਦਿਲ ਕੰਬ ਗਏ ।ਇਸ ਲਈ ਉਹਨਾਂ ਨੇ ਪਤਰਸ ਅਤੇ ਯਿਸੂ ਦੇ ਚੇਲਿਆਂ ਨੂੰ ਪੁੱਛਿਆ, ਭਰਾਵੋ, ਸਾਨੂੰ ਕੀ ਕਰਨਾ ਚਾਹੀਦਾ ਹੈ ?

ਚਰਚ ਦੀ ਸ਼ੁਰੂਆਤ: ਪਤਰਸ ਨੇ ਉਹਨਾਂ ਨੂੰ ਕਿਹਾ, ਤੋਬਾ ਕਰੋ ਅਤੇ ਤੁਹਾਡੇ ਵਿੱਚ ਹਰ ਇੱਕ ਪਰਮੇਸ਼ੁਰ ਤੋਂ ਆਪੋ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ ਯਿਸੂ ਮਸੀਹ ਦੇ ਨਾਮ ਤੇ ਬਪਤਿਸਮਾ ਲਵੇ ।ਤਾਂ ਉਹ…

ਪਤਰਸ ਨੇ ਉਹਨਾਂ ਨੂੰ ਕਿਹਾ, ਤੋਬਾ ਕਰੋ ਅਤੇ ਤੁਹਾਡੇ ਵਿੱਚ ਹਰ ਇੱਕ ਪਰਮੇਸ਼ੁਰ ਤੋਂ ਆਪੋ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ ਯਿਸੂ ਮਸੀਹ ਦੇ ਨਾਮ ਤੇ ਬਪਤਿਸਮਾ ਲਵੇ ।ਤਾਂ ਉਹ ਤੁਹਾਨੂੰ ਵੀ ਪਵਿੱਤਰ ਆਤਮਾ ਦਾ ਦਾਨ ਦੇਵੇਗਾ ।

ਚਰਚ ਦੀ ਸ਼ੁਰੂਆਤ: ਲਗਭਗ 3,000 ਲੋਕਾਂ ਨੇ ਪਤਰਸ ਦੇ ਕਹਿਣ ਦੇ ਅਨੁਸਾਰ ਵਿਸ਼ਵਾਸ ਕੀਤਾ ਅਤੇ ਯਿਸੂ ਦੇ ਚੇਲੇ ਬਣ ਗਏ ।ਉਹਨਾਂ ਨੇ ਬਪਤਿਸਮਾ ਲਿਆ ਅਤੇ ਯਰੂਸ਼ਲਮ ਵਿੱਚ ਕਲੀਸਿਯਾ ਦਾ ਹਿੱਸਾ ਬਣ ਗਏ ।

ਲਗਭਗ 3,000 ਲੋਕਾਂ ਨੇ ਪਤਰਸ ਦੇ ਕਹਿਣ ਦੇ ਅਨੁਸਾਰ ਵਿਸ਼ਵਾਸ ਕੀਤਾ ਅਤੇ ਯਿਸੂ ਦੇ ਚੇਲੇ ਬਣ ਗਏ ।ਉਹਨਾਂ ਨੇ ਬਪਤਿਸਮਾ ਲਿਆ ਅਤੇ ਯਰੂਸ਼ਲਮ ਵਿੱਚ ਕਲੀਸਿਯਾ ਦਾ ਹਿੱਸਾ ਬਣ ਗਏ ।

ਚਰਚ ਦੀ ਸ਼ੁਰੂਆਤ: ਅਤੇ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਅਤੇ ਸੰਗਤ ਵਿੱਚ ਅਤੇ ਰੋਟੀ ਤੋੜਨ ਅਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ ।ਉਹ ਮਿਲ ਕੇ ਪਰਮੇਸ਼ੁਰ ਦੀ ਉਸਤਤ ਕਰਦੇ ਸਨ ਅਤੇ ਉਹ ਸਾਰੀਆ…

ਅਤੇ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਅਤੇ ਸੰਗਤ ਵਿੱਚ ਅਤੇ ਰੋਟੀ ਤੋੜਨ ਅਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ ।ਉਹ ਮਿਲ ਕੇ ਪਰਮੇਸ਼ੁਰ ਦੀ ਉਸਤਤ ਕਰਦੇ ਸਨ ਅਤੇ ਉਹ ਸਾਰੀਆ ਵਸਤਾਂ ਵਿੱਚ ਭਾਈ ਵਾਲ ਵੀ ਸਨ ।ਉਹ ਹਰੇਕ ਨੂੰ ਪਿਆਰੇ ਸਨ।ਹਰ ਦਿਨ , ਹੋਰ ਲੋਕ ਵਿਸ਼ਵਾਸੀ ਬਣਨ ਲੱਗ ਪਏ ।

ਸਰੋਤ: Open Bible Stories © unfoldingWord · Open Bible Stories: Door43 World Missions Community, CC BY-SA 4.0 · © Sweet Publishing, CC BY-SA 3.0 · ਸਰੋਤ ਅਤੇ ਅਧਿਕਾਰ

ਬਾਈਬਲ ਦੀਆਂ ਕਹਾਣੀਆਂ

ਅਗਲੀਆਂ ਕਹਾਣੀਆਂ

ਬਾਈਬਲ ਦੀਆਂ ਕਹਾਣੀਆਂ